ਚੰਡੀਗੜ੍ਹ, 15 ਦਸੰਬਰ 2018 - ਸਿੱਖਿਆ ਵਿਕਾਸ ਮੰਚ ਪੰਜਾਬ ਅਤੇ ਬਾਲ ਮੇਲਾ ਆਯੋਜਿਤ ਕਮੇਟੀ ਵੱਲੋਂ ਬਾਲ ਕਵੀਆਂ ਦੇ ਬਣਾਏ ਸੰਪਾਦਕੀ ਮੰਡਲ ਦੀ ਅਗਵਾਈ ਵਿੱਚ ਇਕੱਠੀਆਂ ਕੀਤੀਆਂ ਬਾਲ ਕਵਿਤਾਵਾਂ ਦੀ ਸੰਪਾਦਤ ਪੁਸਤਕ ' ਕਿਣ ਮਿਣ ਕਣੀਆਂ ' ਤਿਆਰ ਕਰਵਾਈ ਗਈ। ਜਿਸ ਵਿੱਚ 43 ਕਵੀਆਂ ਦੀਆਂ 78 ਕਵਿਤਾਵਾਂ ਨੂੰ ਇਕੱਠਾ ਕੀਤਾ ਗਿਆ ਹੈ। ਇਸ ਪੁਸਤਕ ਇਸ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਅਸਿਸਟੈਂਟ ਐਡੀਟਰ ਹਮੀਰ ਸਿੰਘ ਨੇ ਕੀਤੀ। ਇਸ ਮੌਕੇ ਮੰਚ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ। ਸੁਰਜੀਤ ਖਾਂਗ ਦੀ ਅਗਵਾਈ ਹੇਠ ਬਣਾਏ ਸੰਪਾਦਕੀ ਮੰਡਲ ਰਾਜੇਸ਼ ਰਿਖੀ, ਸੁਦੇਸ਼ ਕੁਮਾਰ ਨਾਭਾ, ਅਸ਼ਵਨੀ ਬਾਗੜੀਆਂ, ਗਗਨਦੀਪ ਸਿੰਘ ਬੁਗਰਾ ਅਤੇ ਕੁਲਵੰਤ ਖਨੌਰੀ ਵੱਲੋਂ ਪੁਸਤਕ ਦੀਆਂ ਰਚਨਾਵਾਂ ਬਹੁਤ ਹੀ ਸਿਦਤ ਨਾਲ ਤਰਾਸਿਆ ਹੈ। ਇਸ ਪੁਸਤਕ ਦੇ ਜਰੀਏ ਕਈ ਨਵੀਂ ਲੇਖਕਾਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਮੌਕੇ ਡੀ ਈ ਓ ਸੈਕੰਡਰੀ ਸੰਗਰੂਰ ਹਰਕੰਵਲਜੀਤ ਕੌਰ, ਪ੍ਰਿੰਸੀਪਲ ਮਨਮਿੰਦਰ ਕੌਰ, ਅਮਰਜੀਤ ਸਿੰਘ, ਦੀਦਾਰ ਸਿੰਘ ਰਾਈਏਵਾਲ ਨੇ ਬੱਚਿਆਂ ਲਈ ਕੀਤੇ ਇਸ ਉਦਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਰਣਜੀਤ ਸਿੰਘ ਕਾਂਝਲਾ, ਮਨਿੰਦਰ ਕਾਫ਼ਰ, ਸੁਖਵਿੰਦਰ ਕੌਰ ਸਿੱਧੂ, ਜਸਪਾਲ ਬਹਿਰ ਜੱਛ, ਸੁਦੇਸਸ਼ ਕੁਮਾਰ ਨਾਭਾ, ਰਾਜੇਸ ਰਿਖੀ, ਕੁਲਵਿੰਦਰ ਕੌਸਿਲ, ਮਨਦੀਪ ਕੌਰ ਫਰਵਾਹੀ, ਸੁਰਜੀਤ ਸਿੰਘ ਮਟੋਰਡਾ, ਗੁਰਤੇਜ ਸਿੰਘ ਸਿੱਧੂ, ਰਣਵੀਰ ਸਿੰਘ ਚੀਮਾ, ਅਮਨਦੀਪ ਕੌਰ, ਸੰਦੀਪ ਸਿੰਘ, ਸੁਖਪਾਲ ਸਿੰਘ, ਬਲਜੀਤ ਕੌਰ ਆਦਿ ਵੀ ਹਾਜ਼ਰ ਸਨ।