ਲੁਧਿਆਣਾ, 7 ਦਸੰਬਰ, 2016 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਰੋਤਿਆਂ ਨੂੰ ਸਾਫ਼ ਸੁਥਰੀ ਗਾਇਕੀ ਪੇਸ਼ ਕਰਨ ਦੇ ਮੱਦੇ ਨਜ਼ਰ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸੁਰਮਈ ਸ਼ਾਮ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਈ ਗਈ। ਸੰਗੀਤਕ ਸ਼ਾਮ ਦਾ ਆਗ਼ਾਜ਼ ਸੂਫ਼ੀ ਕਵੀਆਂ ਦੇ ਕਾਲਮ ਤੋਂ ਕਰਦਿਆਂ ਗਾਇਕ ਮਨਰਾਜ ਪਾਤਰ ਨੇ ਬੁੱਲ੍ਹੇ ਸ਼ਾਹ, ਸੁਖਵਿੰਦਰ ਅੰਮ੍ਰਿਤ ਅਤੇ ਡਾ. ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਰਕਾਰੀ ਸਕੂਲ ਲੜਕੀਆਂ ਦੇ ਸਾਬਕਾ ਪ੍ਰਿੰ. ਮਨਜੀਤ ਕੌਰ ਸੋਢੀਆ ਨੇ ਮਨਰਾਜ ਪਾਤਰ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਮਨਰਾਜ ਪਾਤਰ ਗਾਇਕ ਦੇ ਤੌਰ 'ਤੇ ਹੋਰ ਬੁਲੰਦੀਆਂ ਨੂੰ ਛੂਹ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਰੋਤਿਆਂ ਦੀ ਭਰਵੀਂ ਸ਼ਮੂਲੀਅਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਸ. ਜਗਮੋਹਨ ਸਿੰਘ ਨਾਮਧਾਰੀ, ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਡਾ. ਗੁਰਇਕਬਾਲ ਸਿੰਘ, ਸ. ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰਡਾ. ਗੁਰਚਰਨ ਕੌਰ ਕੋਚਰ, ਪ੍ਰੋ. ਜਗਮੋਹਨ ਸਿੰਘ, ਸੁਖਵਿੰਦਰ ਅੰਮ੍ਰਿਤ, ਭੁਪਿੰਦਰ ਕੌਰ ਪਾਤਰ, ਇੰਦਰਜੀਤਪਾਲ ਕੌਰ, ਜਸਮੀਤ ਕੌਰ, ਸੁਰਿੰਦਰ ਦੀਪ, ਕੁਲਵਿੰਦਰ ਕੌਰ ਕਿਰਨ, ਨਿਰਮਲ ਜੌੜਾ, ਪਰਮਜੀਤ ਕੌਰ ਮਹਿਕ, ਹਰਲੀਨ ਸੋਨਾ, ਡਾ. ਬਲਵਿੰਦਰਪਾਲ ਸਿੰਘ, ਡਾ. ਦਰਸ਼ਨ ਬੜੀ, ਦਲਵੀਰ ਲੁਧਿਆਣਵੀ, ਰਵਿੰਦਰ ਰਵੀ, ਪ੍ਰੇਮ ਅਵਤਾਰ ਰੈਣਾ, ਸਤਿਨਾਮ ਸਿੰਘ ਕੋਮਲ, ਡਾ. ਸੋਮਪਾਲ ਹੀਰਾ, ਪ੍ਰੋ. ਕੰਵਲ ਢਿੱਲੋਂ, ਮਲਕੀਅਤ ਸਿੰਘ ਔਲਖ, ਸਤੀਸ਼ ਗੁਲਾਟੀ, ਚਰਨਜੀਤ ਸਿੰਘ, ਗੁਰਦੀਸ਼ ਕੌਰ ਗਰੇਵਾਲ, ਬਲਬੀਰ ਕੌਰ, ਹਰਜੀਤ ਸਿੰਘ ਰਤਨ, ਸਿਕੰਦਰ ਸਿੰਘ, ਸੁਰਜੀਤ ਭਗਤ, ਦੀਪ ਜਗਦੀਪ, ਕੁਲਵੰਤ ਸਿੰਘ, ਇਸ਼ਦੀਪ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।