ਸੰਸਥਾ ਪੀਪਲਜ ਫੋਰਮ, ਬਰਗਾੜੀ, ਪੰਜਾਬ ਵੱਲੋਂ ਪਾਠਕਾਂ ਤਕ ਮਿਆਰੀ ਸਾਹਿਤ ਪੁਚਾਓਣ ਦੇ ਓਪਰਾਲੇ ਵਜੋਂ ਹਰ ਦੋ ਮਹੀਨੇ ਬਾਅਦ ਪੰਜ ਪੁਸਤਕਾਂ ਦਾ ਇਕ ਸੈਟ ਅਕਤੂਬਰ 2013 ਤੋਂ ਭੇਜਣਾ ਸ਼ੁਰੂ ਕੀਤਾ ਗਿਆ ਸੀ .....43 ਪਾਠਕਾਂ ਤੋਂ ਸ਼ੁਰੂ ਕੀਤਾ ਇਹ ਸਿਲਸਿਲਾ ਹੁਣ 600 ਪਾਠਕਾਂ ਤਕ ਪਹੁੰਚ ਗਿਆ ਹੈ .......ਹੁਣ ਤਕ 24 ਸੈੱਟ ਭੇਜੇ ਜਾ ਚੁਕੇ ਹਨ ..........ਇਸ ਸਾਲ ਭੇਜੇ ਗਏ ਪੰਜ ਪੁਸਤਕਾਂ ਦੇ 6 ਸੈਟਾਂ ਵਿਚ 3215 ਪਾਠਕਾਂ ਨੂੰ 16075 ਪੁਸਤਕਾਂ ਭੇਜੀਆਂ ਗਈਆਂ ....ਇਹਨਾਂ ਵਿਚ 5 ਨਾਵਲ, 8 ਸਫ਼ਰਨਾਮੇ , 4 ਸਾਹਿਤਕ ਰਸਾਲੇ, 2 ਕਵਿਤਾ , 6 ਸਮਾਜਿਕ / ਰਾਜਨੀਤਕ ਚਿੰਤਨ, 5 ਜੀਵਨੀਆਂ/ਰੇਖਾਚਿਤਰ ਦੀਆਂ ਪੁਸਤਕਾਂ ਸਨ ....ਇਹ ਪੁਸਤਕਾਂ 10 ਵੱਖ -ਵੱਖ ਪ੍ਰਕਾਸ਼ਕਾਂ ਵੱਲੋਂ ਛਪੀਆਂ ਹੋਈਆਂ ਸਨ ......ਸੰਸਥਾ ਪੀਪਲਜ਼ ਫ਼ੋਰਮ ਤੁਹਾਡੇ ਇਸ ਸਹਿਯੋਗ ਲਈ ਦਿਲੀ ਧੰਨਵਾਦੀ ਹੈ .....2016 ਵਿਚ ਹੇਠ ਲਿਖੀਆਂ ਪੁਸਤਕਾਂ ਭੇਜੀਆਂ ਗਈਆਂ ------
1 . ਜਨਵਰੀ - ਫਰਵਰੀ
੧.ਕਾਬਲ ਦਾ ਕਿਤਾਬਵਾਲਾ - ਓਸ਼ਨੇ ਸੇਯੇਰਸਤਾਡ
੨. ਆਪਣੀ ਮੌਤ ਨੂੰ ਵਾਜਾਂ ਮਾਰਦਾ ਮਨੁੱਖ - ਵਿਜੇ ਬੰਬੇਲੀ
੩.ਪਹਿਲਾ ਅਧਿਆਪਕ - ਚੰਗੇਜ਼ ਆਇਤਮੋਵ
੪.ਜ਼ਿੰਦਗੀ ਜ਼ਿੰਦਾਬਾਦ -ਰਾਣਾ ਰਣਬੀਰ
੫. ਪ੍ਰਵਚਨ - ਰਜਨੀਸ਼ ਬਹਾਦਰ
2 . ਮਾਰਚ -ਅਪ੍ਰੈਲ
੧.ਪਾਤਾਲ ਦੀ ਧਰਤੀ -ਬਲਵੰਤ ਗਾਰਗੀ
੨.ਚਲਦੇ ਤਾਂ ਚੰਗਾ ਸੀ -ਅਸਗ਼ਰ ਵਜ਼ਾਹਤ
੩.ਨਿਰਭਉ - ਨਿਰਵੈਰ - ਡਾ. ਹਰਭਜਨ ਸਿੰਘ
੪.ਇਹਨਾਂ ਮੁੰਡਿਆਂ ਜਲਦੀ ਮਰ ਜਾਣਾ - ਗੁਰਬਚਨ
੫. ਮਨੁੱਖ ਜਾਨਵਰਾਂ ਤੋਂ ਕਿਵੇਂ ਵੱਖਰਾ ਹੈ - ਡਾ. ਦੀਪਤੀ
3 . ਮਈ -ਜੂਨ
੧. ਪੰਜਾਬ ਦੀ ਇਤਿਹਾਸਿਕ ਗਾਥਾ -ਰਾਜਪਾਲ ਸਿੰਘ
੨. ਇਹੋ ਹਮਾਰਾ ਜੀਵਣਾ - ਦਲੀਪ ਕੌਰ ਟਿਵਾਣਾ
੩.ਇਕ ਚਾਦਰ ਅੱਧੋਰਾਣੀ - ਰਾਜਿੰਦਰ ਬੇਦੀ
੪.ਅਬ੍ਰਾਹਮ ਲਿੰਕਨ - ਅਮਰਜੀਤ ਢਿਲੋਂ
੫.ਸਮਕਾਲੀ ਸਾਹਿਤ - ਦਰਸ਼ਨ ਸਿੰਘ
4. ਜੁਲਾਈ -ਅਗਸਤ
੧. ਸਿੰਮਲ ਰੁੱਖ ਸਰਾਇਰਾ - ਸੂਫ਼ੀ ਅਮਰਜੀਤ
੨.ਪਾਕਿਸਤਾਨ ਮੇਲ -ਖੁਸ਼ਵੰਤ ਸਿੰਘ
੩.ਬਾਤ ਇਕ ਬੀਤੇ ਦੀ -ਸੁਕੀਰਤ
੪. ਮਿਰਗਾਵਲੀ - ਗੁਰਭਜਨ ਗਿਲ
੫. ਸੂਰਜ ਕਲ ਵੀ ਚੜੇਗਾ -ਸਰਬਜੀਤ ਸੋਹੀ
5 . ਸਤੰਬਰ -ਅਕਤੂਬਰ
੧.ਰਾਈਟਰਜ਼ ਕਲੋਨੀ - ਭੂਸ਼ਨ ਧਿਆਨਪੁਰੀ
੨.ਪੰਜਾਬੀ ਬਾਤਚੀਤ - ਸ਼ਰਧਾ ਰਾਮ ਫਲੋਰੀ
੩.ਖਤਰਨਾਕ ਅਤਵਾਦੀ ਦੀ ਜੇਹਲ ਯਾਤਰਾ - ਗੁਰਮੀਤ ਕੜਿਆਲਵੀ
੪.ਲਾਰਡ ਬਾਇਰਨ ਦੇ ਦੇਸ਼ ਵਿਚ - ਡਾ.ਅੰਬਰੀਸ਼
੫.ਸਮਕਾਲੀ ਸਾਹਿਤ - ਦਰਸ਼ਨ ਸਿੰਘ
6 . ਨਵੰਬਰ -ਦਸੰਬਰ
੧.ਤੁਰੀਆਂ ਨਾਲ ਕਿਤਾਬਾਂ - ਮਲਿਕਾ ਮੰਡ
੨.ਸਾਉਥਹਾਲ ਦਾ ਸੂਰਜ- ਰਣਜੀਤ ਧੀਰ
੩. ਪਰਵਾਜ਼ ਤੋਂ ਪਹਿਲਾਂ - ਖੁਸ਼ਵੰਤ ਬਰਗਾੜੀ
੪.ਭਗਤ ਸਿੰਘ ਤੇ ਸਾਥੀ - ਅਜੈ ਘੋਸ਼
੫.ਸਮਕਾਲੀ ਸਾਹਿਤ -ਦਰਸ਼ਨ ਸਿੰਘ
ਇਹਨਾਂ ਵਿਚੋਂ ਕੁਝ ਸੈੱਟ ਹਾਲੇ ਉਪਲੱਭਧ ਹਨ ........2017 ਲਈ ਤੁਹਾਡੇ ਸੁਝਾਵਾਂ ਦਾ ਸੁਆਗਤ ਹੈ ....
-------ਪੀਪਲਜ਼ ਫ਼ੋਰਮ [ ਰਜਿ .] ਬਰਗਾੜੀ , ਪੰਜਾਬ
ਸੰਪਰਕ --98729 89313 , 98767 10809 , 94171 75686