ਸ਼ਹੀਦ ਭਗਤ ਸਿੰਘ ਲਾਇਬਰੇਰੀ ਲਹਿਲ ਕਲਾਂ ਅਤੇ ਬਾਬਾ ਨਰਾਇਣ ਗਿਰੀ ਯਾਦਗਾਰੀ ਲਾਇਬਰੇਰੀ ਭੁਟਾਲ ਕਲਾਂ ਨੂੰ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਭੇਂਟ
- ਕਿਤਾਬਾਂ ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀਆਂ ਹਨ: ਡਾ. ਜਗਦੀਸ਼ ਪਾਪੜਾ
ਦਲਜੀਤ ਕੌਰ
ਲਹਿਰਾਗਾਗਾ, 10 ਨਵੰਬਰ, 2022: ਕਿਤਾਬਾਂ ਮਨੁੱਖ ਵੱਲੋਂ ਸਿਰਜਿਆ ਵੱਡਾ ਚਮਤਕਾਰ ਹਨ, ਜੋ ਸਾਨੂੰ ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਉਸ ਦੀ ਬੁੱਧੀ ਦਾ ਵਿਕਾਸ ਵੀ ਹੁੰਦਾ ਹੈ। ਕਿਤਾਬਾਂ ਸਾਡੇ ਸਾਰੇ ਵਿਚਾਰਾਂ ਨੂੰ ਬਦਲ ਕੇ ਰੱਖ ਦਿੰਦੀਆਂ ਹਨ। ਕਿਤਾਬਾਂ ਚੰਗੇ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨ, ਜੋ ਸਾਡਾ ਉਮਰ ਭਰ ਸਾਥ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਉਣ ਲਈ ਚੰਗੀ ਸੇਧ ਮਿਲਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ।
ਉਪਰੋਕਤ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੇਖ਼ਕ ਅਤੇ ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਆਗੂ ਜਗਦੀਸ਼ ਪਾਪੜਾ ਨੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਲਹਿਲ ਕਲਾਂ ਅਤੇ ਬਾਬਾ ਨਰਾਇਣ ਗਿਰੀ ਯਾਦਗਾਰੀ ਲਾਇਬਰੇਰੀ ਭੁਟਾਲ ਕਲਾਂ ਲਈ ਕਿਤਾਬਾਂ ਭੇਂਟ ਕਰਦਿਆਂ ਕੀਤਾ। ਭੁਟਾਲ ਕਲਾਂ 'ਚ ਪ੍ਰਿੰਸੀਪਲ ਰਘਬੀਰ ਸਿੰਘ ਭੁਟਾਲ ਅਤੇ ਗੁਰਸੰਤ ਸਿੰਘ ਭੁਟਾਲ ਦੀ ਹਾਜ਼ਰੀ ਵਿੱਚ ਕਿਤਾਬਾਂ ਭੇਟ ਕੀਤੀਆਂ ਗਈਆਂ। ਭੇਟ ਕੀਤੀਆਂ ਗਈਆਂ ਸਾਰੀਆਂ ਕਿਤਾਬਾਂ ਸਵਰਗਵਾਸੀ ਭਾਈ ਬੀਰ ਸਿੰਘ ਨਿਰਵੈਰ ਰਚਿਤ ਹਨ। ਲਹਿਲ ਕਲਾਂ 'ਚ
ਰਾਮ ਸਿੰਘ ਜੀ ਸਰਾਓ, ਦਲਜੀਤ ਸਿੰਘ ਸਰਾਓ, ਗੁਰਵਿੰਦਰ ਬਬਲਾ, ਸਾਬਕਾ ਸਰਪੰਚ ਵਰਿੰਦਰ ਧੱਕੜ, ਗੁਰਪ੍ਰੀਤ ਸਿੰਘ ਤੇ ਗੁਰਵੀਰ ਗੁਰੀ ਮੌਜੂਦ ਸਨ।