ਲੁਧਿਆਣਾ, 26 ਜਨਵਰੀ 2018 :
ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ (ਲੁਧਿਆਣਾ) ਦੇ ਪ੍ਰਿੰਸੀਪਲ ਡਾ: ਹਰਦਿਲਜੀਤ ਸਿੰਘ ਗੋਸਲ ਨੇ ਦੱਸਿਆ ਕਿ ਅੱਜ ਗਣਤੰਤਰ ਦਿਵਸ ਮੌਕੇ ਕਾਲਿਜ ਚ ਪੁਰਾਣੇ ਵਿਦਿਆਰਥੀਆਂ ਦੀ ਸਭਾ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਚ ਕੈਨੇਡਾ ਵੱਸਦੇ ਪੰਜਾਬੀ ਕਵੀ ਮੋਹਨ ਗਿੱਲ ਤੋਂ ਇਲਾਵਾ ਪਰਗਟ ਸਿੰਘ ਸਤੌਜ, ਤਰਲੋਕਬੀਰ,ਡਾ: ਪਰਮਬੀਰ ਸਿੰਘ,ਡਾ: ਵਿਮਲ ਜ਼ੁਤਸ਼ੀ ਤੇ ਸ: ਸਾਧੂ ਸਿੰਘ ਕੈਨੇਡਾ ਨੂੰ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਚ ਗੁਰਭਜਨ ਗਿੱਲ,ਸਵਰਨਜੀਤ ਸਵੀ, ਸਤੀਸ਼ ਗੁਲਾਟੀ, ਸੂਰਜ ਸ਼ਰਮਾ, ਤਰਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੰਤ ਜਫ਼ਰ,ਹਰਦਿਆਲ ਸਾਗਰ, ਅਮਿਤਾ ਸਾਗਰ, ਕੋਮਲਦੀਪ ਕੌਰ, ਮੁਕੇਸ਼ ਆਲਮ, ਗੁਰਚਰਨ ਕੌਰ ਕੋਚਰ, ਮਨਜਿੰਦਰ ਧਨੋਆ,ਪਾਲੀ ਖਾਦਿਮ, ਮਹਿੰਦਰਦੀਪ ਗਰੇਵਾਲ ਪ੍ਰੋ: ਗੁਰਪ੍ਰੀਤ ਸਿੰਘ ਨਰੰਗਵਾਲ ਨੇ ਵੀ ਭਾਗ ਸਿਆ। ਪ੍ਰਧਾਨਗੀ ਡਾ: ਦੀਪਕ ਮਨਮੋਹਨ ਸਿੰਘ ਨੇ ਕੀਤੀ।
ਵਿਸ਼ੇਸ਼ ਮਹਿਮਾਨ ਇਸ ਸਾਲ ਦੇ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਨਛੱਤਰ ਤੇ ਦਰਸ਼ਨ ਬੁੱਟਰ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਿਜ ਕਲੰਡਰ ਤੋਂ ਇਲਾਵਾ ਪ੍ਰਿੰਸੀਪਲ ਡਾ: ਹਰਦਿਲਜੀਤ ਸਿੰਘ ਦੀ ਖੋਜ ਪੁਸਤਕ ਤੇ ਸਹਿਜਪ੍ਰੀਤ ਸਿੰਘ ਮਾਂਗਟ ਦੀ ਸ਼ਾਹਮੁਖੀ ਅੱਖਰਾਂ ਚ ਪਾਕਿਸਤਾਨ ਚ ਛਪੀ ਕਾਵਿ ਪੁਸਤਕ ਮੇਰਾ ਯਕੀਨ ਕਰੀਂ ਵੀ ਲੋਕ ਅਰਪਨ ਕੀਤੀ ਗਈ। ਮੰਚ ਸੰਚਾਲਨ ਸਤੀਸ਼ ਗੁਲਾਟੀ ਨੇ ਕੀਤਾ।