ਲੁਧਿਆਣਾ, 23 ਫਰਵਰੀ 2018
ਨਿਊਜ਼ੀਲੈਂਡ ਵੱਸਦੇ ਸ: ਦਲਬੀਰ ਸਿੰਘ ਬੋਪਾਰਾਏ ਜੀ ਨੇ ਆਪਣੇ ਜੱਦੀ ਪਿੰਡ ਘੁਡਾਣੀ ਚ 88ਵੇਂ ਜਨਮ ਦਿਨ ਤੇ ਮੇਰੀ ਮਿੱਟੀ ਦਾ ਇਤਿਹਾਸ : ਪਿੰਡ ਘੁਡਾਣੀ ਕਲਾਂ(ਲੁਧਿਆਣਾ)ਲੋਕ ਅਰਪਨ ਕੀਤੀ।
ਇਸ ਮੌਕੇ 101 ਬੂਟਾ ਵੀ ਸਾਂਝੀਆਂ ਥਾਵਾਂ ਤੇ ਲਾਣ ਲਈ ਵੰਡਿਆ। ਲਿਖਣ ਦੀ ਪ੍ਰੇਰਨਾ ਉਨ੍ਹਾਂ ਨੇ ਆਪਣੇ ਆਸਟਰੇਲੀਆ ਵੱਸਦੇ ਪੁੱਤਰ ਮਨਜੀਤ ਸਿੰਘ ਬੋਪਾਰਾਏ ਤੋਂ ਲਈ , ਜਿਸ ਦੀ ਪੁਸਤਕ ਜੋਤਿ਼ਸ਼ ਝੂਠ ਬੋਲਦਾ ਹੈ ਪੰਜਾਬੀ ਤੇ ਅੰਗਰੇਜ਼ੀ ਚ ਅਨੇਕਾਂ ਵਾਰ ਛਪ ਚੁਕੀ ਹੈ।
ਇਸ ਕਿਤਾਬ ਨੂੰ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਛਾਪਿਆ ਹੈ।
ਪੁਸਤਕ ਨੂੰ ਮੇਰੇ ਸਮੇਤ ਮੋਹਨ ਗਿੱਲ ਤੇ ਸਤਵੰਤ ਸਿੰਘ ਬੋਪਾਰਾਏ, ਮੇਘ ਰਾਜ ਮਿੱਤਰ, ਜਸਬੀਰ ਝੱਜ ,ਦਮਨ ਸ਼ਰਮਾ,ਬਲਜਿੰਦਰ ਸਿੰਘ ਗਿੱਲ ਰੀਟ: ਡਿਪਟੀ ਕਮਿਸ਼ਨਰ ਕਸਟਮਜ਼, ਪ੍ਰਿੰ: ਮੇਜਰ ਸਿੰਘ ਰਾਮ ਸਰੂਪ ਸ਼ਰਮਾ, ਗੁਰਪ੍ਰੀਤ ਬਿੱਲਾ,ਬਰਨਾਲਾ,ਹਰਿਆਣਾ ਦੇ ਤਰਕਸ਼ੀਲ ਆਗੂ ਰਾਜਾ ਰਾਮ ਤੇ ਪਿੰਡ ਦੇ ਸਿਰਕੱਢ ਸੱਜਣਾਂ ਨੇ ਲੋਕ ਅਰਪਨ ਕੀਤਾ।
ਮੇਘ ਰਾਜ ਮਿੱਤਰ, ਰਾਜਾ ਰਾਮ , ਪਵਿੱਤਰ ਸਿੰਘ ਬੋਪਾਰਾਏ ਕੈਨੇਡਾ ਤੇ ਮੈਂ ਵੀ ਕੁਝ ਗੱਲਾਂ ਕੀਤੀਆਂ।
ਸਾਰੇ ਬੁਲਾਰਿਆਂ ਨੇ ਸ: ਦਲਬੀਰ ਸਿੰਘ ਦੇ ਸਿਰੜੀ ਜੀਵਨ ਤੇ ਸੰਘਰਸ਼ਸ਼ੀਲਤਾ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਘੁਡਾਣੀ ਕਲਾਂ ਦੇ ਕਰਮਯੋਗੀਆਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਰਾਮ ਸਰੂਪ ਸ਼ਰਮਾ, ਜਗਦੇਵ ਮਕਸੂਦੜਾ, ਜਸਬੀਰ ਝੱਜ ਤੇ ਗੁਰਪ੍ਰੀਤ ਬੋਪਾਰਾਏ ਦੀਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਪਿੰਡ ਦੇ ਉੱਘੇ ਸਮਾਜ ਸੇਵਕ ਤੇ ਥੀਏਟਰ ਕਲਾਕਾਰ ਰ. ਸ ਸ਼ਰਮਾ ਜੀ ਮੇ ਮੰਚ ਸੰਚਾਲਨ ਕੀਤਾ।
ਧੰਨਵਾਦ ਦੇ ਸ਼ਬਦ ਉੱਘੇ ਦਾਨਵੀਰ ਤੇ ਕੈਨੇਡਾ ਵੱਸਦੇ ਸਿਰਕੱਢ ਪੰਜਾਾਬੀ ਸ: ਸਤਵੰਤ ਸਿੰਘ ਬੋਪਾਰਾਏ ਨੇ ਕਹੇ।