ਸੁਭਾਸ਼ ਦੀਵਾਨਾ ਦੀ ਪੁਸਤਕ “ਖੁਸ਼ਬੂ ਕਲਾਮ ਦੀ” ਰਿਲੀਜ਼
ਰੋਹਿਤ ਗੁਪਤਾ
ਗੁਰਦਾਸਪੁਰ, 29 ਅਪਰੈਲ 2024 :
ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਸਥਾਨਕ ਗੋਲਡਨ ਗਰੁੱਪ ਆਫ਼ ਇੰਸਟੀਚੂਸ਼ਨਜ਼ ਵਿੱਚ ਗ਼ਜ਼ਲਗੋ ਸੁਭਾਸ਼ ਦੀਵਾਨਾ ਦੀ ਪੁਸਤਕ 'ਖੁਸ਼ਬੂ ਕਲਾਮ ਦੀ' ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ । ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ । ਪੁਸਤਕ ਉੱਤੇ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਭਾਵਪੂਰਤ ਪਰਚਾ ਪੜ੍ਹਿਆ ਗਿਆ ।
ਗੁਰਦਾਸਪੁਰ ਦੇ ਸਥਾਪਤ ਗ਼ਜ਼ਲਗੋ ਪਾਲ ਗੁਰਦਾਸਪੁਰੀ, ਡਾ ਲੇਖ ਰਾਜ, ਸੁਲੱਖਣ ਸਰਹੱਦੀ ਅਤੇ ਡਾ ਸੁਰਿੰਦਰ ਸ਼ਾਂਤ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸੁਭਾਸ਼ ਦੀਵਾਨਾ ਨੂੰ ਵਿਅੰਗ ਗ਼ਜ਼ਲਕਾਰ ਦਾ ਰੁਤਬਾ ਦਿੱਤਾ । ਸੁਭਾਸ਼ ਦੀਵਾਨਾ ਨੇ ਪਰਚੇ 'ਤੇ ਆਈਆਂ ਟਿੱਪਣੀਆਂ ਦਾ ਜੁਆਬ ਦਿੱਤਾ । ਰਚਨਾਵਾਂ ਦੇ ਦੌਰ ਵਿੱਚ ਵਿਜੇ ਅਗਨੀਹੋਤਰੀ ਨੇ ਆਪਣੇ ਗੀਤ ਵਿਚ ਅਗਾਮੀ ਚੋਣਾਂ 'ਤੇ ਵਿਅੰਗ ਕੱਸਿਆ । ਬਲਦੇਵ ਸਿੱਧੂ ਅਤੇ ਪ੍ਰੀਤ ਰਾਣਾ ਨੇ ਸਭਿਆਚਾਰਕ ਗੀਤਾਂ ਨਾਲ ਹਾਜ਼ਰੀ ਲਵਾਈ । ਵਰਗਿਸ ਸਲਾਮਤ, ਮੱਖਣ ਕੁਹਾੜ, ਰਾਜ ਗੁਰਦਾਸਪੁਰੀ, ਅਸ਼ੋਕ ਚਿੱਤਰਕਾਰ, ਗੋਪਾਲ ਸ਼ਰਮਾ, ਸੁਨੀਲ ਕੁਮਾਰ, ਰਣਬੀਰ ਆਕਾਸ਼, ਹਰਪ੍ਰੀਤ ਸਿੰਮੀ, ਸੁਖਵਿੰਦਰ ਰੰਧਾਵਾ, ਮਲਕੀਤ ਸੁਹਲ,ਪ੍ਰਿੰਸੀਪਲ ਅਮਰਜੀਤ ਸਿੰਘ, ਆਰ ਬੀ ਸੋਹਲ, ਸੁਲਤਾਨ ਭਾਰਤੀ, ਰਮੇਸ਼ ਕੁਮਾਰ ਜਾਨੂ, ਲਾਲੀ ਕਰਤਾਰਪੁਰੀ, ਰਾਜਨ ਤਰੇੜੀਆ, ਗੁਰਮੀਤ ਬਾਜਵਾ, ਕੇ ਪੀ ਸਿੰਘ, ਅਤੇ ਪਵਨ ਕੁਮਾਰ ਆਦਿ ਨੇ ਆਪਣੇ ਆਪਣੇ ਕਲਾਮ ਕਹੇ । ਸਟੇਜ ਦੀ ਕਾਰਵਾਈ ਪ੍ਰਤਾਪ ਪਾਰਸ ਨੇ ਬਾਖੂਬੀ ਚਲਾਉਂਦਿਆਂ ਸ਼ੇਅਰਾਂ ਅਤੇ ਟੱਪਿਆਂ ਨਾਲ ਰੰਗ ਬੰਨ੍ਹਿਆ । ਅਖੀਰ ਵਿਚ ਸਭਾ ਦੇ ਸੀਨੀਅਰ ਮੈਂਬਰ ਪ੍ਰੋ ਰਾਜ ਕੁਮਾਰ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ 'ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਮੰਗਤ ਚੰਚਲ, ਸੋਹਣ ਸਿੰਘ, ਗੁਰਦੀਪ ਸਿੰਘ, ਅਬਿਨਾਸ਼ ਸਿੰਘ, ਬੂਟਾ ਰਾਮ ਆਜ਼ਾਦ, ਜੈਕਬ ਤੇਜਾ, ਸੁਰਿੰਦਰ ਮੋਹਨ ਸ਼ਰਮਾ, ਸੁਨੀਤਾ ਕੁਮਾਰੀ, ਹਰਭਜਨ ਸਿੰਘ ਆਦਿ ਵੀ ਹਾਜ਼ਰ ਸਨ ।