ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਐਡਵੋਕੇਟ ਹਰਦੀਪ ਸਿੰਘ ਭੱਟੀ ਦੀ ਪੁਸਤਕ ‘ਮਾਧੋ' ਰਿਲੀਜ਼
- ਨਵੇਂ ਲੇਖਕਾਂ ਦੀ ਕਲਮ ਸਿਰਜਣਾਤਮਕ—ਊਰਜਾ ਨਾਲ ਭਰਪੂਰ ਹੈ—ਡਾ. ਦਰਸ਼ਨ ਸਿੰਘ ‘ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ, 8 ਸਤੰਬਰ 2024 - ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ,ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਖੰਨਾ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ, ਕਲਮਕਾਰ ਅਤੇ ਪੁਰਾਤੱਤਵ ਪ੍ਰੇਮੀ ਕਮਰਜੀਤ ਸਿੰਘ ਸੇਖੋਂ ਅਤੇ ਭੁਪਿੰਦਰ ਕੌਰ ਵਾਲੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਸਮਾਗਮ ਵਿਚ ਐਡਵੋਕੇਟ ਹਰਦੀਪ ਸਿੰਘ ਭੱਟੀ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ‘ਮਾਧੋ* ਰਿਲੀਜ਼ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ‘ਆਸ਼ਟ* ਨੇ ਵੱਡੀ ਗਿਣਤੀ ਵਿਚ ਦੂਰੋਂ ਨੇੜਿਉਂ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਡਵੋਕੇਟ ਹਰਦੀਪ ਸਿੰਘ ਭੱਟੀ ਵਰਗੇ ਨਵੇਂ ਲੇਖਕਾਂ ਦੀ ਕਲਮ ਸਿਰਜਣਾਤਮਕ—ਊਰਜਾ ਨਾਲ ਭਰਪੂਰ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਦਰਸ਼ਨ ਬੁੱਟਰ ਨੇ ਗ਼ਜ਼ਲ ਪੇਸ਼ ਕਰਨ ਦੇ ਨਾਲ ਨਾਲ ਕਿਹਾ ਕਿ ਮਿੰਨੀ ਕਹਾਣੀ ਵਿਧਾ ਦਾ ਸਾਹਿਤ ਦੇ ਖੇਤਰ ਵਿਚ ਸੁਚੱਜੀ ਅਗਵਾਈ ਦੇਣ ਵਾਲਾ ਸਥਾਨ ਰੱਖਦੀ ਹੈ। ਜਦੋਂ ਕਿ ਅਵਤਾਰ ਸਿੰਘ ਉਟਾਲਾਂ ਨੇ ਸਾਹਿਤ ਸਭਾਵਾਂ ਦੀ ਭੂਮਿਕਾ ਦੀ ਗੱਲ ਕਰਦਿਆਂ ਨਜ਼ਮਾਂ ਸਾਂਝੀਆਂ ਕੀਤੀਆਂ।
ਕਲਮਕਾਰ ਕਮਰਜੀਤ ਸਿੰਘ ਸੇਖੋਂ ਨੇ ਭੱਟੀ ਨੂੰ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਕਿਹਾ ਕਿ ਕਿਹਾ ਕਿ ਚੰਗੇ ਵਿਚਾਰ ਕਿਰਤ ਵਿਚੋਂ ਪੈਦਾ ਹੁੰਦੇ ਹਨ।ਭੁਪਿੰਦਰ ਕੌਰ ਵਾਲੀਆ ਨੇ ਮਿਲੀਆਂ ਜੁਲੀਆਂ ਕਾਵਿ ਭਾਵਨਾਵਾਂ ਵਿਅਕਤ ਕੀਤੀਆਂ। ਇਸ ਪੁਸਤਕ ਬਾਰੇ ਚਰਚਾ ਕਰਦਿਆਂ ਡਾ. ਇੰਦਰਪਾਲ ਕੌਰ ਨੇ ਕਿਹਾ ਕਿ ਐਡਵੋਕੇਟ ਭੱਟੀ ਕੋਲ ਮਿੰਨੀ ਕਹਾਣੀ ਰਾਹੀਂ ਕਿਸੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦਾ ਹੁਨਰ ਹੈ। ਡਾ. ਹਰਪ੍ਰੀਤ ਸਿੰਘ ਰਾਣਾ ਦਾ ਮਤ ਸੀ ਕਿ ਨਵੇਂ ਮਿੰਨੀ ਕਹਾਣੀਕਾਰਾਂ ਵਿਚੋਂ ਭੱਟੀ ਦੀਆਂ ਮਿੰਨੀ ਕਹਾਣੀਆਂ ਸਮੇਂ ਅਤੇ ਸਮਾਜ ਦੀ ਨਬਜ਼ ਨੂੰ ਪਛਾਣਦੀਆਂ ਹਨ ਜਦੋਂ ਕਿ ਡਾ. ਹਰਨੂਰ ਸਿੰਘ ਨੇ ਕਿਹਾ ਕਿ ਮਿੰਨੀ ਕਹਾਣੀ ਵਿਚ ਮਨੋਰਥ ਜਾਂ ਮਕਸਦ ਦਾ ਖ਼ਾਸ ਮਹੱਤਵ ਹੁੰਦਾ ਹੈ।
ਸਮਾਗਮ ਦੇ ਦੂਜੇ ਦੌਰ ਵਿਚ ਬਲਬੀਰ ਸਿੰਘ ਦਿਲਦਾਰ,ਅਨਹਦ,ਹਰਬੰਸ ਸਿੰਘ ਸ਼ਾਨ ਬਗਲੀਕਲਾਂ,ਗੁਰੀ ਤੁਰਮਰੀ,ਕਿਰਨਦੀਪ ਸਿੰਘ ਕੁਲਾਰ,ਨਰੇਸ਼ ਨਿਮਾਣਾ,ਸੁਖਵਿੰਦਰ ਸਿੰਘ ਭਾਦਲਾ,ਰਾਜੇਸ਼ਵਰ ਕੁਮਾਰ,ਜਲ ਸਿੰਘ,ਅਮਰਜੀਤ ਸਿੰਘ ਵਾਲੀਆ,ਪ੍ਰਿੰ.ਮੋਹਨਜੀਤ ਸਿੰਘ,ਐਮ.ਐਸ.ਜੱਗੀ,ਵੀਰਇੰਦਰ ਘੰਗਰੋਲੀ,ਹਰਦੀਪ ਕੌਰ ਜੱਸੋਵਾਲ,ਸੁਰਿੰਦਰ ਕੌਰ ਬਾੜਾ,ਪ੍ਰਿੰਸੀਪਲ ਜਰਨੈਲ ਸਿੰਘ,ਬਜਿੰਦਰ ਠਾਕੁਰ,ਗੁਰਦਰਸ਼ਨ ਸਿੰਘ ਗੁਸੀਲ,ਜੱਗਾ ਰੰਗੂਵਾਲ, ਗੁਰਪ੍ਰੀਤ ਕੌਰ ਢਿੱਲੋਂ, ਅਨੂ ਭੱਟੀ,ਯਾਦਵਿੰਦਰ ਸਿੰਘ,ਅਮਰ ਗਰਗ ਕਲਮਦਾਨ (ਧੂਰੀ),ਜੋਗਾ ਸਿੰਘ ਧਨੌਲਾ,ਬਲਦੇਵ ਸਿੰਘ ਬਿੰਦਰਾ,ਕ੍ਰਿਸ਼ਨ ਲਾਲ ਧੀਮਾਨ,ਸਤਨਾਮ ਸਿੰਘ ਮੱਟੂ,ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਇੰਦਰਪਾਲ ਸਿੰਘ,ਮਾਸਟਰ ਰਾਜ ਸਿੰਘ ਬਧੌਛੀ ਆਦਿ ਨੇ ਵੰਨ—ਸੁਵੰਨੇ ਵਿਸ਼ੇ ਛੂਹਣ ਵਾਲੀਆਂ ਲਿਖਤਾਂ ਸੁਣਾ ਕੇ ਵਰਤਮਾਨ ਸਮਾਜ ਦੀ ਦਸ਼ਾ ਅਤੇ ਦਿਸ਼ਾ ਅੱਖਾਂ ਸਾਹਵੇਂ ਸਾਕਾਰ ਕਰ ਦਿੱਤੀ।
ਇਸ ਸਮਾਗਮ ਵਿਚ ਨਵਪ੍ਰੀਤ ਕੌਰ,ਹਰਬੰਸ ਸਿੰਘ ਮਾਨਕਪੁਰੀ,ਲਖਵੀਰ ਸਿੰਘ,ਐਡਵੋਕੇਟ ਸਿਮਰਨਜੀਤ ਸਿੰਘ ਮਾਨ,ਗੋਪਾਲ ਸ਼ਰਮਾ ਸਮਾਣਾ,ਹਿੰਮਤ ਸਿੰਘ ਚਾਹਲ,ਇਸ਼ਵਿੰਦਰ ਸਿੰਘ,ਰਾਜੇਸ਼ ਕੋਟੀਆ,ਰਿਸ਼ਵਿੰਦਰ ਸਿੰਘ,ਕਮਲਪ੍ਰੀਤ ਸਿੰਘ,ਸੁਖਵਿੰਦਰ ਸਿੰਘ,ਪਰਮਜੀਤ ਕੌਰ,ਐਡਵੋਕੇਟ ਮੁਨੀਸ਼ ਗੋਇਲ,ਜਸਵਿੰਦਰ ਪ੍ਰੀਤ ਸਿੰਘ,ਮਨਿੰਦਰ ਸਿੰਘ,ਗੋਪਾਲ ਸ਼ਰਮਾ ਅਤੇ ਵਿਜੈ ਗੋਇਲ,ਦਵਿੰਦਰ ਪਾਲ ਸਿੰਘ,ਅਜੀਤ ਸਿੰਘ,ਪਵਨਦੀਪ ਕੌਰ,ਰੀਨੂ ਕੌਰ,ਧਰਮਦੀਪ ਸਿੰਘ ਨਾਭਾ,ਹਰਜੋਤ ਸਿੰਘ, ਸੁਖਵਿੰਦਰ ਸਿੰਘ,ਐਡਵੋਕੇਟ ਅਖਿਲ ਗੁਪਤਾ ਆਦਿ ਹਾਜ਼ਰ ਸਨ।
ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ ਜਦੋਂ ਕਿ ਪ੍ਰਸਿੱਧ ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।