ਚੰਡੀਗੜ੍ਹ 10 ਅਕਤੂਬਰ 2019 : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਅਤੇ ਅਚਾਰੀਆਕੁਲ ਚੰਡੀਗੜ੍ਹ (ਰਜਿ.) ਵੱਲੋਂ ਉੱਘੇ ਕਵੀ ਡਾ. ਲਖਵਿੰਦਰ ਜੌਹਲ ਦੀ ਕਾਵਿ ਪੁਸਤਕ 'ਲਹੂ ਦੇ ਲਫ਼ਜ਼' ਦਾ ਲੋਕ-ਅਰਪਣ ਅਤੇ ਵਿਚਾਰ-ਚਰਚਾ ਪ੍ਰੋਗਰਾਮ ਮਿਤੀ 12 ਅਕਤੂਬਰ, ਦਿਨ ਸ਼ਨੀਵਾਰ ਨੂੰ, ਸਵੇਰੇ 10.30 ਵਜੇ, ਗਾਂਧੀ ਸਮਾਰਕ ਭਵਨ, ਸੈਕਟਰ 16-ਏ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਡਾ. ਸੁਰਜੀਤ ਪਾਤਰ (ਚੇਅਰਮੈਨ ਪੰਜਾਬ ਕਲਾ ਪਰਿਸ਼ਦ) ਹੋਣਗੇ ਅਤੇ ਪ੍ਰਧਾਨਗੀ ਸ੍ਰੀ ਕੇ.ਕੇ. ਸ਼ਾਰਦਾ (ਮੁੱਖੀ ਗਾਂਧੀ ਸਮਾਰਕ ਨਿਧੀ, ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ) ਕਰਨਗੇ। ਇਸ ਮੌਕੇ ਡਾ. ਯੋਗਰਾਜ (ਮੁੱਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਪਰਚਾ ਪੜ੍ਹਨਗੇ ਅਤੇ ਲੇਖਕ ਦੇ ਜੀਵਨ ਉੱਪਰ ਝਾਤ ਨਿੰਦਰ ਘੁਗਿਆਣਵੀ (ਮੀਡੀਆ ਕੁਆਰਡੀਨੇਟਰ, ਪੰਜਾਬ ਕਲਾ ਪਰਿਸ਼ਦ) ਪਾਉਣਗੇ । ਇਸ ਪ੍ਰੋਗਰਾਮ ਦੀ ਜਾਣਕਾਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਅਚਾਰੀਆ ਕੁਲ ਚੰਡੀਗੜ੍ਹ ਦੇ ਸੀਨੀਅਰ ਉਪ ਪ੍ਰਧਾਨ ਪ੍ਰੇਮ ਵਿੱਜ ਨੇ ਦਿੱਤੀ ਅਤੇ ਆਖਿਆ ਕਿ ਆਪ ਸਭ ਨੂੰ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ ਜੀ। ਬਲਕਾਰ ਸਿੱਧੂ ਨੇ ਅੱਗੇ ਦੱਸਿਆ ਕਿ ਇਸ ਵਾਰ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵੀ ਇਸੇ ਪ੍ਰੋਗਰਾਮ ਨੂੰ ਹੀ ਸਮਝਿਆ ਜਾਵੇ।