ਨਵੀਂ ਕਲਮਾ ਨਵੀਂ ਉਡਾਨ ਕਿਤਾਬ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਵੇਗੀ - ਸੁੱਖੀ ਬਾਠ
- ਅੱਜ ਜਲੰਧਰ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਪੁਸਤਕ ਨੂੰ ਸੁਖੀ ਬਾਠ ਵੱਲੋਂ ਲੋਕ ਅਰਪਣ ਕੀਤੀ ਗਈ
ਜਲੰਧਰ, 25 ਅਗਸਤ 2024 - ਗੱਲਬਾਤ ਦੌਰਾਨ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਦੱਸਿਆ ਗਿਆ ਕਿ ਇਹ ਉਪਰਾਲਾ ਪਿਛਲੇ ਕੁਝ ਮਹੀਨੇ ਪਹਿਲਾ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਪਹਿਲ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਨਵੀਂ ਕਲਮਾ ਨਵੀਂ ਉਡਾਨ ਕਿਤਾਬ ਬੱਚਿਆਂ ਵਿੱਚ ਉੱਠ ਰਹੀ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਨੂੰ ਵਧਾਉਣ ਦੀ ਪਹਿਲ ਕਦਮੀ ਕਰ ਰਹੀ ਹੈ ਹੁਣ ਤੱਕ ਕਈ ਰਾਜਾਂ ਦੇ ਵਿੱਚ ਇਹਨਾਂ ਕਿਤਾਬਾਂ ਨੂੰ ਲੋਕ ਅਰਪਣ ਕੀਤਾ ਜਾ ਚੁੱਕਿਆ ਹੈ ਭਾਰਤ ਤੋਂ ਇਲਾਵਾ ਵਿਦੇਸ਼ ਦੇ ਵਿੱਚ ਵੀ ਨਵੀਂ ਕਲਮਾਂ ਨਵੀਂ ਉਡਾਨ ਕਿਤਾਬ ਦਾ ਲੋਕਾਂ ਕੀਤਾ ਗਿਆ ਹੈ
ਸੁਖੀ ਬਾਠ ਨੇ ਦੱਸਿਆ ਕਿ ਇਹ ਕਿਤਾਬ ਬੱਚਿਆਂ ਵਿੱਚ ਉਭਰ ਰਹੇ ਮਾਂ ਬੋਲੀ ਪੰਜਾਬੀ ਦੇ ਪਿਆਰ ਨੂੰ ਵਧਾਉਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਕਿਤਾਬ ਦੇ ਛਪਣ ਨਾਲ ਪੰਜਾਬੀ ਮਾਂ ਬੋਲੀ ਪ੍ਰਫੁਲਿਤ ਹੁੰਦੀ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਉਹਨਾਂ ਕਿਹਾ ਕਿ ਇਸ ਕਿਤਾਬ ਦੇ ਵਿੱਚ ਹੁਣ ਤੱਕ ਪੰਜਾਬ ਦੇ ਕਈ ਬੱਚਿਆਂ ਵੱਲੋਂ ਆਪਣੀ ਕਵਿਤਾਵਾਂ ਦਰਜ ਕਰਾਈਆਂ ਗਈਆਂ ਨੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਰਿਕਾਰਡ ਬਣਾਉਣਗੀਆਂ
ਉੱਥੇ ਉਹਨਾਂ ਨੇ ਕਿਹਾ ਕਿ ਹਜੇ ਅਸੀਂ ਨਵੀ ਕਲਮਾ ਨਵੀਂ ਉਡਾਨ ਕਿਤਾਬ ਲੋਕ ਅਰਪਨ ਕਰ ਰਹੇ ਹਾਂ ਅਤੇ ਕੁਝ ਹੀ ਸਮੇਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਦੇ ਵਿੱਚ ਬੱਚਿਆਂ ਨੂੰ ਪੁਰਸਕਾਰ ਦਿੱਤੇ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਲਈ ਕਈ ਮੁਕਾਬਲੇ ਕਰਵਾਏ ਜਾਣਗੇ ਅਤੇ ਇਹ ਪ੍ਰੋਗਰਾਮ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਹੋਵੇਗਾ।