← ਪਿਛੇ ਪਰਤੋ
ਬੇਦਾਵਾ
ਹਰ ਵਾਰ ਨਹੀਂ
ਪਾੜ ਹੁੰਦਾ ਬੇਦਾਵਾ
ਲਿੱਖਣ , ਬੋਲਣ ਤੋਂ
ਪਹਿਲਾਂ ਸੋਚ ਂਲਈ
ਕਲਮਾ ਨਾਲ ਲਿੱਖਿਆ ਬੇਦਾਵਾ
ਤਲਵਾਰਾਂ ਨਾਲ ਫੱਟਦੈ
ਖ਼ੂਨ ਨਾਲ ਮਿੱਟਦੀ
ਸਿਆਹੀ ਬੇਦਾਵੇ ਦੀ
ਛੱਡ ਤੁਰ ਜਾਣੇ ਸੰਗੀ ਸਾਥੀ
ਮੰਝਧਾਰ ਵਿੱਚ , ਬੇਦਾਵਾ ਨਹੀਂ
ਜ਼ਮੀਰ ਦੀ ਮੌਤ ਹੁੰਦਾ
ਮਰਨ ਤੋਂ ਪਹਿਲਾ
ਜ਼ਮੀਰ ਸੋਚ ਲੈਣਾ
ਹਰ ਇੱਕ ਦੀ ਕਿੱਸਮਤ ਨਹੀਂ
ਮਾਈ ਭਾਗੋ ਦਾ ਜੰਮਣ
ਮੁੱਰਦੀ ਜ਼ਮੀਰ ਂਲਈ
ਲਿੱਖਣ ਬੋਲਣ ਤੋ
ਨੰਗੇ ਧੜ ਮੁੜ
ਲੜਨੈ ਪੈਂਦਾ
ਬੇਦਾਵਾ ਪੜਵਾਉਣ ਂਲਈ
ਮੁਆਫ ਕਰ ਦੇਣ ਦਾ ਜੇਰਾ
ਵੱਡੇ ਪੁਰੱਖਾਂ ਕੋਲ ਹੀ ਹੁੰਦਾ
ਲਾ ਲੈਣਾ ਹਿੱਕ ਨਾਲ
ਧਰਤੀ 'ਤੇ ਡਿੱਗੇ ਨੂੰ
ਗੰਗੂ - ਸੁੱਚੇ ਦੀ ਸੋਚ
ਤੋਂ ਪਰੇ੍ ਹੈ
ਹਰ ਮੋਤੀ ਨੂੰ
ਜੋਹਰੀ ਨਸੀਬ ਨਹੀਂ ਹੁੰਦਾ
ਲਿੱਖਣ ਬੋਲਣ ਤੋਂ
ਆਪਣੇ ਹੱਥੀ
ਪਾੜਨਾ ਬੇਦਾਵਾ
ਜ਼ਮੀਰ ਦਾ ਕਤਲ ਨਹੀਂ
ਨਾ ਹੁੰਦਾ ਲਾਲਸਾ ਨੂੰ
ਗੋਡੇ ਟੇਕਣਾ
ਕਾਇਰ , ਨੀਚ ਤੇ
ਬੁਜਦਿੱਲੀ ਵੀ ਹੁੰਦਾ
Total Responses : 267