ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬਾਬੂ ਸਿੰਘ ਰੈਹਲ ਦੀ ਪੁਸਤਕ ‘ਜਿਨਿ ਨਾਮੁ ਲਿਖਾਇਆ ਸਚੁ ਦਾ ਲੋਕ ਅਰਪਣ
ਮਾਂ ਬੋਲੀ ਦੇ ਵਿਕਾਸ ਲਈ ਹੋਰ ਵਧੇਰੇ ਠੋਸ ਯੋਜਨਾਵਾਂ ਉਲੀਕੀਆਂ ਜਾਣਗੀਆਂ— ਡਾ. ਦਰਸ਼ਨ ਸਿੰਘ ‘ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 14 ਨਵੰਬਰ 2023:- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਰਬਾਂਗੀ ਲੇਖਕ ਇੰਜੀ. ਦੇਵਿੰਦਰ ਮੋਹਨ ਸਿੰਘ (ਡੀ.ਐਮ.ਸਿੰਘ),ਲੁਧਿਆਣਾ), ਬਹੁਪੱਖੀ ਲੇਖਕ ਡਾ. ਅਮਰ ਕੋਮਲ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ, ਲੋਕਧਾਰਾ—ਸ਼ਾਸਤਰੀ ਅਤੇ ਗਲਪਕਾਰ ਡਾ. ਚਰਨਜੀਤ ਕੌਰ (ਕਰਨਾਲ),ਡਾ. ਗੁਰਬਚਨ ਸਿੰਘ ਰਾਹੀ ਅਤੇ ਰਾਜਿੰਦਰ ਪਾਲ ਸ਼ਰਮਾ (ਜਗਰਾਓਂ) ਸ਼ਾਮਿਲ ਸਨ। ਇਸ ਸਮਾਗਮ ਵਿਚ ਉਘੇ ਕਹਾਣੀਕਾਰ ਬਾਬੂ ਸਿੰਘ ਰੈਹਲ ਦੇ ਕਹਾਣੀ ਸੰਗ੍ਰਹਿ ‘ਜਿਨਿ ਨਾਮੁ ਲਿਖਾਇਆ ਸਚੁ ਦਾ ਲੋਕ ਅਰਪਣ ਕੀਤਾ ਗਿਆ।
ਪੁੱਜੇ ਲੇਖਕਾਂ ਅਤੇ ਵਿਦਵਾਨਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਕਿਹਾ ਕਿ ਮਾਂ ਬੋਲੀ ਦੇ ਵਿਕਾਸ ਲਈ ਹੋਰ ਵਧੇਰੇ ਠੋਸ ਯੋਜਨਾਵਾਂ ਉਲੀਕੀਆਂ ਜਾਣਗੀਆਂ। ਇੰਜੀ. ਦੇਵਿੰਦਰ ਮੋਹਨ ਸਿੰਘ ਦੀ ਧਾਰਣਾ ਸੀ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਪੰਜਾਬ ਦੀਆਂ ਅਹਿਮ ਸਾਹਿਤ ਸਭਾਵਾਂ ਵਿਚੋਂ ਇਕ ਹੈ ਜੋ ਮਾਤ—ਭਾਸ਼ਾ ਦੇ ਵਿਕਾਸ ਲਈ ਠੋਸ ਲੀਹਾਂ ਤੇ ਤੁਰ ਰਹੀ ਹੈ। ਡਾ. ਅਮਰ ਕੋਮਲ ਦਾ ਮੰਨਣਾ ਸੀ ਕਿ ਬਾਬੂ ਸਿੰਘ ਰੈਹਲ ਦੀਆਂ ਕਹਾਣੀਆਂ ਵਿਚ ਠੋਸ ਸੁਨੇਹੇ ਛੁਪੇ ਹੋਏ ਹਨ। ਗੁਰਸ਼ਰਨ ਕੌਰ ਵਾਲੀਆ ਦਾ ਮਤ ਸੀ ਕਿ ਉਹਨਾਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੋਣ ਸਮੇਂ ਦੌਰਾਨ ਸਭਾ ਜਿਸ ਸਿਰੜ ਅਤੇ ਤਨਦੇਹੀ ਨਾਲ ਸਾਹਿਤਕ ਗਤੀਵਿਧੀਆਂ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਸੀ, ਅੱਜ ਵੀ ਉਸੇ ਤਰ੍ਹਾਂ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ।
ਤੇਜਿੰਦਰ ਸਿੰਘ ਗਿੱਲ ਨੇ ਕਲਾ ਸਾਹਿਤ ਲਈ ਸਿੱਧਾਂਤ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਅਤੇ ਸਾਹਿਤ ਸਭਾਵਾਂ ਅਟੁੱਟ ਕੜੀਆਂ ਹਨ। ਡਾ. ਚਰਨਜੀਤ ਕੌਰ ਕਰਨਾਲ ਨੇ ਕਿਹਾ ਕਿ ਅਜੋਕਾ ਸਾਹਿਤ ਮਾਨਵ ਦੀ ਮਾਨਸਿਕ ਟੁੱਟ ਭੱਜ ਅਤੇ ਦਵੰਦ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕਰ ਰਿਹਾ ਹੈ ਜਦੋਂ ਕਿ ਰਾਜਿੰਦਰਪਾਲ ਸ਼ਰਮਾ ਨੇ ਸਭਾ ਵਿਚ ਪਹਿਲੀ ਵਾਰੀ ਸ਼ਮੂਲੀਅਤ ਕਰਕੇ ਵਿਅੰਗਮਈ ਅੰਦਾਜ਼ ਵਾਲੀਆਂ ਲਿਖਤ ਸਾਂਝੀ ਕੀਤੀ।ਡਾ. ਗੁਰਬਚਨ ਸਿੰਘ ਰਾਹੀ ਨੇ ਵੀ ਮੁੱਲਵਾਨ ਵਿਚਾਰ ਪ੍ਰਗਟਾਏ।
ਬਾਬੂ ਸਿੰਘ ਰੈਹਲ ਦੇ ਕਹਾਣੀ ਸੰਗ੍ਰਹਿ ਉਪਰ ਮੁੱਖ ਪੇਪਰ ਪੜ੍ਹਦਿਆਂ ਡਾ. ਲਕਸ਼ਮੀ ਨਾਰਾਇਣ ਭੀਖੀ ਨੇ ਇਹ ਕੇਂਦਰੀ ਨੁਕਤਾ ਉਭਾਰਿਆ ਕਿ ਰੈਹਲ ਦੀਆਂ ਕਹਾਣੀਆਂ ਵਿਚ ਸਮਾਜਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਮੁੱਖਤਾ ਹਾਸਿਲ ਹੈ।ਡਾ. ਹਰਜੀਤ ਸਿੰਘ ਸੱਧਰ ਨੇ ਰੈਹਲ ਦੀਆਂ ਕਹਾਣੀਆਂ ਦੀ ਪਾਤਰ ਉਸਾਰੀ ਬਾਰੇ ਤਫ਼ਸੀਲ ਨਾਲ ਗੱਲ ਕੀਤੀ ਜਦੋਂ ਕਿ ਸੁਖਦੇਵ ਸਿੰਘ ਚਹਿਲ,ਬਲਬੀਰ ਸਿੰਘ ਦਿਲਦਾਰ,ਬਲਦੇਵ ਸਿੰਘ ਬਿੰਦਰਾ ਅਤੇ ਹਰਪ੍ਰੀਤ ਕੌਰ ਮਾਨੂੰਪੁਰੀ (ਖੋਜਾਰਥਣ) ਨੇ ਪੁਸਤਕ ਦੇ ਕਲਾ ਪੱਖ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ।ਬਾਬੂ ਸਿੰਘ ਰੈਹਲ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਅਨੁਭਵ ਸਾਂਝੇ ਕੀਤੇ।
ਸਮਾਗਮ ਦੇ ਦੂਜੇ ਦੌਰ ਵਿਚ ਡਾ. ਇੰਦਰਪਾਲ ਕੌਰ,ਸੁਖਦੇਵ ਸਿੰਘ ਸ਼ਾਂਤ,ਇੰਜੀ. ਪਰਵਿੰਦਰ ਸ਼ੋਖ,ਅਮਰ ਗਰਗ ਕਲਮਦਾਨ,ਚਰਨਜੀਤ ਸਿੰਘ ਚੰਨੀ,ਮਨਦੀਪ ਕੌਰ ਤੰਬੂਵਾਲਾ,ਡਾ.ਹਰਪ੍ਰੀਤ ਸਿੰਘ ਰਾਣਾ,ਇੰਦਰਪਾਲ ਸਿੰਘ,ਮੰਗਤ ਖ਼ਾਨ,ਸੁਰਿੰਦਰ ਕੌਰ ਬਾੜਾ,ਅਨੀਤਾ ਪਟਿਆਲਵੀ,ਪਰਮਦੀਪ ਕੌਰ,ਰਾਜ ਸਿੰਘ ਬਧੌਛੀ,ਜੱਗਾ ਰੰਗੂਵਾਲ,ਜੋਗਾ ਸਿੰਘ ਧਨੌਲਾ, ,ਰਘਬੀਰ ਸਿੰਘ ਮਹਿਮੀ,ਹਰੀ ਸਿੰਘ ਚਮਕ,ਨਵਦੀਪ ਸਿੰਘ ਮੁੰਡੀ,ਅੰਗਰੇਜ਼ ਸਿੰਘ ਵਿਰਕ,ਮੰਗਤ ਖ਼ਾਨ, ਪ੍ਰਿੰ. ਰਿਪਨਜੋਤ ਕੌਰ ਸੋਨੀ ਬੱਗਾ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਸੁਰਿੰਦਰ ਬੇਦੀ,ਬਚਨ ਸਿੰਘ ਗੁਰਮ,ਬਲਬੀਰ ਸਿੰਘ ਦਿਲਦਾਰ,ਜਗਜੀਤ ਸਿੰਘ ਸਾਹਨੀ, ਤੇਜਿੰਦਰ ਅਨਜਾਨਾ, ਭੁਪਿੰਦਰ ਉਪਰਾਮ, ਸੀਟਾ ਬੈਰਾਗੀ,ਕਵੀ ਗੋਪਾਲ ਸ਼ਰਮਾ, ਗੁਰਮੁਖ ਸਿੰਘ ਜਾਗੀ ਵੀਰਇੰਦਰ ਸਿੰਘ, ਖ਼ੁਸ਼ਪ੍ਰੀਤ ਕੌਰ,ਰਾਜੇਸ਼ਵਰ ਕੁਮਾਰ,ਆਦਿ ਨੇ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਜਸਪ੍ਰੀਤ ਸਿੰਘ ਜਗਰਾਓਂ, ਇੰਜੀ.ਏ.ਐਸ.ਵਾਲੀਆ ਹਰਵਿੰਦਰ ਸਿੰਘ ਗੁਲਾਮ,ਜੋਗਿੰਦਰ,ਸਰਵਿੰਦਰ ਸਿੰਘ ਛਾਬੜਾ,ਚਰਨਜੀਤ,ਭੁਪਿੰਦਰ ਕੌਰ,ਹਰੀ ਸਿੰਘ,ਕੀਰਤ ਸਿੰਘ ਤਪੀਆ,ਦਿਲਮੋਹਨ ਸਿੰਘ,ਰਾਜ ਕੁਮਾਰ,ਜਗਮੋਹਨ ਕੁਮਾਰ, ਹਰੀ ਸਿੰਘ, ਸਤੀਸ਼ ਵਿਦਰੋਹੀ,ਰਾਜੇਸ਼ ਕੋਟੀਆ,ਕ੍ਰਿਸ਼ਨ,ਹਰਸਿਮਰਨ ਕੌਰ, ਗੁਰਨਾਮ ਸਿੰਘ, ਜਤਿੰਦਰ ਕੁਮਾਰ,ਆਦਿ ਹਾਜ਼ਰ ਸਨ।ਅੰਤ ਵਿਚ ਸਭਾ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਸੁਚੱਜੇ ਢੰਗ ਨਾਲ ਨਿਭਾਇਆ। ਅੰਤ ਵਿਚ ਬਾਬੂ ਸਿੰਘ ਰੈਹਲ ਨੇ ਧੰਨਵਾਦ ਕੀਤਾ।