ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪ੍ਰਬਲਦੀਪ ਸਿੰਘ ਅਤੇ ਵਨਿੰਦਰਪ੍ਰੀਤ ਸਿੰਘ ਦੀ ਸਾਂਝੀ ਪੁਸਤਕ 'ਅਰਸ਼ ਸਿਆਹ ਕਾਲਾ' ਦਾ ਲੋਕ ਅਰਪਣ
- ਯੁਵਾ-ਕਵੀਆਂ ਦੀ ਅਨੋਖੀ ਕਾਵਿ-ਸਿਰਜਣਾ ਸਲਾਹੁਣਯੋਗ - ਡਾ. ਦਰਸ਼ਨ ਸਿੰਘ 'ਆਸ਼ਟ'
- ਸ਼੍ਰੋਮਣੀ ਕਵੀਆਂ ਅਤੇ ਪ੍ਰਸਿੱਧ ਕਲਮਕਾਰਾਂ ਨੇ ਸਾਂਝੇ ਕੀਤੇ ਕਾਵਿ-ਅਨੁਭਵ
ਪਟਿਆਲਾ, 11 ਸਤੰਬਰ 2022 - ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਉਭਰ ਰਹੇ ਯੁਵਾ ਕਵੀ-ਭਰਾਵਾਂ ਪ੍ਰਬਲਦੀਪ ਸਿੰਘ ਅਤੇ ਵਨਿੰਦਰਪ੍ਰੀਤ ਸਿੰਘ ਦੀ ਸਾਂਝੀ ਪੁਸਤਕ 'ਅਰਸ਼ ਸਿਆਹ ਕਾਲਾ' ਦਾ ਲੋਕ ਅਰਪਣ ਅੱਜ ਸਵੇਰੇ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ',ਸ਼੍ਰੋਮਣੀ ਕਵੀ ਸਰਦਾਰ ਪੰਛੀ,ਸ਼੍ਰੋਮਣੀ ਕਵਿੱਤਰੀ ਡਾ. ਪਾਲ ਕੌਰ (ਅੰਬਾਲਾ),ਵਿਦਵਾਨ ਪ੍ਰੋ. ਮੇਵਾ ਸਿੰਘ ਤੁੰਗ,ਗੀਤਕਾਰ ਧਰਮ ਕੰਮੇਆਣਾ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਅਤੇ ਪੁਸਤਕ 'ਅਰਸ਼ ਸਿਆਹ ਕਾਲਾ' ਉਪਰ ਮੁੱਖ ਪੇਪਰ ਪੇਸ਼ ਕਰਨ ਵਾਲੇ ਉਘੇ ਆਲੋਚਕ ਡਾ. ਸੁਰਜੀਤ ਸਿੰਘ ਖੁਰਮਾ ਹਾਜ਼ਰ ਸਨ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਰਤਮਾਨ ਦੌਰ ਵਿਚ ਯੁਵਾ-ਕਵੀਆਂ ਦੀ ਕਾਵਿ-ਸਿਰਜਣਾ ਦਾ ਸਲਾਹੁਣਯੋਗ ਲੱਛਣ ਇਹ ਹੈ ਕਿ ਇਹ ਪਾਠਕ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ।ਡਾ. ਪਾਲ ਕੌਰ ਨੇ ਕਿਹਾ ਕਿ ਸਾਹਿਤ ਸਭਾਵਾਂ ਵਰਕਸ਼ਾਪ ਦੀ ਭੂਮਿਕਾ ਨਿਭਾਉਂਦੀਆਂ ਹਨ। ਸਰਦਾਰ ਪੰਛੀ ਨੇ ਲੋਕ ਅਰਪਿਤ ਹੋਈ ਪੁਸਤਕ ਦੇ ਹਵਾਲੇ ਨਾਲ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਕੀਲਿਆ ਜਦੋਂ ਕਿ ਪ੍ਰੋ. ਮੇਵਾ ਸਿੰਘ ਤੁੰਗ ਨੇ ਪੰਜਾਬ ਅਤੇ ਪੰਜਾਬੀ ਸਾਹਿਤ ਦੇ ਪਿਛੋਕੜ ਬਾਰੇ ਚਰਚਾ ਕੀਤੀ।
ਗੀਤਕਾਰ ਧਰਮ ਕੰਮੇਆਣਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਲਿਖਾਰੀਆਂ ਨੂੰ ਆਪਣੇ ਅਨੁਭਵ ਵਿਚੋਂ ਸਿਰਜਣਾ ਕਰਨ ਦੀ ਪ੍ਰੇਰਣਾ ਦਿੱਤੀ।ਪੁਸਤਕ 'ਅਰਸ਼ ਸਿਆਹ ਕਾਲਾ' ਉਪਰ ਮੁੱਖ ਪੇਪਰ ਪੇਸ਼ ਕਰਦਿਆਂ ਡਾ. ਸੁਰਜੀਤ ਸਿੰਘ ਖ਼ੁਰਮਾ ਨੇ ਧਾਰਣਾ ਪ੍ਰਗਟ ਕੀਤੀ ਕਿ ਪ੍ਰਬਲਦੀਪ ਸਿੰਘ ਅਤੇ ਵਨਿੰਦਰਪ੍ਰੀਤ ਸਿੰਘ ਦੀ ਕਵਿਤਾ ਸਮਾਜ ਦੇ ਦਰਦ ਨੂੰ ਕੇਵਲ ਪਛਾਣਦੀ ਹੀ ਨਹੀਂ ਸਗੋਂ ਪ੍ਰਤੀਕਾਤਮਕ ਢੰਗ ਨਾਲ ਉਹਨਾਂ ਦਾ ਸੁੰਦਰ ਤਰੀਕੇ ਨਾਲ ਠੋਸ ਹੱਲ ਵੀ ਸੁਝਾਉਂਦੀ ਹੈ।ਡਾ. ਰਾਜਵੰਤ ਕੌਰ ਪੰਜਾਬੀ ਨੇ ਆਦਿ ਕਾਲ ਤੋਂ ਲੈ ਕੇ ਵਰਤਮਾਨ ਪੰਜਾਬੀ ਕਾਵਿ ਦੇ ਹਵਾਲੇ ਦਿੰਦ ਹੋਏ ਪੁਸਤਕ ਦੇ ਵਿਸ਼ੇ ਅਤੇ ਸਿਰਲੇਖ ਬਾਰੇ ਚਾਨਣਾ ਪਾਇਆ।ਡਾ. ਲਕਸ਼ਮੀ ਨਾਰਾਇਣ ਭੀਖੀ,ਡਾ. ਅਰਵਿੰਦਰ ਕੌਰ ਕਾਕੜਾ ਅਤੇ ਦੋ ਖੋਜਾਰਥੀ ਜਗਦੀਸ਼ ਸਿੰਘ ਅਤੇ ਮਨਜੀਤ ਕੌਰ ਨੇ ਇਸ ਪੁਸਤਕ ਦੇ ਵਿਸ਼ਾ ਵਸਤੂ ਅਤੇ ਕਲਾ ਪੱਖ ਬਾਰੇ ਭਿੰਨ ਭਿੰਨ ਪੱਖਾਂ ਤੋਂ ਵਿਚਾਰ ਚਰਚਾ ਵਿਚ ਭਾਗ ਲਿਆ।ਪ੍ਰਬਲਦੀਪ ਸਿੰਘ ਨੇ ਆਪਣੀਆਂ ਕਾਵਿ-ਰਚਨਾਵਾਂ ਕੀਤੀਆਂ।
ਸਮਾਗਮ ਦੇ ਦੂਜੇ ਦੌਰ ਵਿਚ ਸ੍ਰੀਮਤੀ ਵਿਜੇਤਾ ਭਾਰਦਵਾਜ,ਮੇਜਰ ਸਿੰਘ ਰਾਜਗੜ੍ਹ, ਪ੍ਰੋ.ਤਰਲੋਚਨ ਕੌਰ,ਡਾ.ਜੀ.ਐਸ.ਆਨੰਦ,ਕਮਲ ਸੇਖੋਂ,ਡਾ.ਰਾਕੇਸ਼ ਤਿਲਕ ਰਾਜ,ਜੋਗਾ ਸਿੰਘ ਧਨੌਲਾ,ਡਾ. ਹਰਜੀਤ ਸਿੰਘ ਸੱਧਰ,ਤਰਲੋਚਨ ਮੀਰ,ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਡਾ. ਦੀਪ ਸ਼ਿਖ਼ਾ,ਬਚਨ ਸਿੰਘ ਗੁਰਮ,ਅਮਰ ਗਰਗ ਕਲਮਦਾਨ,ਸ.ਸ.ਭੱਲਾ,ਚਰਨ ਪੁਆਧੀ,ਅਮਨਜੋਤ ਕੌਰ ਧਾਲੀਵਾਲ,ਗੁਰਪ੍ਰੀਤ ਸਿੰਘ ਜਖਵਾਲੀ,ਗੁਰਪ੍ਰੀਤ ਸਿੰਘ ਢਿੱਲੋਂ,ਰਵਿੰਦਰ ਸਿੰਘ ਰਵੀ,ਇੰਜੀ.ਜੈ ਸਿੰਘ ਮਠਾੜੂ,ਬਲਵਿੰਦਰ ਸਿੰਘ ਰਾਜ,ਬਲਵਿੰਦਰ ਸਿੰਘ ਭੱਟੀ,ਜੱਗਾ ਰੰਗੂਵਾਲ, ਚਹਿਲ ਜਗਪਾਲ,ਅਮਨਜੋਤ ਕੌਰ ਧਾਲੀਵਾਲ,ਕੈਪਟਨ ਚਮਕੌਰ ਸਿੰਘ ਚਹਿਲ, ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਮਨਦੀਪ ਕੌਰ ਤੰਬੂਵਾਲਾ,ਸਿਮਰਨਜੀਤ ਕੌਰ ਸਿਮਰ,ਰਮਨਦੀਪ ਕੌਰ,ਕ੍ਰਿਸ਼ਨ ਲਾਲ ਧੀਮਾਨ,ਮਨਪ੍ਰੀਤ ਕੌਰ,ਸ਼ਾਮ ਸਿੰਘ,ਹਰਵਿਨ ਸਿੰਘ, ਸ਼ਾਮ ਸਿੰਘ,ਸੁਰਿੰਦਰ ਕੌਰ ਬਾੜਾ,ਰਾਜੇਸ਼ਵਰ ਕੁਮਾਰ,ਆਨੰਦ ਕੁਮਾਰ,ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ. ਮਹਿੰਦਰਪਾਲ ਸਿੰਘ,ਜਸਵਿੰਦਰ ਸਿੰਘ,ਅਮਨਦੀਪ ਕੌਰ,ਰਮਨਦੀਪ ਕੌਰ,ਅਗਮਜੋਤ ਕੌਰ,ਕਹਾਣੀਕਾਰ ਬਾਬੂ ਸਿੰਘ ਰੈਹਲ,ਕੁਲਦੀਪ ਕੌਰ ਧੰਜੂ,ਰਾਮ ਸਿੰਘ ਬੰਗ,ਅਸ਼ਰਫ਼ ਮਹਿਮੂਦ ਨੰਦਨ,ਜਸਵਿੰਦਰ ਸਿੰਘ ਖਾਰਾ,ਛੱਜੂ ਰਾਮ ਮਿੱਤਲ,ਹਰਭਜਨ ਸਿੰਘ,ਸਤਪਾਲ ਅਰੋੜਾ, ਅਵਤਾਰ ਸਿੰਘ,ਸਿਮਰਨਜੀਤ ਸਿੰਘ,ਗੁਰਪ੍ਰੀਤ ਸਿੰਘ ਤ੍ਰਿਪੜੀ,ਗੈਰੀ ਗੁਰਜੰਟ ਸਿੰਘ,ਜਸਵਿੰਦਰ ਸਿੰਘ,ਅੰਕੁਰ,ਸੰਜੀਵ ਕੁਮਾਰ,ਸੁਖਪ੍ਰੀਤ ਸਿੰਘ,ਅਸ਼ੋਕ ਰੌਣੀ,ਨਵੀਨ ਬਾਂਸਲ,ਹਰਪ੍ਰੀਤ ਹਨੀ ਰਾਮਪੁਰਾ,ਹਰਸ਼ਿਤ ਸਿੰਘ ਅਤੇ ਪ੍ਰਣਵ ਗੁਪਤਾ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।ਮੰਚ ਸੰਚਾਲਨ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਬਾਖੂਬੀ ਨਿਭਾਇਆ।ਇਸ ਦੌਰਾਨ ਸਾਹਿਤਕਾਰਾਂ ਨੂੰ ਲੋਈਆਂ,ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਜੋਗਾ ਸਿੰਘ ਧਨੌਲਾ ਨੇ ਦੂਰੋਂ ਨੇੜਿਉਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਅੰਤ ਵਿਚ ਵਿਗੋਚਾ ਦੇ ਗਏ ਸਭਾ ਦੇ ਮੈਂਬਰ ਕਹਾਣੀਕਾਰ ਦਰਸ਼ਨ ਸਿੰਘ ਗੋਪਾਲਪੁਰੀ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ।