ਫਗਵਾੜਾ, 19 ਫਰਵਰੀ, 2017 : ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਪੰਜਾਬੀ ਵਿਰਸਾ ਟਰੱਸਟ (ਰਜਿ.) ਪਲਾਹੀ ਵੱਲੋਂ ਬਲੱਡ ਬੈਂਕ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਅਮਰੀਕਾ ਤੋਂ ਛਪਦੇ ਰੋਜ਼ਾਨਾ ਪੰਜਾਬੀ ਅਖ਼ਬਾਰ ਦੀਟਾਈਮਜ਼ ਆਫ਼ ਪੰਜਾਬ ਦੇ ਸੰਪਾਦਕ ਸ਼ਰਨਜੀਤ ਬੈਂਸ, ਬਰਤਾਨੀਆਂ ਤੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਪ੍ਰਸਿੱਧ ਕਾਲਮਨਵੀਸ ਉਜਾਗਰ ਸਿੰਘ, ਕੈਨੇਡਾ ਤੋਂ ਪੁੱਜੇ ਲੇਖਕ ਤਲਵਿੰਦਰ ਮੰਡ, ਪੰਜਾਬੀ ਵਿਦਵਾਨ ਡਾ. ਹਰਪ੍ਰੀਤ ਕੌਰ ਖ਼ਾਲਸਾ, ਪੱਤਰਕਾਰ ਅਤੇਸਿਖਿਆ ਸ਼ਾਸ਼ਤਰੀ ਪ੍ਰੋ. ਜਸਵੰਤ ਸਿੰਘ ਗੰਡਮ ਸ਼ਾਮਲ ਸਨ।
ਸਮਾਗਮ ਦਾ ਆਰੰਭ ਕਰਦਿਆਂ ਪੰਜਾਬੀ ਲੇਖਕ ਗੁਰਮੀਤ ਪਲਾਹੀ ਨੇ ਕੌਮਾਂਤਰੀ ਪੱਧਰ 'ਤੇ ਪੰਜਾਬੀ ਦੀ ਸਥਿਤੀ ਬਾਰੇ ਵਿਸਥਾਰ ਦਿੰਦਿਆਂ ਦੱਸਿਆ ਕਿ ਦੁਨੀਆਂ ਭਰ ਵਿਚ ਬੋਲੀਆਂ ਜਾਣ ਵਾਲੀਆਂ 7102ਬੋਲੀਆਂ ਵਿਚੋਂ ਪੰਜਾਬੀ ਦਾ 10ਵਾਂ ਸਥਾਨ ਹੈ ਅਤੇ ਇਸ ਬੋਲੀ ਨੂੰ 10 ਕਰੋੜ 20 ਲੱਖ ਲੋਕ ਬੋਲਦੇ ਹਨ। ਪਰ ਪੰਜਾਬੀ ਨੂੰ ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਬਣਦਾ ਸਥਾਨ ਨਾ ਮਿਲਣ ਕਾਰਨ, ਆਉਣ ਵਾਲੀ ਪੀੜੀ ਇਸ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨਾਂ ਕਿਹਾਕਿ ''ਪੰਜਾਬੀ ਜੇ ਨਾ ਵਰਤਾਂਗੇ£ ਗੱਲ ਕਰਨ ਲਈ ਤਰਸਾਂਗੇ£'' ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬੀ ਵਿਸ਼ਵ ਭਰ 'ਚ ਆਪਣਾ ਸਥਾਨ ਬਣਾ ਰਹੀ ਹੈ, ਇਹ ਮਰ ਰਹੀ ਬੋਲੀ ਨਹੀਂ, ਸਗੋਂ ਇਸਦੇ ਬੋਲਣ-ਪੜਨਵਾਲਿਆਂ 'ਚ ਵਾਧਾ ਹੋ ਰਿਹਾ ਹੈ। ਪਰ ਪੰਜਾਬੀ ਨੂੰ ਪੰਜਾਬ ਦੇ ਵਿਚ ਸਹੀ ਸਥਾਨ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ।
ਸਿੱਖਿਆ ਸ਼ਾਸ਼ਤਰੀ ਅਤੇ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੰਜਾਬੀ ਜਦ ਤੱਕ ਰੁਜ਼ਗਾਰ, ਕਾਰੋਬਾਰ, ਸਰਕਾਰੇ-ਦਰਬਾਰੇ, ਕਚਿਹਰੀਆਂ 'ਚ ਲਾਗੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਮਾਂ-ਬੋਲੀ ਪ੍ਰਫੁਲਤ ਨਹੀਂ ਹੋ ਸਕਦੀ। ਉਜਾਗਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਾਂ-ਬੋਲੀ ਨੂੰ ਰੋਲ ਕੇ ਰੱਖ ਦਿੱਤਾ ਹੈ, ਭਾਸ਼ਾ-ਵਿਭਾਗ ਪੰਜਾਬ ਨੂੰ ਅਣਗੌਲਿਆ ਜਾ ਰਿਹਾ ਹੈ ਅਤੇ ਪੰਜਾਬੀ ਦੀ ਪ੍ਰਫੁੱਲਤਾਲਈ ਬਜਟ ਨਾ-ਮਾਤਰ ਹੈ। ਕੈਨੇਡਾ ਤੋਂ ਆਏ ਲੇਖਕ ਤਲਵਿੰਦਰ ਮੰਡ ਨੇ ਤਸੱਲੀ ਪ੍ਰਗਟ ਕੀਤੀ ਕਿ ਪੰਜਾਬੀ ਆਪਣੀ ਮਾਂ-ਬੋਲੀ ਨੂੰ ਮਨੋਂ ਪਿਆਰ ਕਰਦੇ ਹਨ ਅਤੇ ਕੈਨੇਡਾ 'ਚ ਲੇਖਕਾਂ ਦੇ ਯਤਨਾਂ ਸਦਕਾ ਪੰਜਾਬੀ ਤੀਜੀ ਭਾਸ਼ਾ ਵਜੋਂ ਪੜਾਈ ਜਾਣ ਲੱਗ ਪਈ ਹੈ। ਡਾ. ਐਸ.ਐਲ.ਵਿਰਦੀ ਨੇ ਪੰਜਾਬ ਵਿਚ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰਿਆਂ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਲੇਖਕ ਅਤੇ ਸੰਪਾਦਕ ਸ਼ਰਨਜੀਤ ਬੈਂਸ ਨੇ ਜਿਥੇ ਪੰਜਾਬੀ ਪਿਆਰਿਆਂ ਵੱਲੋਂ ਆਪਣੀ ਮਾਂ ਬੋਲੀ ਨੂੰ ਹਿੱਕ ਨਾਲ ਲਾਈ ਰੱਖਣ ਦੀ ਸ਼ਲਾਘਾ ਕੀਤੀ, ਉਥੇ ਇਸ ਗੱਲਉਤੇ ਅਸੰਤੁਸ਼ਟੀ ਪ੍ਰਗਟ ਕੀਤੀ ਕਿ ਪੰਜਾਬੀ ਬੋਲੀ 'ਚ ਛਪੀਆਂ ਪੁਸਤਕਾਂ ਨੂੰ ਪੜਨ ਵਾਲੇ ਪਾਠਕਾਂ ਦੀ ਕਮੀ ਰੜਕਦੀ ਹੈ।
ਸਮਾਗਮ ਵਿਚ ਸ਼ਰਨਜੀਤ ਬੈਂਸ ਦੀਆਂ ਉਸਤਾਦ ਨੁਸਰਤ ਫਤਿਹ ਅਲੀ ਖਾਨ, ਰੇਸ਼ਮਾਂ, ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅਤੇ ਸ਼ਰਨਜੀਤ ਬੈਂਸਸਮੇਤ ਤਲਵਿੰਦਰ ਮੰਡ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ, ਡਾ. ਹਰਪ੍ਰੀਤ ਕੌਰ ਖ਼ਾਲਸਾ ਦਾ ਸਨਮਾਨ ਵੀ ਕੀਤਾ ਗਿਆ। ਭਜਨ ਵਿਰਕ, ਡਾ. ਜਵਾਹਰ ਧੀਰ, ਜਸਬੀਰ ਕੌਰ ਜੱਸੀ, ਲਸ਼ਕਰ ਸਿੰਘ, ਸੁਖਦੇਵ ਗੰਡਮ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਹੋਰਨਾਂ ਤੋਂਬਿਨਾਂ ਇਸ ਸਮਾਗਮ ਵਿਚ ਸਾਬਕਾ ਜ਼ਿਲਾ ਸਿੱਖਿਆ ਅਫ਼ਸਰ ਰੂਪ ਲਾਲ, ਤਾਰਾ ਚੰਦ ਚੁੰਬਰ, ਕ੍ਰਿਸ਼ਨ ਕੁਮਾਰ, ਮਹਿੰਦਰ ਸਿੰਘ ਸੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸਰਬਜੀਤ ਕੌਰ ਐਮ.ਸੀ., ਰਘਬੀਰ ਸਿੰਘ ਮਾਨ, ਹਰਜਿੰਦਰ ਗੋਗਨਾ, ਪਰਵਿੰਦਰਜੀਤਸਿੰਘ ਪ੍ਰਧਾਨ ਸਕੇਮ, ਚੋਟ ਜਗਤਪੁਰੀ, ਅਮਨ, ਪ੍ਰਮੋਦ ਕੌਸ਼ਲ, ਬੀ.ਐਸ. ਪਰਮਾਰ, ਮਿਸਟਰ ਜੋਸ਼ੀ ਆਦਿ ਹਾਜ਼ਰ ਸਨ। ਸਮਾਗਮ ਦੀ ਸਟੇਜ਼ ਸਕੱਤਰੀ ਚੋਟ ਜਗਤਪੁਰੀ ਨੇ ਬਾਖ਼ੂਬੀ ਨਿਭਾਈ।
4. ਪ੍ਰਵਾਸੀ ਲੇਖਕ ਅਤੇ ਪੱਤਰਕਾਰ ਸ਼ਰਨਜੀਤ ਬੈਂਸ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ