ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ 2020 - ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ ਸਭਾ ਦੇ ਜਰਨਲ ਸਕੱਤਰ ਭੁਪਿੰਦਰ ਸੰਧੂ ਦੇ ਨਵ- ਪ੍ਰਕਾਸ਼ਿਤ ਕਾਵਿ-ਸੰਗਿ੍ਰਹ ਸਬੰਧੀ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਡੀਏਵੀ ਕਾਲਜ ਬਠਿੰਡਾ ਦੇ ਸੈਮੀਨਾਰ ਹਾਲ ਵਿਚ 1 ਨਵੰਬਰ, ਦਿਨ ਐਤਵਾਰ, ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਚਾਰ ਸਕੱਤਰ ਗੁਰਸੇਵਕ ਚੁੱਘੇ ਖੁਰਦ ਨੇ ਦੱਸਿਆ ਕਿ ਪ੍ਰੋ.ਵਰੇਸ਼ ਗੁਪਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਾ. ਭੀਮ ਇੰਦਰ ਸਿੰਘ ਉੱਘੇ ਮਾਰਕਸਵਾਦੀ ਆਲੋਚਕ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ। ਇਸ ਮੌਕੇ ਉਹਨਾਂ ਨਾਲ ਅਲੋਚਕ ਡਾ. ਸਤਨਾਮ ਸਿੰਘ ਜੱਸਲ, ਪਿ੍ਰੰ. ਜਗਦੀਸ਼ ਘਈ, ਡਾ. ਸੁਰਜੀਤ ਬਰਾੜ, ਸੁਰਿੰਦਰਪ੍ਰੀਤ ਘਣੀਆਂ, ਡਾ. ਅਜੀਤਪਾਲ ਸਿੰਘ ਸ਼ਾਮਲ ਹੋਣਗੇ। ਵਿਚਾਰ ਅਧੀਨ ਪੁਸਤਕ ਬਾਰੇੇ ਆਲੋਚਕ ਡਾ. ਭੁਪਿੰਦਰ ਸਿੰਘ ਬੇਦੀ ਪਰਚਾ ਪੜਨਗੇ, ਜਿਸ ਉਪਰ ਡਾ. ਮਨੋਰਮਾ ਸਮਾਘ, ਪ੍ਰੋ. ਜਸਵਿੰਦਰ ਸ਼ਰਮਾ, ਕੰਵਲਜੀਤ ਕੁਟੀ, ਪਿ੍ਰੰ. ਜਗਮੇਲ ਸਿੰਘ ਜਠੌਲ, ਨਗਿੰਦਰ ਪਾਲ ਆਪਣੇ ਵਿਚਾਰ ਪੇਸ਼ ਕਰਨਗੇ।ਇਸ ਮੌਕੇ ਹਾਜ਼ਰ ਕਵੀਆਂ ਦਾ ਇਕ ਕਵੀ ਦਰਬਾਰ ਵੀ ਹੋਵੇਗਾ । ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਸਾਹਿਤ ਰਸੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।