ਸਾਹਿਤਕਾਰ ਅਨਵਾਰ ਅੰਜੁਮ ਦੇ ਸੰਗ੍ਰਹਿ ''ਤੀਰ-ਏ-ਨੀਮਕਸ਼'' ਨੂੰ ਲੋਕ ਅਰਪਣ ਕੀਤਾ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 05 ਅਪ੍ਰੈਲ, 2022; ਮਲੇਰਕੋਟਲਾ ਦੇ ਉਰਦੂ ਅਤੇ ਪੰਜਾਬੀ ਭਾਸ਼ਾ ਦੇ ਸਾਹਿਤਕਾਰ ਸ਼੍ਰੀ ਅਨਵਾਰ ਅੰਜੁਮ ਦੇ ਰਾਸ ਵਿਅੰਗ ਤੇ ਆਧਾਰਿਤ ਸੰਗ੍ਰਹਿ ''ਤੀਰ-ਏ-ਨੀਮਕਸ'' ਦਾ ਲੋਕ ਅਰਪਣ ਪੰਜਾਬ ਉਰਦੂ ਅਕੈਡਮੀ ਵਿਖੇ ਇੱਕ ਸ਼ਾਨਦਾਰ ਸਮਾਗਮ 'ਚ ਸਾਬਕਾ ਕੌਸਲਰ ਸ਼੍ਰੀਮਤੀ ਫਰਿਆਲ ਰਹਿਮਾਨ (ਪਤਨੀ ਡਾ.ਜਲੀਮ-ਉਰ-ਰਹਿਮਾਨ (ਐਮ.ਐਲ.ਏ ਮਾਲੇਰਕੋਟਲਾ) ਸ਼੍ਰੀ ਅਨੁਪਮ ਤਿਵਾੜੀ (ਸੰਪਾਦਕ, ਸਾਹਿਤਿਆ ਅਕੈਡਮੀ ਨਵੀਂ ਦਿੱਲੀ) ਉਰਦੂ ਦੀ ਪ੍ਰਸਿੱਧ ਲੇਖਿਕਾ ਡਾ.ਸਾਦਿਕਾ ਨਵਾ ਸ਼ਹਿਰ (ਮੈਂਬਰ ਉਰਦੂ ਸਲਾਹਕਾਰ ਬੋਰਡ, ਸਾਹਿਤਿਆ ਅਕੈਡਮੀ), ਡਾ.ਰੁਬੀਨਾ ਸ਼ਬਨਮ (ਹੈੱਡ ਨਵਾਬ ਸ਼ੇਰ ਖਾਨ ਸੰਸਥਾਂ) ਪ੍ਰੋ.ਅਜੀਜ ਪਰੀਹਾਰ(ਉਘੇ ਕਵੀ ਅਤੇ ਸਾਹਿਤਕਾਰ), ਡਾ.ਅਸਲਮ ਹਬੀਬ(ਉੱਘੇ ਕਵੀ ਅਤੇ ਸਾਹਿਤਕਾਰ) ਡਾ.ਜੈਨ ਉਲ ਇਬਾ(ਸਹਾਇਕ ਪ੍ਰੋਫੈਸਰ) ਅਤੇ ਐਮ ਅਨਵਾਰ ਅੰਜੁਮ (ਲੇਖਕ) ਦੇ ਦੁਆਰਾ ਕੀਤਾ ਗਿਆ।
ਪ੍ਰੋ.ਸ਼ਫੀਕ ਥਿੰਦ ਨੇ ਕਿਹਾ ਕਿ ਰਿਟਾ, ਲੈਕਚਰਾਰ ਅਨਵਾਰ ਅੰਜੁਮ ਅਦਬੀ ਦੁਨੀਆਂ 'ਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਇਨ੍ਹਾ ਦਾ ਮਿੰਨੀ ਕਹਾਣੀਆ ਦਾ ਸੰਗ੍ਰਹਿ 2012 'ਚ ਉਰਦੂ ਭਾਸ਼ਾ 'ਚ ਪੰਜਾਬ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ 'ਸੰਗਰੇਜੇ' ਨਾਂ ਹੇਠ ਛੱਪਿਆ ਹੈ। ਜਿਸ ਨੂੰ ਯੂ.ਪੀ ਅਕੈਡਮੀ ਵੱਲੋਂ ਇਨਾਮ ਦਿੱਤਾ ਗਿਆ। 2003 'ਚ ਇੰਨ੍ਹਾਂ ਨੂੰ ਲਾਲਾ ਜਗਤ ਨਰਾਇਣ ਐਵਾਰਡ ਦਿੱਤਾ ਗਿਆ। ਅਤੇ 2012 'ਚ ਉਰਦੂ ਦੋਸਤ (ਰਜਿ)ਫਰੀਦਾਵਾਦ ਹਰਿਆਣਾ ਵੱਲੋਂ ਸਆਦਤ ਹਸਨ ਮੰਟੋ ਐਵਾਰਡ ਨਾਲ ਸਨਮਾਨ ਵੀ ਕੀਤਾ ਗਿਆ। ਅੰਜੁਮ ਸਾਹਿਬ ਦੀਆਂ ਲਿਖਤਾਂ ਆੱਲ ਇੰਡੀਆਂ ਰੇਡੀਓ ਜਲੰਧਰ ਅਤੇ ਦੂਰ-ਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਅਤੇ ਟੈਲੀਕਾਸਟ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਇੰਟਰਵਿਊ ਵੀ ਡੀ.ਡੀ ਪੰਜਾਬੀ ਅਤੇ ਦੂਰਦਰਸ਼ਨ ਜਲੰਧਰ ਉੱਤੇ ਹੋ ਚੁੱਕੀ ਹੈ। ਸ਼੍ਰੀ ਅੰਜੁਮ ਸਾਹਿਬ ਕਈ ਸਮਾਜਿਕ ਸੰਸਥਾਂਵਾਂ ਨਾਲ ਵੀ ਜੁੜੇ ਹੋਏ ਹਨ। ਉਹ 2003 ਤੋਂ ਉਰਦੂ ਅਤੇ ਪੰਜਾਬੀ ਭਾਸ਼ਾ ਕਹਾਣੀਆਂ ਅਤੇ ਰਾਸ ਵਿਅੰਗ ਲੇਖ ਲਿਖ ਰਹੇ ਹਨ। ''ਤੀਰ-ਏ-ਨੀਮਕਸ'' ਉਨ੍ਹਾਂ ਦੇ ਰਾਸਵਿਅੰਗ ਲੇਖਾਂ ਦਾ ਸੰਗ੍ਰਹਿ ਹੈ। ਜਿਸ 'ਚ ਉਨ੍ਹਾਂ ਦੇੁ 17 ਲੇਖ ਸ਼ਾਮਲ ਹਨ। ਇਸ ਮੌਕੇ ਤੇ ਹਾਜ਼ਰੀਨ , ਸਾਹਿਤਕਾਰਾਂ ਅਤੇ ਮਹਿਮਾਨਾਂ ਨੇ ਅਨਵਾਰ ਅੰਜੁਮ ਨੂੰ ਉਨ੍ਹਾਂ ਦੇ ਸੰਗ੍ਰਹਿ ਲਈ ਮੁਬਾਰਕਬਾਦ ਅਤੇ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ।