ਕੁਦਰਤਵਾਦੀ ਸਰਬਸਾਂਝਾ ਮੰਚ ਦੀ ਇਕੱਤਰਤਾ, ਬਲਦੇਵ ਸਿੰਘ ਸੜਕਨਾਮਾ ਦਾ ਮਨਾਇਆ ਜਨਮ ਦਿਨ
ਸ੍ਰੀ ਅਸ਼ੋਕ ਚਟਾਨੀ ਦੀ ਕਿਤਾਬ 'ਹਕੀਕਤ ਤੋ ਪਰੇ' ਲੋਕ ਅਰਪਣ
ਮੋਗਾ, 18 ਦਸੰਬਰ 2022 : ਨੇਚਰ ਪਾਰਕ ਵਿਖੇ ਕੁਦਰਤਵਾਦੀ ਸਰਬਸਾਂਝਾ ਮੰਚ ਦੇ ਯੂਨਿਟ ਮੋਗਾ ਦੀ ਵਿਸ਼ੇਸ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਸ ਬਲਦੇਵ ਸਿੰਘ ਸੜਕਨਾਮਾ, ਸ ਗੁਰਬਚਨ ਸਿੰਘ ਚਿੰਤਕ (ਕੈਨੇਡਾ) ਤੇ ਮੰਚ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਚਟਾਨੀ ਸਾਮਲ ਸਨ। ਸ ਗਿਆਨ ਸਿੰਘ ਨੇ ਕਾਰਵਾਈ ਆਰੰਭ ਕਰਦਿਆਂ ਸਭ ਦਾ ਸਵਾਗਤ ਕੀਤਾ ਤੇ ਇਕੱਤਰਤਾ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਸ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸ੍ਰੀ ਅਸ਼ੋਕ ਚਟਾਨੀ ਨੇ ਹੁਣ ਤੱਕ 54 ਕਿਤਾਬਾਂ ਲਿਖ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ। ਚਿੰਤਕ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਹਿਤ ਸਿਰਜਣਾ ਵਿਚ ਚਟਾਨੀ ਦਾ ਯੋਗਦਾਨ ਵਿਲੱਖਣ ਹੈ। ਪ੍ਰਸਿੱਧ ਅਲੋਚਕ ਤੇ ਲੇਖਕ ਡਾਕਟਰ ਸੁਰਜੀਤ ਬਰਾੜ ਨੇ ਕਿਹਾ ਕਿ ਚਟਾਨੀ ਦੀਆਂ ਲਿਖਤਾਂ ਵਿਚ ਦਿਨ ਬ ਦਿਨ ਨਵਾਂ ਨਿਖਾਰ ਆ ਰਿਹਾ ਹੈ। ਇਸ ਮੌਕੇ ਸ੍ਰੀ ਅਸ਼ੋਕ ਚਟਾਨੀ ਵਲੋ ਲਿਖੀ 54 ਵੀ ਕਾਵਿ/ਨਜ਼ਮ/ਗਜ਼ਲ ਸੰਗਰਿਹ "ਹਕੀਕਤ ਤੋੰ ਪਰੇ" ਲੋਕ ਅਰਪਣ ਕੀਤੀ। ਸ ਬਲਦੇਵ ਸਿੰਘ ਸੜਕਨਾਮਾ ਦਾ 81ਵਾਂ ਜਨਮ ਦਿਨ ਕੇਕ ਕੱਟਕੇ ਮਨਾਇਆ ਗਿਆ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਗੁਰਦੇਵ ਸਿੰਘ ਦਰਦੀ, ਹਰਭਜਨ ਸਿੰਘ ਨਾਗਰਾ, ਬੇਅੰਤ ਕੌਰ ਗਿੱਲ,ਸ੍ਰੀ ਅਸ਼ੋਕ ਚਟਾਨੀ , ਬਲਦੇਵ ਸੜਕਨਾਮਾ, ਗੁਰਬਚਨ ਸਿੰਘ ਚਿੰਤਕ , ਭੂਪਿੰਦਰ ਸਿੰਘ ਜੋਗੇਵਾਲਾ, ਡਾਕਟਰ ਸੁਰਜੀਤ ਬਰਾੜ ,ਪਰਮਜੀਤ ਸਿੰਘ ਚੂਹੜਚੱਕ ਤੇ ਨਰਿੰਦਰ ਰੋਹੀ ਨੇ ਰਚਨਾਵਾਂ ਪੇਸ ਕੀਤੀਆਂ। ਸ੍ਰੀ ਅਸ਼ੋਕ ਚਟਾਨੀ ਨੇ ਕਿਹਾ ਕਿ ਕਿਤਾਬਾਂ ਲਿਖਣ ਦੀ ਹੱਲਾਸੇਰੀ ਦੋਸਤਾਂ ਮਿੱਤਰਾਂ ਤੋਂ ਮਿਲੀ ਤੇ ਉਹ ਨਿਰੰਤਰ ਲਿਖ ਰਹੇ ਹਨ। ਉਹਨਾਂ ਕਿਹਾ ਕਿ ਉਹ ਸਾਹਿਤ ਸਿਰਜਣਾ ਵਿੱਚ ਯੋਗਦਾਨ ਪਾਉਦੇ ਰਹਿਣਗੇ।ਉਹਨਾਂ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਤੇ ਜਗਤਾਰ ਸਿੰਘ , ਅਵਤਾਰ ਸਿੰਘ ਸਿੱਧੂ, ਅਕਾਸ਼ ਸਿੰਘ ਤੇ ਸੰਚਿਤ ਗਰੋਵਰ ਵੀ ਹਾਜਰ ਸਨ।