ਲੁਧਿਆਣਾ 09 ਮਈ 2018: ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਗੁਰਭਜਨ ਗਿੱਲ ਦਾ ਪਲੇਠਾ ਰੁਬਾਈ ਸੰਗ੍ਰਹਿ ਪੰਜਾਬ ਖੇਤੀ ਯੂਨੀਵਰਸਿਟੀ ਵਾਈਲ ਚਾਂਸਲਰ ਕਮੇਟੀ ਰੂਮ ਥਾਪਰ ਹਾਲ ਵਿਖੇ 10 ਮਈ ਦੁਪਹਿਰੇ 3 ਵਜੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ,ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਲੋਕ ਅਰਪਨ ਕਰਨਗੇ।
ਪੁਸਤਕ ਬਾਰੇ ਡਾ: ਜਗਵਿੰਦਰ ਸਿੰਘ ਜੋਧਾ ਜਾਣਕਾਰੀ ਦੇਣਗੇ। ਇਹ ਜਾਣਕਾਰੀ ਯੂਨੀਵਰਸਿਟੀ ਦੇ ਸੰਚਾਰ ਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੀ ਅਪਰ ਨਿਰਦੇਸ਼ਕ ਡਾ: ਜਗਦੀਸ਼ ਕੌਰ ਨੇ ਦਿੰਦਿਆਂ ਦੱਸਿਆ ਕਿ ਗੁਰਭਜਨ ਗਿੱਲ ਇਸੇ ਯੂਨੀਵਰਸਿਟੀ ਦੇ ਤੀਹ ਸਾਲ ਅਧਿਆਪਕ ਰਹੇ ਹਨ ਅਤੇ ਇਹ ਉਨ੍ਹਾਂ ਦੀ 15ਵੀਂ ਕਾਵਿ ਪੁਸਤਕ ਹੈ ਭਾਵੇਂ ਕਿ ਰੁਬਾਈ ਸੰਗ੍ਰਹਿ ਪਲੇਠਾ ਹੈ।
ਇਸ ਪੁਸਤਕ ਦੀ ਕਾਵਿ ਸਿਰਜਣ ਪ੍ਰਕ੍ਰਿਆ ਅਤੇ ਕਾਵਿ ਸਫ਼ਰ ਬਾਰੇ ਗੁਰਭਜਨ ਗਿੱਲ ਵੀ ਸੰਬੋਧਨ ਕਰਨਗੇ।