ਡਾ. ਗੁਰਨਾਮ ਸਿੰਘ ਅਤੇ ਲੀਨਾ ਸਿੰਘ ਵੱਲੋਂ ਲਿਖੀ 'ਰਾਗ ਨਾਦ ਜਰਨੀ ਪੁਸਤਕ' ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਿਲੀਜ਼
ਬਠਿੰਡਾ, 19 ਨਵੰਬਰ 2022: ਆਉਂਣ ਵਾਲੀਆਂ ਪੀੜੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਨਾਦਾਤਮਕ ਤੇ ਰਾਗਾਤਮਕ ਸੰਸਾਰ ਨਾਲ ਜੋੜਨ ਦੇ ਉਪਰਾਲੇ ਅਤੇ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਤੇ ਪੁਨਰ ਪਛਾਣ ਦੀ ਦਿਸ਼ਾ ਵਿੱਚ ਲਈ ਡਾ. ਗੁਰਨਾਮ ਸਿੰਘ ਹੈਂਡ ਗੁਰਮਤਿ ਸੰਗੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲੀਨਾ ਸਿੰਘ ਵੱਲੋਂ ਲਿਖੀ ਰਾਗ ਨਾਦ ਜਰਨੀ ਪੁਸਤਕ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਰਿਲੀਜ਼ ਕੀਤੀ ਗਈ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਦੇ ਇਸ ਉਪਰਾਲਾ ਦੇ ਸਲਾਘਾ ਕੀਤੀ ਜਦੋ ਕਿ ਮਹੰਤ ਕਰਮਜੀਤ ਸਿੰਘ ਸੇਵਾਪੰਥੀਆਂ ਨੇ ਇਸ ਕਿਤਾਬ ਦੇ 500 ਅੰਕ ਪ੍ਰਚਾਰ ਤੇ ਪ੍ਰਸਾਰ ਲਈ ਛਪਵਾ ਕੇ ਦੇਣ ਦਾ ਵਾਅਦਾ ਕੀਤਾ।
ਡਾ. ਗੁਰਨਾਮ ਸਿੰਘ ਨੇ ਦੱਸਿਆਂ ਕਿ ਇਸ ਪੁਸਤਕ ਵਿੱਚ ਰਾਗ, ਨਾਦ, ਸੰਗੀਤ, 31 ਰਾਗਾਂ, ਤਾਲਾਂ ਤੇ ਸੁਰਲਿੱਪੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।ਪੁਸਤਕ ਵਿੱਚ ਵੈਸਟਰਨ ਤੇ ਭਾਰਤੀ ਦੋਵੇਂ ਸੁਰਲਿਪੀਆਂ ਵਿੱਚ, 31 ਰਾਗਾਂ ਵਿੱਚ 31 ਵਾਦਨ ਰਚਨਾਵਾਂ ਅੰਕਿਤ ਕੀਤੀਆਂ ਗਈਆਂ ਹਨ ਤਾਂ ਜੋ ਪੁਸਤਕ ਦੇ ਪਾਠਕ ਇਸ ਸਿੰਫ਼ਨੀ ਨੂੰ ਸੁਣ ਵੀ ਸਕਣ ਤੇ ਸਿੱਖ ਵੀ ਸਕਣ।ਆਉਂਣ ਵਾਲੇ ਸਮੇਂ ਵਿੱਚ ਅਮਰੀਕਾ, ਕੈਨੇਡਾ, ਯੂ.ਕੇ. ਆਸਟ੍ਰੇਲੀਆ, ਭਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਰਾਗਾਤਮਕ ਯਾਤਰਾ ਰਾਗ ਨਾਦ ਜਰਨੀ ਦੇ ਨਾਮ ਹੇਠ ਸਾਰੀ ਦੁਨੀਆ ਵਿੱਚ ਜਾਵੇਗੀ ਅਤੇ ਵਿਸ਼ਵ ਭਰ ਦੀਆਂ ਸੰਗੀਤ ਸੰਸਥਾਵਾਂ ਯੂਨੀਵਰਸਿਟੀਆਂ, ਆਡੀਟੋਰੀਅਮ, ਆਰਕੈਸਟਰਾ, ਮਿਊਜਿਕ ਗਰੁੱਪਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਇਸ ਸਿੰਫ਼ਨੀ ਦਾ ਵਾਦਨ ਕਰਨਗੇ।ਇਹ ਸਿੱਖ ਸਿੰਫ਼ਨੀ ਆਉਂਣ ਵਾਲੇ ਸਮੇਂ ਐਥਨੋਮਿਊਜੀ ਕਾਲੋਜੀ ਓਟਹਨੋਮੁਸਿਚੋਲੋਗੇ ਵਿਭਾਗਾਂ ਵਿੱਚ ਵੀ ਅਧਿਐਨ ਦਾ ਵਿਸ਼ਾ ਬਣੇਗੀ।ਵਿਸ਼ਵ ਭਰ ਵਿੱਚ ਸੰਗੀਤ ਦੇ ਸਰੋਤਾ, ਸੰਗੀਤ ਦੇ ਖੋਜਾਰਥੀ ਅਤੇ ਸੰਗੀਤ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਤਮਕ ਤੇ ਨਾਦਾਤਮਕ ਸੰਸਾਰ ਨੂੰ ਇਸ ਸੈਕਰਡ ਸਿੰਫਨੀ ਰਾਹੀਂ ਜਾਣ ਸਕਣਗੇ, ਸੁਣ ਸਕਣਗੇ, ਪਛਾਣ ਸਕਣਗੇ। ਸਾਡਾ ਇਹ ਨਿਮਾਣਾ ਜਿਹਾ ਯਤਨ ਜਿਥੇ ਆਉਂਣ ਵਾਲੀਆਂ ਪੀੜੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਨਾਦਾਤਮਕ ਤੇ ਰਾਗਾਤਮਕ ਸੰਸਾਰ ਨਾਲ ਜੋੜਨ ਦਾ ਉਪਰਾਲਾ ਹੈ ਉਥੇ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਤੇ ਪੁਨਰ ਪਛਾਣ ਦੀ ਦਿਸ਼ਾ ਵਿੱਚ ਵੀ ਇੱਕ ਨਿਮਾਣਾ ਜਿਹਾ ਯਤਨ ਹੈ।
ਉਧਰ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡਾ. ਗੁਰਨਾਮ ਸਿੰਘ ਹੈਂਡ ਗੁਰਮਤਿ ਸੰਗੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਲਿਖੀ ਪੁਸਤਕ ਦੀ ਸਲਾਘਾ ਕੀਤੀ ਜਦੋ ਕਿ ਮਹੰਤ ਕਰਮਜੀਤ ਸਿੰਘ ਸੇਵਾਪੰਥੀਆਂ ਨੇ ਇਸ ਕਿਤਾਬ ਦੇ 500 ਅੰਕ ਪ੍ਰਚਾਰ ਤੇ ਪ੍ਰਸਾਰ ਲਈ ਛਪਵਾ ਕੇ ਦੇਣ ਦਾ ਵਾਅਦਾ ਕੀਤਾ।