ਕੀ ਨਿੱਬੜ ਗਿਐ ਗੁਰਦਾਸ ਮਾਨ ਵਾਲਾ 'ਇੱਕ ਰਾਸ਼ਟਰ ਇੱਕ ਭਾਸ਼ਾ' ਵਾਲਾ ਰੇੜਕਾ ? ਭਾਸ਼ਾ ਬਾਰੇ ਕੀ ਕਹਿੰਦੀ ਹੈ ਨਵੀਂ ਸਿੱਖਿਆ ਨੀਤੀ ?
ਨਵੀਂ ਦਿੱਲੀ, 30 ਜੁਲਾਈ 2020 - ਮੋਦੀ ਕੈਬਿਨਟ ਵੱਲੋਂ ਬੁੱਧਵਾਰ ਨੂੰ ਮਨਜ਼ੂਰ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ 2020 (ਐਨ.ਈ.ਪੀ) ਨੇ ਵਿੱਦਿਅਕ ਖੇਤਰ ਵਿਚ ਭਾਸ਼ਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਰੇੜਕੇ ਦਾ ਹੱਲ ਵੀ ਦੱਸਿਆ ਹੈ . ਇਸ ਨੀਤੀ ਮੁਤਾਬਿਕ ਹੁਣ ਸਾਰੇ ਮੁਲਕ ਤੇ ਇੱਕ ਭਾਸ਼ਾ ਨਹੀਂ ਠੋਸੀ ਜਾਵੇਗੀ . ਸਭ ਤੋਂ ਵੱਧ ਅਹਿਮ ਪਹਿਲੂ ਇਹ ਹੈ ਕਿ ਇਸ ਵਿਚ ਮੁੱਢਲੀ ਪੜ੍ਹਾਈ ਮਾਤ ਭਾਸ਼ਾ / ਖੇਤਰੀ / ਸਥਾਨਕ ਬੋਲੀ ਵਿਚ ਦਿੱਤੇ ਜਾਣ ਦੀ ਮੱਦ ਪਾਈ ਗਈ ਹੈ . ਇਹ ਕਿਹਾ ਗਿਆ ਹੈ ਕਿ ਘੱਟੋ ਘੱਟ 5ਵੀਂ ਜਮਾਤ ਤੱਕ ਮਾਂ ਬੋਲੀ ਜਾਂ ਖੇਤਰੀ ਭਾਸ਼ਾ 'ਚ ਪੜ੍ਹਾਈ ਕਰਾਈ ਜਾਨੀ ਚਾਹੀਦੀ ਹੈ . ਜੇਕਰ ਸੰਭਵ ਹੋਵੇ ਤਾਂ ਅੱਠਵੀਂ ਤੱਕ ਅਤੇ ਇਸ ਤੋਂ ਅੱਗੇ ਵੀ ਪੜ੍ਹਾਈ ਦਾ ਮਾਧਿਅਮ ਮਾਤ ਭਾਸ਼ਾ ਵਿਚ ਹੋਣੀ ਚਾਹੀਦੀ ਹੈ . ਇਸ ਦਾ ਇਹ ਵੀ ਅਰਥ ਹੈ ਕਿ ਇਹ ਨਿਰਨਾ ਸੂਬਿਆਂ / ਯੂ ਟੀਜ਼ ਤੇ ਹੀ ਛੱਡ ਦਿੱਤਾ ਗਿਆ ਹੈ . ਇਸ ਦਾ ਅਰਥ ਇਹ ਵੀ ਹੈ ਕਿ ਭਾਰਤ ਦੇ ਹਿੰਦੀ ਭਾਸ਼ਾਈ ਸੂਬੇ ਪੜ੍ਹਾਈ ਦਾ ਮਾਧਿਅਮ ਹਿੰਦੀ ਰੱਖ ਸਕਣਗੇ ਅਤੇ ਬਾਕੀ ਸੂਬੇ / ਯੂ ਟੀਜ਼ ਆਪਣੀ ਮਾਤ ਭਾਸ਼ਾ / ਖੇਤਰੀ / ਸਥਾਨਕ ਭਾਸ਼ਾ ਵਿਚ ਮੁੱਢਲੀ ਪੜ੍ਹਾਈ ਕਰਾ ਸਕਣਗੇ . ਮਿਸਾਲ ਲਈ ਪੰਜਾਬ ਵਿਚ ਪੰਜਾਬੀ ਅਤੇ ਦੱਖਣੀ ਸੂਬੇ ਆਪਣੀ- ਆਪਣੀ ਭਾਸ਼ਾ ਵਿਚ 5ਵੀ ਜਾਂ 8ਵੀਂ ਜਮਾਤ ਤੱਕ ਪੜ੍ਹਾਈ ਕਰਾਉਣਗੇ .
ਪਰ ਨਾਲ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਸੰਸਕ੍ਰਿਤ ਭਾਸ਼ਾ ਹਰ ਜਗਾ ਇੱਕ ਚੋਣਵੇਂ ( ਆਪਸ਼ਨਲ ) ਵਿਸ਼ੇ ਵਜੋਂ ਰੱਖੀ ਜਾਵੇਗੀ।।
ਭਾਰਤ ਦੀਆਂ ਹੋਰ ਕਲਾਸੀਕਲ ਭਾਸ਼ਾਵਾਂ ਅਤੇ ਸਾਹਿਤ ਦੀ ਪੜ੍ਹਾਈ ਸਕੂਲ ਪੱਧਰ ਅਤੇ ਉਚੇਰੀ ਸਿੱਖਿਆ ਵਿਚ ਵੀ ਇੱਕ ਅਖ਼ਤਿਆਰੀ ( ਆਪਸ਼ਨਲ )ਵਿਸ਼ੇ ਵਜੋਂ ਮੁਹੱਈਆ ਹੋਵੇਗੀ ਅਤੇ ਕਿਸੇ ਵੀ ਵਿਦਿਆਰਥੀ ਉੱਤੇ ਕੋਈ ਭਾਸ਼ਾ ਨਹੀਂ ਠੋਸੀ ਨਹੀਂ ਜਾਵੇਗੀ।
ਇਸ ਤੋਂ ਇਲਾਵਾ ਸੈਕੰਡਰੀ ਪਧਾਰ ਤੇ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਦੀ ਚੋਣ ਵੀ ਕੀਤੀ ਜਾ ਸਕੇਗੀ .
ਗੂੰਗੇ ਬੋਲੇ ਬੱਚਿਆਂ ਦੀ ਪੜਾਈ ਲਈ ਮੁਲਕ ਭਰ 'ਚ ਇੱਕੋ ਜਿਹੀ - ਇੰਡੀਅਨ ਸਾਈਨ ਲੈਂਗੂਏਜ ( ਆਈ ਐਸ ਐਲ ) ਵਿਕਸਤ ਕੀਤੀ ਜਾਵੇਗੀ . ਕੌਮੀ ਅਤੇ ਸੂਬਾਈ ਪੱਧਰ ਤੇ ਇਸ ਪੜ੍ਹਾਈ ਕਰੀਕੁਲਮ ਸਮਗਰੀ ਤਿਆਰ ਕੀਤੀ ਜਾਵੇਗੀ।
ਇਹ ਵੀ ਜ਼ਰੂਰ ਦੇਖੋ :
ਨਵੀਂ ਨੀਤੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵੀਂ ਨੀਤੀ ਸਕੂਲੀ ਅਤੇ ਉਚੇਰੀ ਸਿੱਖਿਆ ਅਦਾਰਿਆਂ ਵਿਚ ਬਹੁ-ਭਾਸ਼ਾਵਾਦ ਨੂੰ ਪ੍ਰਮੋਟ ਕਰਨ ਦੀ ਮਦਦ ਪਾਈ ਗਈ ਹੈ।
ਇਹ ਵੀ ਕਿਹਾ ਗਿਆ ਹੈ ਕਿ ਪਾਲੀ , ਫ਼ਾਰਸੀ ਅਤੇ ਪ੍ਰਕਿਰਤ ਲਈ ਨੈਸ਼ਨਲ ਇੰਸਟੀਚਿਊਟਸ ਕਾਇਮ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅਨੁਵਾਦ ਲਈ ਵੀ ਇੱਕ ਨੈਸ਼ਨਲ ਇੰਸਟੀਚਿਊਟ ਕਾਇਮ ਕੀਤੀ ਜਾਵੇਗੀ।
ਇੱਥੇ ਜ਼ਿਕਰ ਕਰ ਦੇਈਏ ਕਿ ਲੰਘੇ ਸਮੇਂ ਦੌਰਾਨ ਪੰਜਾਬ 'ਚ 'ਮਾਂ ਬੋਲੀ' ਨੂੰ ਲੈ ਕੇ ਕਾਫ਼ੀ ਰੌਲਾ ਰੱਸਾ ਪਿਆ ਸੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ (ਇੱਕ ਰਾਸ਼ਟਰ ਇੱਕ ਭਾਸ਼ਾ) ਤੋਂ ਬਾਅਦ ਇਹ ਮਸਲਾ ਕਾਫ਼ੀ ਭਖਿਆ ਸੀ। ਪਰ ਹੁਣ ਆਈ ਨਵੀਂ ਸਿੱਖਿਆ ਨੀਤੀ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੀ ਗੱਲ ਨੂੰ ਕਾਟ ਮਾਰੀ ਹੈ। ਇਸ ਬਿਆਨ ਤੋਂ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਦੁਆਰਾ ਵੀ ਮਾਂ ਬੋਲੀ ਤੇ ਮਾਸੀ ਬੋਲੀ 'ਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਗੁਰਦਾਸ ਮਾਨ 'ਤੇ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਸੀ।
ਇਹ ਵੀ ਜ਼ਰੂਰ ਪੜ੍ਹੋ :
Sep 26, 2019 - ਉਸ ਦਾ ਵਿਵਾਦ ਵਾਲਾ ਪੁੱਠਾ ਬਿਆਨ ਤਾਂ ਹਿੰਦੀ ਭਾਸ਼ਾ ਬਾਰੇ ਸੀ। ਜੇਕਰ ਉਹ ਹਿੰਦੀ ਭਾਸ਼ਾ ਨੂੰ ਕਿਸੇ ਹੋਰ ਵੇਲੇ ਵੈਸੇ ਮਾਸੀ ਕਹਿ ਦਿੰਦਾ ਸ਼ਾਇਦ ਫੇਰ ਵੀ ਇਸ ਦਾ ਵਿਰੋਧ ਨਾ ਹੁੰਦਾ ਪਰ ਜਦੋਂ ਉਸ ਨੇ ਹਿੰਦੀ ਨੂੰ ਇੱਕ "ਰਾਸ਼ਟਰ ਭਾਸ਼ਾ' ਦਾ ਦਰਜਾ ਦੇਣ ਅਤੇ 'ਇੱਕ ਰਾਸ਼ਟਰ ਦੀ ਇੱਕ ...