ਹਥਿਆਰਾਂ ਤੋਂ ਸਰਕਾਰਾਂ ਤੋਂ
ਧਰਤੀ ਦੇ ਖੇਖਣਹਾਰਾਂ ਤੋਂ।
ਇਹ ਪਾਣੀ ਸੁੱਚੇ ਰੱਖਣੇ ਨੇ,
ਅਸੀਂ ਰੱਤ ਦੇ ਵਣਜ ਵਪਾਰਾਂ ਤੋਂ।
ਗੁਰਭਜਨ ਗਿੱਲ
ਨਿਸ਼ਾਨੇ ਬਿੰਨੀ ਬੈਠੇ ਨੇ,ਬਣ ਰਖਵਾਲੇ ਥਾਂਵਾਂ ਦੇ,
ਮੈਂ ਸਦਕੇ ਜਾਵਾਂ ਯਾਦਾ,ਧੰਨ ਜਿਗਰੇ ਮਾਂਵਾਂ ਦੇ।
ਹੱਥ ਮਿਹਰ ਦਾ ਰੱਖੀ,ਰੱਬਾ ਸੂਹੇ ਸਾਲੂਆਂ 'ਤੇ,
ਸਭ ਸੁਪਨੇ ਪੂਰੇ ਹੋਣ,ਚੂੜੇ ਵਾਲੇ ਚਾਵਾਂ ਦੇ।
ਕੈਸਾ ਜ਼ਮਾਨਾ ਆਇਆ,ਬਾਜ਼ੀ ਖੇਡਣ ਬਾਜ਼ਾ 'ਤੇ,
ਕੁਰਸੀ 'ਤੇ ਬੈਠਕੇ ਦੇਖਣ,ਤਮਾਸ਼ਾ ਟੋਲੇ ਕਾਵਾਂ ਦੇ।
ਲਹੂ ਨਾਲ ਲਿਖਿਆ ਏ, ਇਤਿਹਾਸ ਦੀ ਤਖ਼ਤੀ 'ਤੇ
ਅਸੀ ਹੀਰੇ ਵਾਰੇ ਨੇ, ਹਰ ਵਾਰ ਮਹਿੰਗੇ ਭਾਵਾਂ ਦੇ ।
ਸਭ ਖੁੱਡਾਂ 'ਚ ਬੈਠੇ ਨੇ,ਜੋ ਹੱਸਦੇ ਸਰਦਾਰਾਂ 'ਤੇ,
ਮੋਰਚਿਆਂ 'ਚ ਬੈਠੇ,ਸਿੰਘ ਲੱਗਦਾ ਪਿੱਛੇ ਨਾਵਾਂ ਦੇ।
ਜਸਵਿੰਦਰ ਯਾਦ
ਵਾਹਗੇ ਦੀਏ ਸਰਹੱਦੇ
ਤੈਨੂੰ ਤੱਤੀ ਵਾਅ ਨਾ ਲੱਗੇ
ਲੱਗਣ ਫੁੱਲ ਗੁਲਾਬ ਦੇ
ਤੇਰੀ ਦੋਵੇ ਪਾਸੇ ਵਸਦੇ ਨੀੰ ਅੜੀਏ
ਪੁੱਤ ਪੰਜਾਬ ਦੇ !!!
#Say_no_to_war