Jalandhar ਪੁੱਜੇ ਪੰਜਾਬੀ ਚੇਤਨਾ ਕਾਫ਼ਲੇ ਦਾ ਢੋਲ- ਢਮੱਕੇ ਨਾਲ ਭਰਵਾਂ ਸਵਾਗਤ -ਦੀਪਕ ਬਾਲੀ , ਸਤਨਾਮ ਮਾਣਕ ਅਤੇ ਪੰਜਾਬੀ ਪ੍ਰੇਮੀਆਂ ਨੇ ਕੀਤਾ ਡਾਕਟਰ ਕਥੂਰੀਆ ਦਾ ਸਨਮਾਨ
ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਚੰਡੀਗੜ੍ਹ ਤੋਂ ਚੱਲੀ ਬੱਸ ਜਲੰਧਰ ਪਹੁੰਚੀ, ਢੋਲ ਢਮੱਕਿਆਂ ਨਾਲ ਸਵਾਗਤ
ਰਾਜੂ ਗੁਪਤਾ
ਜਲੰਧਰ, 26 ਸਤੰਬਰ 2023- ਅੱਜ ਜਲੰਧਰ ਦੇ ਵਿਰਸਾ ਵਿਹਾਰ ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਚੰਡੀਗੜ੍ਹ ਤੋਂ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿਚ ਚੱਲੀ ਬੱਸ ਜਲੰਧਰ ਪਹੁੰਚੀ, ਜਿੱਥੇ ਉਹਨਾਂ ਦਾ ਸਵਾਗਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰਕ ਦੀਪਕ ਬਾਲੀ ਨੇ ਢੋਲ ਵਾਜੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਵਿਰਸਾ ਵਿਹਾਰ ਚ ਇਕ ਪ੍ਰੋਗਰਾਮ ਕੀਤਾ ਗਿਆ।
ਇਸ ਪ੍ਰੋਗਰਾਮ ਚ ਪੰਜਾਬੀ ਮਾਂ ਬੋਲੀ ਨੂੰ ਪਸੰਦ ਕਰਨ ਵਾਲੇ ਅਤੇ ਪੰਜਾਬੀ ਮਾ ਬੋਲੀ ਦਾ ਪ੍ਰਚਾਰ ਕਰਨ ਵਾਲੇ ਪਹੁੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਗੱਲਬਾਤ ਦੌਰਾਨ ਦਲਬੀਰ ਸਿੰਘ ਕਥਾਰੀਆ ਨੇ ਦੱਸਿਆ ਕਿ ਵਿਸ਼ਵ ਚ ਪੰਜਾਬੀ ਮਾਂ ਬੋਲੀ ਨੂੰ ਪਸੰਦ ਕਾਰਨ ਵਾਲਿਆ ਦੀ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ ਉਹਨਾਂ ਨੇ ਦਸਿਆ ਕਿ ਵਿਸ਼ਵ ਚ ਪੰਜਾਬੀ ਬੋਲੀ 8 ਨੰਬਰ ਤੇ ਬੋਲੀ ਜਾਂਦੀ ਹੈ ਪਰ ਅਸੀ ਪੰਜਾਬੀ ਮਾਂ ਬੋਲੀ ਨੂੰ 1 ਨੰਬਰ ਤੇ ਲੈ ਕੇ ਆਉਣਾ ਹੈ।
ਉਹਨਾਂ ਨੇ ਇਹ ਵੀ ਦਸਿਆ ਕਿ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਉਥੇ ਹੀ ਪੰਜਾਬ ਚ ਪੰਜਾਬੀ ਮਾਂ ਬੋਲੀ ਨੂੰ ਘੱਟ ਬੋਲਿਆ ਜਾ ਰਿਹਾ ਹੈ ਉਸਨੂੰ ਵਧਾਉਣ ਲਈ ਸਾਨੂੰ ਸੁਰੂ ਤੋ ਸੁਰੂਵਾਤ ਕਰਨਾ ਹੈ ਆਪਣੇ ਘਰ ਤੋ ਸੁਰੂ ਆਤ ਕਰਨੀ ਪੈਣੀ ਹੈ।
ਗੱਲਬਾਤ ਦੌਰਾਨ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਚ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ ਜੋ ਪੰਜਾਬ ਚ ਪੰਜਾਬੀ ਮਾਂ ਬੋਲੀ ਲਈ ਇੰਨਾ ਕੰਮ ਕਰ ਰਹੇ ਹੈ ਸਾਨੂੰ ਕਦੇ ਨਹੀਂ ਲਗਦਾ ਸੀ ਕਿ ਪੰਜਾਬ ਚ ਹਰੇਕ ਥਾ ਤੇ ਪੰਜਾਬੀ ਬੋਰਡ ਲਗਣਗੇ ਪਰ ਉਹ ਸਪਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕਰ ਦਿੱਤਾ।