ਫਗਵਾੜਾ, 29 ਦਸੰਬਰ 2020 - ਪੰਜਾਬੀ ਵਿਰਸਾ ਟਰੱਸਟ (ਰਜਿ:) ਵਲੋਂ ਇਸ ਵਰ੍ਹੇ ਮਾਣ ਮੱਤਾ ਪੱਤਰਕਾਰ ਪੁਰਸਕਾਰ-2020, ਪ੍ਰਸਿੱਧ ਕਾਲਮਨਵੀਸ ਡਾ: ਐਸ.ਐਸ. ਛੀਨਾ ਅਤੇ ਪ੍ਰਸਿੱਧ ਕਾਲਮਨਵੀਸ ਡਾ: ਗੁਰਚਰਨ ਸਿੰਘ ਨੂਰਪੁਰ ਨੂੰ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਰਸਾ ਟਰੱਸਟ (ਰਜਿ:) ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਹਰ ਵਰ੍ਹੇ ਦਿੱਤਾ ਜਾਂਦਾ ਮਾਣ ਮੱਤਾ ਪੱਤਰਕਾਰ ਪੁਰਸਕਾਰ, 2016 ਵਿੱਚ ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ: ਜਸਵੰਤ ਸਿੰਘ ਗੰਡਮ ਨੂੰ, 2017 ਵਿੱਚ ਪ੍ਰੋ: ਪਿਆਰਾ ਸਿੰਘ ਭੋਗਲ ਅਤੇ ਸ਼੍ਰੀ ਠਾਕਰ ਦਾਸ ਚਾਵਲਾ ਨੂੰ 2018 ਵਿੱਚ ਡਾ: ਸਵਰਾਜ ਸਿੰਘ ਅਤੇ ਆਈ.ਪੀ. ਸਿੰਘ ਨੂੰ, 2019 ਵਿਚ ਡਾ: ਗਿਆਨ ਸਿੰਘ ਅਤੇ ਸ੍ਰ:ਅਵਤਾਰ ਸਿੰਘ ਸ਼ੇਰਗਿੱਲ ਨੂੰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਮਾਣ ਮੱਤਾ ਪੱਤਰਕਾਰ ਪੁਰਸਕਾਰ ਵਿੱਚ ਨਕਦ ਰਾਸ਼ੀ, ਮੰਮੰਟੋ ਪ੍ਰਦਾਨ ਕਰਕੇ ਪ੍ਰਸਿੱਧ ਪੱਤਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਇਸ ਵਰ੍ਹੇ ਪੁਰਸਕਾਰ ਦੇਣ ਦਾ ਸਮਾਗਮ ਜਨਵਰੀ 2021 ਦੇ ਆਖ਼ਰੀ ਹਫਤੇ ਕੀਤਾ ਜਾਵੇਗਾ।