ਕਮਿਊਨਿਸਟ ਟ੍ਰੇਡ ਯੂਨੀਅਨ ਆਗੂ ਅਤੇ ਸ਼ਾਇਰ ਕਾਮਰੇਡ ਮਰਹੂਮ ਮਦਨ ਲਾਲ ਦੀਦੀ ਦਾ 100ਵਾਂ ਜਨਮਦਿਨ ਸਮਾਗਮ 19 ਮਾਰਚ ਨੂੰ
ਚੰਡੀਗੜ੍ਹ, 17 ਮਾਰਚ , 2024:
'ਨਜ਼ਰੇਂ ਮਿਲਾ ਕੇ ਨਾਚੋ' ਨਾਮ ਥੱਲੇ ਕਮਿਊਨਿਸਟ ਟ੍ਰੇਡ ਯੂਨੀਅਨ ਆਗੂ ਅਤੇ ਸ਼ਾਇਰ
(ਉਰਦੂ/ਪੰਜਾਬੀ/ਹਿੰਦੀ) ਕਾਮਰੇਡ ਮਰਹੂਮ ਮਦਨ ਲਾਲ ਦੀਦੀ ਦਾ 100ਵਾਂ ਜਨਮਦਿਨ / ਪਹਿਲੀ
ਸ਼ਤਾਬਦੀ ਦਾ ਦਿਹਾੜਾ 19 ਮਾਰਚ, 2024 ਨੂੰ ਮਿਨੀ ਟੈਗੋਰ ਥੀਏਟਰ, ਚੰਡੀਗੜ੍ਹ, ਵਿਖੇ ਵੱਖਰੇ
ਅੰਦਾਜ਼ ਵਿਚ ਮਨਾਇਆ ਜਾ ਰਿਹਾ ਹੈ- ਇਹ ਸ਼ਬਦ ਇਸ ਬਹੁਤ ਪਿਆਰ ਨਾਲ ਯਾਦ ਕੀਤੇ ਜਾਂਦੇ
ਕਵੀ ਦੀ ਇੱਕ ਹਰਮਨ ਪਿਆਰੀ ਕਵਿਤਾ ਦੇ ਬੋਲ ਹਨ।
ਇਹ ਜੋੜੀ ਪੰਜਾਬ ਅਤੇ ਚੰਡੀਗੜ੍ਹ ਵਿਚ ਚੰਗੀ ਤਰ੍ਹਾਂ ਜਾਣੀ ਜਾਂਦੀ ਸੀ- ਸ਼ੀਲਾ ਦੀਦੀ (ਬਰਿਸਟਰ;
ਪੰਜਾਬ ਹਾਈ ਕੋਰਟ ਦੀਆਂ ਪਹਿਲੀਆਂ ਤਿੰਨ ਨਾਰੀ ਵਕੀਲਾਂ ਵਿਚੋਂ ਤੇ ਸਿਆਸੀ/ ਸਮਾਜਕ/ ਸਭਿਆਚਾਰਕ ਐਕਟਿਵਿਸਟ) ਅਤੇ ਮਦਨ ਲਾਲ ਦੀਦੀ
(ਰਾਜਨੀਤਕ-ਸਰਗਰਮੀਏ- ਜਨਰਲ ਸਕੱਤਰ ਅੇਟਕ; ਟ੍ਰੇਡ ਯੂਨੀਅਨਾਂ ਦੇ ਜਥੇਬੰਦਕ-ਅਧਿਆਪਕ ਅਤੇ ਸ਼ਾਇਰ)।
ਮੁੱਖ ਤੌਰ 'ਤੇ ਸੰਗੀਤਕ ਵਿਉਂਤੀ ਗਈ ਇਸ ਸ਼ਾਮ ਵਿਚ ਕੁਝ ਦਿਲ ਨੂੰ ਛੋਹ ਲੈਣ ਵਾਲੀਆਂ ਅਤੇ ਜ਼ਿੰਦਾ-ਦਿਲ ਯਾਦਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ,
ਕੁਝ ਕੁ ਮਿੱਤਰਾਂ, ਸਾਥੀਆਂ ਅਤੇ ਪਰਿਵਾਰ ਵੱਲੋਂ।
ਕੁਝ ਨਾਂ- ਡਾ. ਸਵਰਨਜੀਤ ਕੌਰ ਮਹਿਤਾ; ਕਾਮਰੇਡ ਭੁਪਿੰਦਰ ਸਾਂਭਰ (ਸਾਬਕਾ ਜਨਰਲ ਸਕੱਤਰ ਸੀਪੀਆਈ, ਪੰਜਾਬ; ਰੱਤੀ ਕੰਤ ਸਿੰਘ (ਪ੍ਰੀਤ ਲੜੀ);
ਕਾਮਰੇਡ ਬੰਤ ਸਿੰਘ ਬਰਾੜ (ਮੌਜੂਦਾ ਜਨਰਲ ਸਕੱਤਰ ਸੀਪੀਆਈ, ਪੰਜਾਬ)।
ਕਾਵਿ ਪੇਸ਼ਕਾਰੀਆਂ:
ਕਾਮਰੇਡ ਮਦਨ ਲਾਲ ਦੀਦੀ ਦੀਆਂ ਕਵਿਤਾਵਾਂ ਉਨ੍ਹਾਂ ਦੀਆਂ ਧੀਆਂ ਪੂਨਮ ਸਿੰਘ, ਸੰਪਾਦਕਾ ਪ੍ਰੀਤ ਲੜੀ, ਸ਼ੁਮਿਤਾ ਮਦਨ ਲਾਲ ਦੀਦੀ (ਸੰਚਾਲਕਾ- ਸਾਂਝੇ
ਰੰਗ ਪੰਜਾਬ ਦੇ) ਅਤੇ ਪੁੱਤਰ ਰਾਹੁਲ ਡਿੱਡੀ ਵੱਲੋਂ ਸੁਣਾਈਆਂ ਜਾਣਗੀਆਂ।
ਸ਼ੈਲੀ, ਹਿੰਦੀ ਸਿਨੇਮਾ ਮੁੰਬਈ ਦਾ ਇੱਕ ਜਾਣਿਆ ਪਛਾਣਿਆ ਨਾਂ ਅਤੇ ਪਰਿਵਾਰ ਦਾ ਨਜ਼ਦੀਕੀ ਮਿੱਤਰ, ਅਤੇ ਦਿੱਲੀਓਂ ਡਾ. ਪੁਣੀਤਾ ਸਿੰਘ, ਭਾਈ ਵੀਰ
ਸਿੰਘ ਜੀ ਦੇ ਪਰਿਵਾਰ ਵਿਚੋਂ, ਪਰਿਵਾਰ ਦੀ ਇੱਕ ਮਿੱਤਰ, ਅਤੇ ਸੰਗੀਤ ਵਿਗਿਆਨ ਦੀ ਮਾਹਿਰ, ਵੀ ਕਾਮਰੇਡ ਮਦਨ ਲਾਲ ਦੀਦੀ ਦੀਆਂ ਕੁਝ ਕਵਿਤਾਵਾਂ
ਸੁਣਾਉਣਗੇ।
ਸਮੀਆ ਸਿੰਘ ਅਤੇ ਰਤਿਕਾ ਸਿੰਘ, ਮਦਨ ਲਾਲ ਦੀਦੀ ਦੀਆਂ ਦੋਹਤੀਆਂ, ਦੋਏ ਆਪਣੀ ਆਪਣੀ ਥਾਂ ਵੀਜ਼ੂਅਲ ਆਰਟਿਸਟ ਵਜੋਂ ਆਪਣੀ ਅੱਛੀ ਥਾਂ
ਬਣਾ ਰਹੀਆਂ, ਵੀ ਉਨ੍ਹਾਂ ਦੀਆਂ ਕਵਿਤਾਵਾਂ ਸੁਣਾਉਣਗੀਆਂ।
ਗਾਇਨ:
ਦੇਵੇਂਦ੍ਰਪਾਲ ਸਿੰਘ ਜਿਨ੍ਹਾਂ ਇੰਡੀਅਨ ਆਈਡਲ ਵਿਚ ਸਨਸਨੀ ਪੈਦਾ ਕੀਤੀ ਸੀ, ਅਤੇ ਜੋ ਹੁਣ ਮਸ਼ਹੂਰ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੇ ਲਈ ਪਲੇਬੈਕ
ਗਾਉਂਦੇ ਹਨ, ਇਸ ਸ਼ਾਮ ਇੱਥੇ ਪੇਸ਼ਕਾਰੀ ਕਰਨਗੇ। ਉਹ ਆਪਣੇ ਮਨਮੋਹਕ ਅੰਦਾਜ਼ ਨਾਲ ਕਾਮਰੇਡ ਮਦਨ ਲਾਲ ਦੀਦੀ ਦੀਆਂ ਕੁਝ ਚੁਣੀਦੀਆਂ ਉਰਦੂ
ਗ਼ਜ਼ਲਾਂ ਅਤੇ ਪੰਜਾਬੀ ਕਵਿਤਾਵਾਂ ਗਾਉਣਗੇ। ਉਹ ਸਾਰੀ ਦੁਨੀਆ ਵਿਚ ਘੁੰਮਦੇ ਪੇਸ਼ਕਾਰੀਆਂ ਦਿੰਦੇ ਰਹਿੰਦੇ ਹਨ।
ਰਾਧਿਕਾ ਸੂਦ ਨਾਯਕ, ਇੱਕ ਜਜ਼ਬੇ ਨਾਲ ਭਰੀ ਤਕੜੀ ਆਵਾਜ਼ ਜਿਨ੍ਹਾਂ ਸੂਫ਼ੀਆਂ ਅਤੇ ਭਗਤਾਂ ਦੇ ਵਿਰਸੇ ਨੂੰ ਬੰਦਿਸ਼ਾਂ ਅਤੇ ਅਵਾਜ਼ ਦਿੱਤੀ ਹੈ, ਕਾਮਰੇਡ
ਮਦਨ ਲਾਲ ਦੀਦੀ ਦੀਆਂ ਹਿੰਦੀ, ਪੰਜਾਬੀ ਅਤੇ ਉਰਦੂ ਗੀਤਾਂ ਨਾਲ ਮਹਿਫ਼ਲ ਨੂੰ ਧੜਕਾਉਣਗੇ।
ਕੁਝ ਐਲਾਨ:
ਸਾਲ ਭਰ ਚੱਲਣ ਵਾਲੇ ਸਾਰੇ ਜਸ਼ਨ ਇੰਟਰਨੈੱਟ 'ਤੇ ਵੀ ਦੇਖੇ ਜਾ ਸਕਣਗੇ, ਲਾਈਵ ਸਟ੍ਰੀਮਿੰਗ ਰਾਹੀਂ ਵੀ। ਮਦਨ ਲਾਲ ਦੀਦੀ ਦੀਆਂ ਕਵਿਤਾ ਦੀਆਂ
ਪੰਜਾਬੀ, ਉਰਦੂ ਅਤੇ ਹਿੰਦੀ ਕਵਿਤਾਵਾਂ ਦੀਆਂ ਕਿਤਾਬਾਂ ਮੁੜ ਛਾਪੀਆਂ/ਛਾਪੀਆਂ ਜਾਣਗੀਆਂ।
ਕਾਮਰੇਡ ਜਗਰੂਪ ਸਿੰਘ ਵੱਲੋਂ ਐਲਾਨ - ਉਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਪੀਐੱਚ ਡੀ ਸ਼ੁਰੂ ਕੀਤੀ ਜਾਏਗੀ।
ਇੱਕ ਵਜ਼ੀਫ਼ਾ ਕਾਇਮ ਕਰ ਕੇ ਐਲਾਨਿਆ ਜਾਏਗਾ, ਇਸ ਮਰਹੂਮ ਸ਼ਾਇਰ ਸਿਆਸਤਦਾਨ ਦੇ ਨਾਮ 'ਤੇ।
ਹੋਰ ਵੇਰਵੇ ਲਈ ਇਸ ਲਿੰਕ ਤੇ ਕਲਿੱਕ ਕਰੋ :
https://drive.google.com/file/d/13vyI3ZxPx-UsTfhPqmFs1edrMgZk6dP0/view?usp=sharing
ਪੇਸ਼ਕਾਰ:
'ਏਕਲੈਕਟਿਕਾ' ਜੋ ਦਿੱਲੀ ਅਤੇ ਚੰਡੀਗੜ੍ਹ ਤੋਂ ਕੰਮ ਕਰਦੀ ਕਲਾਤਮਕ ਮੌਕੇ ਪੇਸ਼ ਕਰਨ ਵਾਲੀ ਇਕਾਈ ਹੈ, ਉਨ੍ਹਾਂ ਦੀ ਛੋਟੀ ਬੇਟੀ ਸ਼ੁਮਿਤਾ ਮਦਨ ਦੀਦੀ
ਵੱਲੋਂ ਚਲਾਈ ਜਾਂਦੀ, ਇਸ ਮਦਨ ਲਾਲ ਦੀਦੀ ਦੀਆਂ ਲਿਖੀਆਂ ਕਵਿਤਾਵਾਂ ਅਤੇ ਗੀਤਾਂ ਦੀ ਸੰਗੀਤਕ ਸ਼ਾਮ ਨੂੰ ਪੇਸ਼ ਕਰ ਰਹੀ ਹੈ। ਸਾਲ ਭਰ ਦਿੱਲੀ,
ਮੁੰਬਈ, ਲੁਧਿਆਣਾ ਅਤੇ ਚੰਡੀਗੜ੍ਹ ਵਿਚ ਪ੍ਰੋਗਰਾਮ ਕੀਤੇ ਜਾਣਗੇ।
ਰੂਪਕ ਕਲਾ ਅਤੇ ਵੈੱਲਫੇਅਰ ਸੋਸਾਇਟੀ ਚੰਡੀਗੜ੍ਹ ਦੇ ਇਸ ਪ੍ਰੋਗਰਾਮ ਲਈ ਸਹਿਯੋਗ ਦੇ ਰਹੇ ਹਨ।)