ਉਸਤਾਦ ਸ਼ਾਇਰ ਅਤੇ ਸਾਹਿਤਕ ਸੂਝ ਬੂਝ ਰੱਖਣ ਵਾਲੇ ਸ਼ਾਇਰ ਸਾਹਿਤ ਦੀ ਨਵੀਂ ਪਨੀਰੀ ਬੀਜਣ 'ਚ ਮੁੱਖ ਭੂਮਿਕਾ ਨਿਭਾਉਣ : ਰਮਜ਼ਾਨ ਸਈਦ
- ਇਦਾਰਾ ਅਦਬ ਏ ਇਸਲਾਮੀ ਹਿੰਦ ਪੰਜਾਬ ਵਲੋਂ ਕਵੀ ਸੰਮੇਲਨ ਦਾ ਆਯੋਜਨ
ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 03, ਅਪ੍ਰੈਲ,2022; ਇਤਿਹਾਸ ਗਵਾਹ ਹੈ ਕਿ ਸਮਾਜ ਦੇ ਪੁਨਰ ਨਿਰਮਾਣ 'ਚ ਸਾਹਿਤ ਨੇ ਮਹੱਤਵਪੂਰਣ ਰੋਲ ਅਦਾ ਕੀਤਾ ਹੈ ਸੋ ਸਾਹਿਤਕ ਸੰਸਾਰ ਵਿੱਚ ਨਵੇਂ ਚਿਹਰਿਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਸਾਡੇ ਉਸਤਾਦ ਸ਼ਾਇਰਾਂ ਅਤੇ ਸਾਹਿਤਕ ਸੂਝ ਬੂਝ ਰੱਖਣ ਵਾਲੇ ਸ਼ਾਇਰਾਂ ਨੂੰ ਚਾਹੀਦਾ ਹੈ ਕਿ ਉਹ ਸਾਹਿਤ ਦੀ ਨਵੀਂ ਪਨੀਰੀ ਬੀਜਣ 'ਚ ਮੁੱਖ ਭੂਮਿਕਾ ਨਿਭਾਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਨਾਬ ਰਮਜ਼ਾਨ ਸਈਦ ਨੇ ਇਦਾਰਾ ਅਦਬ ਏ ਇਸਲਾਮੀ ਹਿੰਦ ਪੰਜਾਬ ਵਲੋਂ ਆਯੋਜਿਤ ਕਵੀ ਸੰਮੇਲਨ 'ਚ ਅਪਣੇ ਪ੍ਰਧਾਨਗੀ ਸੰਬੋਧਨ ਦੌਰਾਨ ਕਹੇ। ਪ੍ਰਧਾਨਗੀ ਮੰਡਲ ਦੇ ਦੂਜੇ ਬੁਲਾਰੇ ਜਨਾਬ ਮਹਿੰਦਰਦੀਪ ਦੀਪ ਨੇ ਅਪਣੇ ਸੰਬੋਧਨ 'ਚ ਨਵੇਂ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਜਿਨ੍ਹਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਉਨ੍ਹਾਂ 'ਚ ਪ੍ਰੋਫੈਸਰ ਮੁਹੰਮਦ ਰਫ਼ੀ, ਅਸ਼ੋਕ ਦੀਪਕ, ਅਸ਼ੋਕ ਗੁਪਤਾ, ਰਮਜ਼ਾਨ ਸਈਦ, ਅੱਬਾਸ ਧਾਲੀਵਾਲ, ਮਦਨ ਮਦਹੋਸ਼, ਸਾਲਿਕ ਜਮੀਲ ਬਰਾੜ, ਸ਼ੁਐਬ ਮਲਿਕ, ਸਾਜਿਦ ਅਨਵਰ, ਮੁਕੱਰਮ ਸੈਫ਼ੀ, ਆਰਿਫ਼ ਸੈਫ਼ੀ, ਆਸਿਫ਼ ਮਹਿੰਦਰੂ, ਐਮ.ਅਰਸ਼ਦ ਸ਼ਰੀਫ਼ ਦੇ ਨਾਂ ਵਰਨਣਯੋਗ ਹਨ। ਆਏ ਮਹਿਮਾਨਾਂ 'ਚ ਜਨਾਬ ਅਲੀ ਜ਼ਮੀਰ, ਮੁਹੰਮਦ ਬਸ਼ੀਰ ਰਾਣਾ, ਉਸਮਾਨ ਅਲੀ (ਪ੍ਰਧਾਨ ਐਸ.ਆਈ.ਓ ਪੰਜਾਬ), ਅਫ਼ਸਾਨਾ ਨਿਗਾਰ ਨਾਸਰ ਅੱਬਾਸ, ਇਫ਼ਤਖ਼ਾਰ ਸੈਫ਼ੀ, ਮਾਸਟਰ ਅਜ਼ੀਮ ਢਿੱਲੋਂ ਅਤੇ ਮਾਸਟਰ ਤੌਸੀਫ਼, ਚੌਧਰੀ ਅਰਸ਼ਦ ਅਲੀ ਦੇ ਨਾਂ ਸ਼ਾਮਲ ਹਨ। ਮੰਚ ਸੰਚਾਲਨ ਅਰਸ਼ਦ ਸ਼ਰੀਫ਼ ਨੇ ਬਾਖੂਬੀ ਕੀਤਾ।