ਪੰਜਾਬੀ ਸਾਹਿਤ ਸਭਾ ਵੱਲੋ 18 ਜੁਲਾਈ ਨੂੰ ਹੋਵੇਗਾ ਸਨਮਾਨ ਅਤੇ ਪੁਸਤਕ ਲੋਕ ਅਰਪਣ ਸਮਾਗਮ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 16 ਜੁਲਾਈ 2021 - ਪੰਜਾਬੀ ਸਾਹਿਤ ਸਭਾ (ਰਜਿ:) ਫ਼ਰੀਦਕੋਟ ਵੱਲੋਂ ਸਨਮਾਨ ਅਤੇ ਪੁਸਤਕ ਲੋਕ ਅਰਪਣ ਸਮਾਗਮ 18 ਜੁਲਾਈ ਨੂੰ ਸਵੇਰੇ 10:00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ | ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਹੋਣਗੇ | ਸਮਾਗਮ ਦੀ ਪ੍ਰਧਾਨਗੀ ਸੰਸਾਰ ਪ੍ਰਸਿੱਧ ਆਲੋਚਕ ਪ੍ਰੋ.ਬ੍ਰਹਮ ਜਗਦੀਸ਼ ਸਿੰਘ ਕਰਨਗੇ|
ਵਿਸ਼ੇਸ਼ ਮਹਿਮਾਨ ਵਜੋਂ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਸ਼ਾਮਲ ਹੋਣਗੇ | ਇਸ ਮੌਕੇ ਸਾਹਿਤਕਾਰ ਮਨਜਿੰਦਰ ਗੋਲ੍ਹੀ ਦਾ ਕਾਵਿ ਸੰਗ੍ਰਹਿ 'ਪੰਜਾਬ ਦੇ ਵਾਰਸੋ' ਅਤੇ ਮਨਜਿੰਦਰ ਸਿੰਘ ਦੁਆਰਾ ਸੰਪਾਦਿਤ ਪੁਸਤਕ ਮਰਹੂਮ ਕਵੀਸ਼ਰੀ ਅਤੇ ਸਾਹਿਤਕਾਰ ਅਮਰ ਸਿੰਘ ਰਾਜਿਆਣਾ ਨੂੰ ਲੋਕ ਅਰਪਿਤ ਕੀਤਾ ਜਾਵੇਗਾ | ਇਸ ਮੌਕੇ ਪਿ੍ੰਸੀਪਲ ਨਵਰਾਹੀ ਘੁਗਿਆਣਵੀ, ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ, ਪ੍ਰੋ.ਬ੍ਰਹਮਜਗਦੀਸ਼ ਸਿੰਘ, ਡਾ.ਸੁਰਜੀਤ ਸਿੰਘ ਭਦੌੜ, ਸ਼ਾਇਰ ਵਿਜੈ ਵਿਵੇਕ, ਜਗੀਰ ਸੱਧਰ, ਨਿੰਦਰ ਘੁਗਿਆਣਵੀ, ਹਰਨੇਕ ਸਿੰਘ ਨੇਕ, ਜੀਤ ਸਿੰਘ ਸੰਧੂ ਨਾਵਲਕਾਰ, ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ, ਰਵਿੰਦਰਪਾਲ ਕੌਰ ਕਿਸਾਨ ਆਗੂ ਹਸਤੀਆਂ ਦਾ ਵਿਸ਼ੇਸ਼ ਰੂਪ 'ਚ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਹਾਜ਼ਰ ਕਵੀ ਸਾਹਿਬਾਨ ਦਾ ਕਵੀ ਦਰਬਾਰ ਵੀ ਹੋਵੇਗਾ |