ਮਾਲਵਾ ਸਾਹਿਤ ਸਭਾ ਰਜਿ :ਬਰਨਾਲਾ ਨੇ ਸਾਹਿਤਕ ਸਮਾਗਮ ਕਰਵਾਇਆ
ਬਰਨਾਲਾ, 18 ਜਨਵਰੀ 2021 - ਮਾਲਵਾ ਸਾਹਿਤ ਸਭਾ ਰਜਿ :ਬਰਨਾਲਾ ਵੱਲੋਂ ਸਥਾਨਕ ਐਲ ਬੀ ਐਸ ਮਹਿਲਾ ਕਾਲਜ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼ਾਇਰਾ ਸੁਖਚਰਨਜੀਤ ਕੌਰ ਗਿੱਲ ਦੇ ਕਾਵਿ ਸੰਗ੍ਰਹਿ ਦੀਵਾ ਜਗਦਾ ਰਿਹਾ ਦਾ ਲੋਕ ਅਰਪਣ ਕਰਨ ਉਪਰੰਤ ਗੋਸ਼ਟੀ ਕਰਵਾਈ ਗਈ। ਇਸ ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਨੇ ਕਿਹਾ ਇਸ ਸੰਗ੍ਰਹਿ ਦੀ ਕਵਿਤਾ ਵਿੱਚ ਦੀਵਾ ਕੇਂਦਰੀ ਨੁਕਤਾ ਬਣ ਕੇ ਆਇਆ ਹੈ ਕਦੇ ਇਹ ਦੀਵਾ ਸਮੂਹਿਕ ਜਾਗਰੂਕਤਾ ਤੇ ਸੰਘਰਸ਼ ਦੇ ਰਾਹ ਤੁਰਨ ਦਾ ਹਾਂ ਮੁਖੀ ਹੁੰਗਾਰਾ ਬਣਦਾ ਹੈ ਕਦੇ ਇਹ ਮੱਥੇ ਦਾ ਦੀਵਾ ਬਣ ਨਵੀਂ ਸੋਚ ਦਾ, ਚੇਤਨ ਬੁੱਧ ਦਾ, ਧਰਵਾਸ ਦਾ, ਸਵੈ ਵਿਸ਼ਵਾਸ ਦਾ ਤੇ ਨਿਰੰਤਰ ਹਨੇਰੇ ਸੰਗ ਜੂਝਣ ਦਾ ਪ੍ਰਤੀਕ ਬਣਦਾ ਹੈ ।ਡਾ ਮੇਘਾ ਸਿੰਘ ਸਾਬਕਾ ਉਪ ਸੰਪਾਦਕ ਪੰਜਾਬੀ ਟ੍ਰਿਬਿਊਨ ਨੇ ਇਸ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸੁਖਚਰਨਜੀਤ ਜਿੱਥੇ ਸਮਾਜ ਵਿੱਚ ਔਰਤਾਂ ਨਾਲ ਹੋ ਰਹੇ ਦੁਜੈਲੇ ਵਿਹਾਰ ਨੂੰ ਪ੍ਰਗਟਾਉਣ ਅਤੇ ਇਸ ਵਰਤਾਰੇ ਦੇ ਖ਼ਾਤਮੇ ਲਈ ਔਰਤਾਂ ਦੇ ਮਨ ਮਸਤਕ ਤੇ ਚੇਤਨਾ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਹੈ ਉੱਥੇ ਮੌਜੂਦਾ ਸਮਾਜਿਕ ਆਰਥਿਕ ਅਤੇ ਰਾਜਨੀਤਕ ਤਾਣੇ ਬਾਣੇ ਉੱਤੇ ਵੀ ਉਂਗਲ ਉਠਾਉਂਦੀ ਦਿਖਾਈ ਦੇ ਰਹੀ ਹੈ ।
ਡਾ ਜਸਬੀਰ ਕੌਰ ਡਾ ਹਰਪ੍ਰੀਤ ਕੌਰ ਰੂਬੀ ਅਤੇ ਡਾ ਕਿਰਨਦੀਪ ਕੌਰ ਨੇ ਇਸ ਪੁਸਤਕ ਉਪਰ ਆਪਣੇ ਪਰਚੇ ਪੜ੍ਹੇ। ਇਨ੍ਹਾਂ ਤੋਂ ਇਲਾਵਾ ਡਾ ਗੁਰਇਕਬਾਲ ਸਿੰਘ ਡਾ ਗੁਲਜ਼ਾਰ ਸਿੰਘ ਪੰਧੇਰ ਭੋਲਾ ਸਿੰਘ ਸੰਘੇੜਾ ਦਰਸ਼ਨ ਸਿੰਘ ਗੁਰੂ ਤੇਜਾ ਸਿੰਘ ਤਿਲਕ ਕੰਵਰਜੀਤ ਭੱਠਲ ਜਗਰਾਜ ਧੌਲਾ ਪਰਮਜੀਤ ਮਾਨ ਡਾ ਪ੍ਰੋ ਨੀਲਮ ਸ਼ਰਮਾ ਨਵਕਿਰਨਪ੍ਰੀਤ ਕੌਰ ਗਰੇਵਾਲ ਪਵਨ ਪਰਿੰਦਾ ਡਾ ਅਮਨਦੀਪ ਸਿੰਘ ਟੱਲੇਵਾਲੀਆ ਭਗਵਾਨ ਸਿੰਘ ਢਿੱਲੋਂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਸਭਾ ਦੀ ਰਵਾਇਤ ਮੁਤਾਬਕ ਮਾਲਵਾ ਸਾਹਿਤ ਸਭਾ ਵੱਲੋਂ ਸ਼ਾਇਰਾ ਸੁਖਚਰਨਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ ।ਉਪਰੰਤ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ ਜਗਤਾਰ ਬੈਂਸ ਦਲਵਾਰ ਸਿੰਘ ਧਨੌਲਾ ਸਰੂਪ ਚੰਦ ਹਰੀਗੜ੍ਹ ਰਾਮ ਸਿੰਘ ਬੀਹਲਾ ਲਛਮਣ ਦਾਸ ਮੁਸਾਫ਼ਰ ਮਾਲਵਿੰਦਰ ਸ਼ਾਇਰ ਹਾਕਮ ਸਿੰਘ ਰੂੜੇਕੇ ਆਕ੍ਰਿਤੀ ਕੌਸ਼ਲ ਅਤੇ ਲਛਮੀ ਕੌਰ ਆਦਿ ਕਵੀਆਂ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ।ਇਸ ਸਮਾਗਮ ਵਿੱਚ ਅਮਰਜੀਤ ਕੌਰ ਦਾਨਗੜ੍ਹ ਸਿਕੰਦਰ ਸਿੰਘ ਗਿੱਲ ਗਿਆਨੀ ਕਰਮ ਸਿੰਘ ਭੰਡਾਰੀ ਜੁਗਿੰਦਰ ਸਿੰਘ ਲੁਧਿਆਣਾ ਡਾ ਕੁਲਵੰਤ ਸਿੰਘ ਜੋਗਾ ਡਾ ਅਨਿਲ ਸ਼ੋਰੀ ਮੇਜਰ ਸਿੰਘ ਸਹੌਰ ਡਾ ਰਾਹੁਲ ਰੁਪਾਲ ਰਾਜਿੰਦਰ ਸ਼ੌਂਕੀ ਡਾ ਅਮਰਜੀਤ ਕੌਰ ਮਹਿੰਦਰ ਸਿੰਘ ਗੁਰਚਰਨ ਸਿੰਘ ਕਾਮਰੇਡ ਸੁਰਜੀਤ ਸਿੰਘ ਰਾਮਗੜ੍ਹ ਬਘੇਲ ਸਿੰਘ ਧਾਲੀਵਾਲ ਅਸ਼ੋਕ ਭਾਰਤੀ ਮੈਡਮ ਕਿਰਨ ਸੀਕਰੀ ਡਾ ਜਸਵਿੰਦਰ ਕੌਰ ਵੀਨੂੰ ਅਤੇ ਐਲਬੀਐਸ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਸ਼ਮੂਲੀਅਤ ਕੀਤੀ ।