ਇੰਜੋਏ 2017!
Amrinder has increased heat one of Jhota to be get out.
ਪੰਜਾਬੀ ਹੀਟ
~
ਇੱਕ ਦੇਸੀ ਬੰਦਾ ਆਪਣੇ ਗੋਰੇ ਦੋਸਤ ਨੂੰ ਲੈਕੇ ਕੈਨੇਡਾ ਤੋਂ ਪੰਜਾਬ ਆ ਗਿਆ।
ਪੋਹ ਦਾ ਮਹੀਨਾ, ਗੋਰੇ ਨੂੰ ਕੰਬਣੀ ਨਾ ਹਟੇ। ਹੀਟ ਦਾ ਗਿੱਝਿਆ ਗੋਰਾ ਠੁਰ ਠੁਰ ਕਰੇ। ਅੰਗੀਠੀ ਬਾਲ਼ੀ, ਕੰਬਲ ਦਿੱਤੇ ਪਰ ਕਿੱਥੇ ?
ਮੁੰਡਾ ਕਹਿੰਦਾ, "ਬਾਪੂ ਕੀ ਕਰੀਏ, ਇਹ ਤਾਂ ਕੰਬਣੋਂ ਨਹੀ ਹਟਦਾ।"
ਬਾਪੂ ਕਹਿੰਦਾ, "ਵੇਖ, ਇਹਦਾ ਮੰਜਾ ਡੰਗਰਾਂ ਵਾਲੇ ਅੰਦਰ ਡਾਹ ਦੇ।"
ਉਹੋ ਗੱਲ, ਗੋਰੇ ਨੂੰ ਬੜੀ ਤਸੱਲੀ ਹੋਈ, ਵਾਹਵਾ ਨਿੱਘ ਸੀ। ਥੋੜੇ ਚਿਰ ਨੂੰ ਗੋਰੇ ਨੂੰ ਪਸੀਨਾ ਆਉਣ ਲੱਗ ਪਿਆ।
ਕਹਿੰਦਾ, "ਮਿਸਟਰ ਗੈਰੀ, ਹੀਟ ਘੱਟ ਨਹੀਂ ਹੋ ਸਕਦੀ ?"
ਮੁੰਡੇ ਨੇ ਉਥੋਂ ਹੀ ਅਵਾਜ਼ ਮਾਰ ਕੇ ਬਾਪੂ ਨੂੰ ਪੁੱਛਿਆ,
"ਬਾਪੂ, ਹੀਟ ਘੱਟ ਕਿਵੇਂ ਹੋਵੇਗੀ ?"
ਬਾਪੂ ਕਹਿੰਦਾ, "ਇੰਝ ਕਰ, ਝੋਟਾ ਬਾਹਰ ਕੱਢ ਕੇ ਕੱਟਾ ਅੰਦਰ ਕਰਦੇ।"
ਲਵੋ ਜੀ ਹੀਟ ਬੈਲੰਸ ਜਿਹੀ ਹੋ ਗਈ..!!