ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ
ਹਰਦਮ ਮਾਨ, ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਸਰੀ, 18 ਮਾਰਚ 2022- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਜ਼ੂਮ ਮੀਟਿੰਗ “ਅੰਤਰਰਾਸ਼ਟਰੀ ਨਾਰੀ ਦਿਵਸ” ਨੂੰ ਸਮਰਪਿਤ ਰਹੀ। ਪ੍ਰਸਿੱਧ ਕਵਿੱਤਰੀ, ਕਹਾਣੀਕਾਰ ਅਤੇ ਅਨੁਵਾਦਿਕ ਸੁਰਜੀਤ ਕਲਸੀ ਇਸ ਮੀਟਿੰਗ ਦੇ ਮੁੱਖ ਬੁਲਾਰੇ ਸਨ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸੁਰਜੀਤ ਕਲਸੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਪਰੰਤ ਸੁਰਜੀਤ ਕਲਸੀ ਨੇ ਆਪਣੇ ਸਾਹਿਤਕ ਸਫ਼ਰ, ਸਾਹਿਤ ਸਿਰਜਨਾ, ਪ੍ਰਾਪਤੀਆਂ ਅਤੇ ਸਾਹਿਤਕ ਸਰਗਰਮੀਆਂ ਬਾਰੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਅੰਤਰਰਾਸ਼ਟਰੀ ਨਾਰੀ ਦਿਵਸ ਦੀ ਮਹਤੱਤਾ, ਨਾਰੀ ਦੀ ਜਦੋ-ਜਹਿਦ, ਸਮਾਜਿਕ ਤਬਦੀਲੀ ਅਤੇ ਆਉਣ ਵਾਲੇ ਸਮੇਂ ਸਮਾਜਿਕ ਚੇਤਨਾ ਲਿਆਉਣ ਬਾਰੇ ਵਿਚਾਰ ਪ੍ਰਗਟ ਕੀਤੇ। ਲੇਖਕਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਸੁਰਜੀਤ ਕਲਸੀ ਨੇ ਦਿੱਤੇ। ਪ੍ਰਸਿੱਧ ਸਾਹਿਤਕਾਰ ਅਜਮੇਰ ਰੋਡੇ ਵੱਲੋਂ ਵੀ ਨਾਰੀ ਦਿਵਸ ਮੌਕੇ ਵਿਚਾਰ ਸਾਂਝੇ ਕੀਤੇ ਗਏ ।
ਨਾਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵਿਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਰੂਪਿੰਦਰ ਖਹਿਰਾ ਰੂਪੀ, ਅਮਰੀਕ ਸਿੰਘ ਲੇਲ੍ਹ, ਹਰਚੰਦ ਸਿੰਘ ਬਾਗੜੀ, ਬਿੱਕਰ ਸਿੰਘ ਖੋਸਾ, ਗੁਰਮੀਤ ਸਿੰਘ ਸਿੱਧੂ, ਰਣਧੀਰ ਢਿੱਲੋਂ, ਅਮਰੀਕ ਪਲਾਹੀ, ਸੁਰਿੰਦਰਪਾਲ ਕੌਰ ਬਰਾੜ, ਕ੍ਰਿਸ਼ਨ ਬੈਕਟਰ, ਨਰਿੰਦਰ ਬਾਹੀਆ, ਬਲਬੀਰ ਸਿੰਘ ਸੰਘਾ, ਹਰਵਿੰਦਰ ਮਠਾਰੂ, ਸੁੱਖੀ ਅਤੇ ਹਰਸ਼ਰਨ ਕੌਰ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਮੈਂਬਰਾਂ ਵੱਲੋਂ ਕਵਿੱਤਰੀ ਹਰਸ਼ਰਨ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ।
ਅੰਤ ਵਿਚ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।
ਫੋਨ: +1 604 308 6663
ਈਮੇਲ : maanbabushahi@gmail.com