ਲੱਖਾਂ ਸਰੋਤਿਆਂ ਦੀ ਮੌਜੂਦਗੀ 'ਚ ਲੇਖਕ ਪ੍ਰੇਮ ਰਾਵਤ ਦੀ ਕਿਤਾਬ ਸਵੈਮ ਕੀ ਆਵਾਜ਼ ਰਿਲੀਜ਼, ਗਿਨੀਜ਼ ਵਰਲਡ ਰਿਕਾਰਡ ਬਣਾਇਆ
ਚੰਡੀਗੜ੍ਹ, 4 ਅਪ੍ਰੈਲ, 2023: ਵਿਸ਼ਵ ਪ੍ਰਸਿੱਧ ਅਧਿਆਪਕ ਤੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਪ੍ਰੇਮ ਰਾਵਤ ਨੇ ਆਪਣੀ ਨਵੀਂ ਕਿਤਾਬ – ਸਵੈਮ ਕੀ ਆਵਾਜ਼ ਦੇ ਲਾਂਚ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਹਾਰਪਰਕੋਲਿਨਸ ਇੰਡੀਆ ਦੁਆਰਾ ਪ੍ਰਕਾਸ਼ਿਤ, ਇਹ ਕਿਤਾਬ ਨਿਊਯਾਰਕ ਟਾਈਮਜ਼ ਦੀ ਬੈਸਟ ਸੇਲਰ 'ਹੀਅਰ ਯੂਅਰਸੈਲਫ : ਹਾਉ ਟੂ ਫਾਈਡ ਪੀਸ ਇਨ ਏ ਨੋਇਸੀ ਵਰਲਡ' ਦਾ ਹਿੰਦੀ ਸੰਸਕਰਣ ਹੈ। ਲਖਨਊ 'ਚ ਆਯੋਜਿਤ ਸਮਾਗਮ 'ਚ ਦੇਸ਼ ਭਰ 'ਚੋਂ ਇੰਨੀ ਵੱਡੀ ਗਿਣਤੀ 'ਚ ਸਰੋਤੇ ਪੁੱਜੇ ਹੋਏ ਸਨ ਕਿ ਇਹ ਰਿਕਾਰਡ ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋ ਗਿਆ ਹੈ।
ਪ੍ਰੇਮ ਰਾਵਤ ਨੇ ਕੁੱਲ 1,14,704 ਲੋਕਾਂ ਦੀ ਮੌਜੂਦਗੀ ਵਿੱਚ ਕਿਤਾਬ ਰਿਲੀਜ਼ ਕੀਤੀ। ਉਨ੍ਹਾਂ ਕਿਤਾਬ ਦੇ ਕੁਝ ਹਿੱਸੇ ਪੜ੍ਹੇ, ਜੋ ਲੋਕਾਂ ਨੇ ਚੁੱਪ-ਚਾਪ ਸੁਣੇ। ਪੁਸਤਕ ਰਿਲੀਜ਼ ਹੋਣ ਤੋਂ ਬਾਅਦ ਲੇਖਕ ਨੇ ਲੋਕਾਂ ਨੂੰ ਆਪਣੇ ਅੰਦਰ ਦੀ ਅਸਲੀ ਆਵਾਜ਼ ਨੂੰ ਪਛਾਣਨ ਲਈ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਸ਼ਾਂਤੀ ਮਨੁੱਖਤਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਹਰ ਮਨੁੱਖ ਦੇ ਅੰਦਰ ਸ਼ਾਂਤੀ ਦਾ ਭੰਡਾਰ ਹੁੰਦਾ ਹੈ ਪਰ ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸਦਾ ਅਨੁਭਵ ਕੀਤਾ ਹੈ? ਇਹ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਜੀਵਨ ਵਿੱਚ ਸ਼ਾਂਤੀ ਦਾ ਅਨੁਭਵ ਕਿਵੇਂ ਕਰ ਸਕਦੇ ਹਨ। ਉਨ੍ਹਾਂ ਸਰੋਤਿਆਂ ਨੂੰ ਵਿਸ਼ਵਾਸ ਤੋਂ ਦੂਰ ਹੋ ਕੇ ਅਨੁਭਵ ਨਾਲ ਜੁੜਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਬੂੰਦ ਹਾਂ, ਜਿਸ ਵਿੱਚ ਸਮੁੰਦਰ ਸਮਾਇਆ ਹੋਇਆ ਹੈ ਅਤੇ ਇੱਕ ਦਿਨ ਇਹ ਬੂੰਦ ਆਪਣੇ ਆਪ ਹੀ ਸਮੁੰਦਰ ਵਿੱਚ ਰਲ ਜਾਵੇਗੀ।
ਦੁਨੀਆ ਭਰ ਵਿੱਚ ਸ਼ਾਂਤੀ ਦੇ ਦੂਤ ਵਜੋਂ ਜਾਣੇ ਜਾਂਦੇ ਪ੍ਰੇਮ ਰਾਵਤ ਲੋਕਾਂ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਸੁਣਨ ਤੇ ਉਨ੍ਹਾਂ ਦੀ ਬਿਹਤਰੀਨ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ ਪੂਰੀ ਦੁਨੀਆ ਵਿੱਚ ਵਿਆਪਕ ਤੌਰ 'ਤੇ ਪੜ੍ਹੀਆਂ ਜਾਂਦੀਆਂ ਹਨ। 'ਤੁਹਾਡੀ ਆਪਣੀ ਆਵਾਜ਼' ਕਿਤਾਬ ਵਿੱਚ ਪ੍ਰੇਮ ਰਾਵਤ ਨੇ ਚਿੰਤਾ ਤੋਂ ਬਚਣ ਦੇ ਤਰੀਕੇ ਦੱਸੇ ਹਨ। ਸ਼ਾਂਤੀ ਦੇ ਰਾਜਦੂਤ, ਅਧਿਆਪਕ ਤੇ ਇੱਕ ਮਾਸਟਰ ਕਹਾਣੀਕਾਰ ਪ੍ਰੇਮ ਰਾਵਤ ਨੇ ਪਿਛਲੇ ਸਮੇਂ ਵਿੱਚ 100 ਤੋਂ ਵੱਧ ਦੇਸ਼ਾਂ ਵਿੱਚ ਲੱਖਾਂ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਪਾਠਕਾਂ ਨੂੰ ਸਿਖਾਇਆ ਹੈ। 'ਆਪਣੀ ਆਵਾਜ਼' ਇੱਕ ਵਿਲੱਖਣ ਸੁਨੇਹਾ, ਕੀਮਤੀ ਗਿਆਨ ਤੇ ਪ੍ਰੇਰਨਾਦਾਇਕ ਕਹਾਣੀਆਂ ਪੇਸ਼ ਕਰਦਾ ਹੈ।
ਪ੍ਰੋਗਰਾਮ ਦੀ ਮੇਜ਼ਬਾਨ ਭਾਗਿਆਸ਼੍ਰੀ ਦਾਸਾਨੀ ਨੇ ਜਦੋਂ ਇਹ ਸਵਾਲ ਕੀਤਾ ਕਿ ਅਸੀਂ ਆਪਣੀ ਆਵਾਜ਼ 'ਤੇ ਧਿਆਨ ਦੇ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਵੱਲ ਧਿਆਨ ਕਿਵੇਂ ਦੇ ਸਕਾਂਗੇ ਤੇ ਉਨ੍ਹਾਂ ਦੇ ਦੁੱਖਾਂ ਨੂੰ ਕਿਵੇਂ ਦੂਰ ਕਰਾਂਗੇ ਤਾਂ ਉਨ੍ਹਾਂ ਕਿਹਾ ਕਿ ਇਕ ਬੁਝਿਆ ਦੀਵਾ, ਦੂਜੇ ਬੁਝੇ ਹੋਏ ਦੀਵੇ ਨੂੰ ਨਹੀਂ ਜਗਾ ਸਕਦਾ। ਇਸੇ ਤਰ੍ਹਾਂ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ, ਅਸੀਂ ਦੂਜਿਆਂ ਦੀਆਂ ਮੁਸ਼ਕਲਾਂ ਵਿੱਚ ਮਦਦ ਨਹੀਂ ਕਰ ਸਕਾਂਗੇ।
ਅੱਜ ਦੀ ਤੇਜ਼ ਰਫ਼ਤਾਰ ਦੁਨੀਆਂ ਵਿੱਚ ਜਿੱਥੇ ਹਰ ਮਨੁੱਖ ਪ੍ਰੇਸ਼ਾਨ ਹੈ, ਉੱਥੇ ਹੀ ਪ੍ਰੇਮ ਦਾ ਕਹਿਣਾ ਹੈ ਕਿ ਹਰ ਮਨੁੱਖ ਦੇ ਅੰਦਰ ਦਿਨ ਰਾਤ ਇੱਕ ਅਜਿਹਾ ਖ਼ੂਬਸੂਰਤ ਗੀਤ ਵੱਜ ਰਿਹਾ ਹੈ, ਜਿਸ ਨੂੰ ਸੁਣ ਕੇ ਅਸੀਂ ਆਪਣੇ ਅੰਦਰ ਸ਼ਾਂਤੀ ਪਾ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਨ੍ਹਾਂ ਵੈੱਬਸਾਈਟਾਂ 'ਤੇ ਜਾਓ : hearyourselfbook.in, premrawat.com, rajvidyakender.org