ਚੋਣ-ਡਿਉਟੀ
ਕਦੋਂ ਆਉਣ ਵੋਟਾਂ ਤੇ ਐਸ਼ ਕਰੀਏ,
ਐਵੇਂ ਫਿਰਦਾ ਸੀ ਮਾਰਦਾ ਛਾਲ ਮਾਹੀਆ।
ਡਿਉਟੀ ਵੋਟਾਂ ਵਿੱਚ ਕਹਿੰਦਾ ਸੈਂ ਆਊ ਮੇਰੀ,
ਸੁੱਟੀ ਫਿਰਦਾ ਸੈਂ ਦਾਰੂ ਤੇ ਲਾਲ੍ਹ ਮਾਹੀਆ।
ਇਸ ਵਾਰ ਤੇਰੀ ਜਾਤ ਕਿਸੇ ਪੁਛਣੀ ਨਈਂ,
ਪ੍ਰਾਹੁਣਿਆਂ ਵਾਂਗ ਨਾ ਲੱਗਣੇ ਥਾਲ ਮਾਹੀਆ।
ਬੱਚਿਆਂ ਵਾਂਗ ਸਕੂਲਾਂ ਵਿੱਚ ਮਿਲੂ ਖਾਣਾ,
ਪਰੌਂਠਾ ਮਿਲੂ ਅਚਾਰ ਦੇ ਨਾਲ ਮਾਹੀਆ।
ਅਧੀਆ ਪਊਆ ਕੋਈ ਗੀਝੇ ਦੇ ਵਿੱਚ ਪਾਕੇ,
ਐਵੇਂ ਲੈ ਨਾ ਜਾਈਂ ਤੂੰ ਨਾਲ ਮਾਹੀਆ।
ਚੈੱਕ ਹੋਣਗੇ ਬੈਗ ਅਤੇ ਲੀੜੇ ਲੱਤੇ,
ਅਫਸਰ ਕਰਨਗੇ ਪੂਰੀ ਪੜਤਾਲ ਮਾਹੀਆ।
ਝਾਕ ਛੱਡਦੇ ਦਾਰੂ ਤੇ ਮੀਟ ਵਾਲੀ,
ਐਤਕੀ ਮਿਲੂਗੀ ਮੂੰਗੀ ਦੀ ਦਾਲ ਮਾਹੀਆ।