ਮਾਲਵਾ ਸਾਹਿਤ ਸਭਾ ਵੱਲੋਂ ਬਘੇਲ ਸਿੰਘ ਧਾਲੀਵਾਲ ਦੇ ਲੇਖ ਸੰਗ੍ਰਹਿ 'ਤੇ ਗੋਸ਼ਟੀ ਅਤੇ ਹਰਦੀਪ ਬਾਵਾ ਦੇ ਕਾਵਿ ਸੰਗ੍ਰਹਿ ਲੋਕ ਅਰਪਣ
- ਮਾਲਵਾ ਸਾਹਿਤ ਸਭਾ ਵੱਲੋਂ ਬਘੇਲ ਸਿੰਘ ਧਾਲੀਵਾਲ ਦੇ ਲੇਖ ਸੰਗ੍ਰਹਿ ਰਾਜੇ ਸੀਹ ਮੁਕਦਮ ਕੁਤੇ ਉੱਪਰ ਗੋਸ਼ਟੀ ਹਰਦੀਪ ਬਾਵਾ ਦੇ ਕਾਵਿ ਸੰਗ੍ਰਹਿ ਮਨ ਦੇ ਸਫ਼ੇ ਤੋਂ ਦਾ ਲੋਕ ਅਰਪਣ
ਬਰਨਾਲਾ, 11 ਜੁਲਾਈ 2021 - ਮਾਲਵਾ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਘੇਲ ਸਿੰਘ ਧਾਲੀਵਾਲ ਦੇ ਲੇਖ ਸੰਗ੍ਰਹਿ ਰਾਜੇ ਸੀਹ ਮੁਕਦਮ ਕੁਤੇ ਉਪਰ ਵਿਚਾਰ ਚਰਚਾ ਕਰਵਾਈ ਗਈ ਜਿਸ ਦੌਰਾਨ ਵਿਚਾਰ ਪੇਸ਼ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਨੇ ਇਸ ਲੇਖ ਸੰਗ੍ਰਹਿ ਰਾਹੀਂ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਸਮੇਂ ਦੇ ਹਾਕਮਾਂ ਦੇ ਅਨਿਆਂ ਭਰਪੂਰ ਬਿਰਤਾਂਤ ਨੂੰ ਬੇਪਰਦ ਕੀਤਾ ਹੈ ।
ਡਾ ਜਸਬੀਰ ਸਿੰਘ ਔਲਖ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਸਮਾਜ ਵਿੱਚ ਵਾਪਰਨ ਵਾਲੀਆਂ ਰਾਜਸੀ ਅਤੇ ਸਮਾਜੀ ਘਟਨਾਵਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ ਤੇ ਆਪਣੀ ਦਿਸ਼ਾ ਅਤੇ ਦ੍ਰਿਸ਼ਟੀ ਅਨੁਸਾਰ ਵਿਆਖਿਆ ਵੀ ਕਰਦਾ ਹੈ। ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਜਿੱਥੇ ਮੁੱਦਿਆਂ ਅਤੇ ਮਸਲਿਆਂ ਦੀ ਸਹੀ ਨਿਸ਼ਾਨਦੇਹੀ ਕਰਦਾ ਹੈ ਉੱਥੇ ਉਸ ਕੋਲ ਆਪਣੀ ਗੱਲ ਧੜੱਲੇ ਨਾਲ ਕਹਿਣ ਦੀ ਦਲੇਰੀ ਵੀ ਹੈ ਨਹੀਂ ਤਾਂ ਪੱਤਰਕਾਰੀ ਖੇਤਰ ਵਿਚ ਐਵੇਂ ਪੋਚਾ ਪਾਚੀ ਕਰ ਕੇ ਆਪਣੇ ਆਪ ਨੂੰ ਨਿਰਪੱਖ ਦਰਸਾਉਣ ਦੀ ਮਾਨਸਿਕ ਕਾਇਰਤਾ ਭਾਰੂ ਹੈ।
ਤਰਸੇਮ ਸਿੰਘ ਭੱਠਲ ਨੇ ਕਿਹਾ ਕਿ ਅੱਜ ਜਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਹਿੰਦੂਤਵੀ ਸਰਕਾਰ ਹਿੰਦੂ ਰਾਸ਼ਟਰਵਾਦ ਦੀ ਉਸਾਰੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਤਾਂ ਅਜਿਹੇ ਸਮੇਂ ਬਘੇਲ ਸਿੰਘ ਧਾਲੀਵਾਲ ਜਿੱਥੇ ਸਿੱਖਾਂ ਦੀ ਵੱਖਰੀ ਪਛਾਣ ਨਿਆਰੀ ਹੋਂਦ ਅਤੇ ਹਸਤੀ ਪ੍ਰਤੀ ਫ਼ਿਕਰਮੰਦ ਹੈ ਉੱਥੇ ਉਹ ਘੱਟਗਿਣਤੀ ਮੁਸਲਿਮ ਭਾਈਚਾਰੇ ਤੇ ਹੋ ਰਹੇ ਜਬਰ ਪ੍ਰਤੀ ਵੀ ਸੰਵੇਦਨਸ਼ੀਲ ਅਤੇ ਸੰਸੇ ਵਿੱਚ ਹੈ ।ਇਨ੍ਹਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਮੇਜਰ ਸਿੰਘ ਸਹੌਰ ਮਹਿੰਦਰ ਸਿੰਘ ਰਾਹੀ ਸਾਗਰ ਸਿੰਘ ਸਾਗਰ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਮਰ ਸਿੰਘ ਕਰਮਗਡ਼੍ਹ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਉੱਭਰ ਰਹੀ ਕਵਿੱਤਰੀ ਹਰਦੀਪ ਬਾਵਾ ਦੇ ਕਾਵਿ ਸੰਗ੍ਰਹਿ ਮਨ ਦੇ ਸਫ਼ੇ ਤੋਂ ਦਾ ਲੋਕ ਅਰਪਣ ਵੀ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਡਾ ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਹਰਦੀਪ ਬਾਵਾ ਮਾਨਵਵਾਦੀ ਸ਼ਾਇਰਾ ਹੈ ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਹੀ ਪ੍ਰਗਤੀਮੁਖੀ ਅਤੇ ਯਥਾਰਥਵਾਦੀ ਹਨ ਉਹ ਸੰਵੇਦਨਸ਼ੀਲ ਸੁਹਿਰਦ ਅਤੇ ਭਾਵੁਕ ਹੋਣ ਕਾਰਨ ਲੋਕਾਈ ਦੇ ਦਰਦ ਨੂੰ ਸ਼ਿੱਦਤ ਨਾਲ ਮਹਿਸੂਸਦੀ ਅਤੇ ਰੂਪਮਾਨ ਕਰਦੀ ਹੈ । ਮੈਡਮ ਅੰਜਨਾ ਮੈਨਨ ਨੇ ਕਿਹਾ ਕਿ ਹਰਦੀਪ ਬਾਵਾ ਦੀ ਕਵਿਤਾ ਸਹਿਜ ਅਤੇ ਸੁਹਜ ਦੀ ਪ੍ਰਤੀਕ ਹੈ ਤੇ ਯਥਾਰਥ ਨੂੰ ਪੇਸ਼ ਕਰਦੀ ਹੈ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਰਘਵੀਰ ਸਿੰਘ ਗਿੱਲ ਕੱਟੂ ਦਲਵਾਰ ਸਿੰਘ ਧਨੌਲਾ ਸੁਖਵਿੰਦਰ ਸਨੇਹ ਰਾਮ ਸਰੂਪ ਸ਼ਰਮਾ ਜਗਤਾਰ ਬੈਂਸ ਮਾਲਵਿੰਦਰ ਸ਼ਾਇਰ ਮਨਦੀਪ ਕੁਮਾਰ ਅਸ਼ੋਕ ਚਟਾਨੀ ਮੱਖਣ ਸਿੰਘ ਲੌਂਗੋਵਾਲ ਮਮਤਾ ਸੇਤੀਆ ਸੇਖਾ ਤੇਜਿੰਦਰ ਚੰਡਿਹੋਕ ਸਰੂਪ ਚੰਦ ਹਰੀਗੜ੍ਹ ਸ਼ਿੰਦਰ ਧੌਲਾ ਗੁਰਚਰਨ ਸਿੰਘ ਭੋਤਨਾ ਰਜਨੀਸ਼ ਕੌਰ ਬਬਲੀ ਜਸਬੀਰ ਕੌਰ ਬਦ ਰਾ ਦਵਿੰਦਰਦੀਪ ਕੌਰ ਸੁਦਾਗਰ ਸਿੰਘ ਟੱਲੇਵਾਲੀਆ ਡਾ ਉਜਾਗਰ ਸਿੰਘ ਮਾਨ ਡਿੰਪਲ ਕੁਮਾਰ ਜਗਤਾਰ ਪੱਖੋ ਲਖਵਿੰਦਰ ਸਿੰਘ ਠੀਕਰੀਵਾਲ ਜੁਗਰਾਜ ਸ਼ਰਮਾ ਰਾਏਸਰ ਕਰਮਵੀਰ ਸਿੰਘ ਲੱਕੀ ਸ਼ੇਰਗਿੱਲ ਆਦਿ ਕਵੀਆਂ ਨੇ ਆਪਣੀਆਂ ਕਾਵਿਕ ਵੰਨਗੀਆਂ ਰਾਹੀਂ ਰੰਗ ਬੰਨ੍ਹਿਆ ।ਇਸ ਮੌਕੇ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਮੀਤ ਪ੍ਰਧਾਨ ਦਵਿੰਦਰ ਦੇਵ ਕਮਲਜੀਤ ਸੰਧੂ ਚੰਦ ਸਿੰਘ ਬੰਗੜ ਮੱਖਣ ਸਿੰਘ ਲੌਂਗੋਵਾਲ ਚਮਕੌਰ ਸਿੰਘ ਗੱਗੀ ਤੁਸ਼ਾਰ ਗੋਇਲ ਹਮੀਰ ਸਿੰਘ ਬਰਨਾਲਾ ਵੀ ਹਾਜ਼ਰ ਸਨ।