ਡਾ : ਘੁੰਮਣ ਲਿਖਿਤ ਪੁਸਤਕ ਸੁਲਤਾਨਪੁਰ ਲੋਧੀ : ਇਤਿਹਾਸਕ ਗੁਰਧਾਮ (ਖੋਜ ਅਧਾਰਿਤ) ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਜੁਲਾਈ 2021 ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮਾਂ ਬਾਰੇ ਡਾ : ਆਸਾ ਸਿੰਘ ਘੁੰਮਣ ਦੀ ਖੋਜ ਅਧਾਰਿਤ ਪੁਸਤਕ ਨਿਰਮਲ ਕੁਟੀਆ , ਸੁਲਤਾਨਪੁਰ ਲੋਧੀ ਵਿਖੇ 20 ਜੁਲਾਈ ਨੂੰ ਸਵੇਰੇ 10-00 ਵਜੇ ਪਵਿੱਤਰ ਵੇਂਈਂ ਦੀ ਵਰੇਗੰਢ ਨੂੰ ਸਮਰਪਿਤ ਪ੍ਰੋਗਰਾਮਾਂ ਅਧੀਨ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਿੱਖ ਧਰਮ , ਇਤਿਹਾਸ ਅਤੇ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਰਲੀਜ਼ ਹੋ ਰਹੀ ਹੈ । ਨਿਰਮਲ ਕੁਟੀਆ ਵਿਖੇ ਸ : ਗੁਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ।
ਪ੍ਰੋ : ਉਪਕਾਰ ਸਿੰਘ , ਪ੍ਰਿੰ : ਸੁਖਦੇਵ ਸਿੰਘ ਜੱਜ , ਪ੍ਰਿੰ : ਸਵਰਨ ਸਿੰਘ ਖ਼ਾਲਸਾ , ਮੁਖਤਿਆਰ ਸਿੰਘ ਚੰਦੀ ਅਤੇ ਡਾ : ਹਰਜੀਤ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਪ੍ਰਤੀ ਸੁਲਤਾਨਪੁਰ ਲੋਧੀ ਵਾਸੀਆਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ । ਖਾਲਸਾ ਕਾਲਜ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ , ਜਥੇਦਾਰ ਜੈਮਲ ਸਿੰਘ , ਪ੍ਰੋ : ਜਸਬੀਰ ਕੌਰ , ਸ਼ਾਇਰਾ ਕੁਲਵਿੰਦਰ ਕੰਵਲ ਅਤੇ ਮਨਦੀਪ ਸਿੰਘ ਰਿਮਝਿਮ ਨੇ ਕਿਹਾ ਕਿ ਇਸ ਇਤਿਹਾਸਕ ਸ਼ਹਿਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਇਹ ਪੁਸਤਕ ਜਾਣਕਾਰੀ - ਭਰਪੂਰ ਸਾਬਤ ਹੋਵੇਗੀ ।
ਪੁਸਤਕ ਲੇਖਕ ਡਾ : ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇਹ ਪੁਸਤਕ ਵੰਡਣ ਲਈ ਅਗਾਊਂ ਹੀ ਬਲਕ ਪਰਚੇਜ਼ ਲਈ ਪਹੁੰਚ ਕਰ ਰਹੀਆਂ ਹਨ ।
ਉਹਨਾਂ ਦੱਸਿਆ ਕਿ ਰਿਲੀਜ਼ ਸਮਾਰੋਹ ਮੌਕੇ ਵਾਈਸ ਚਾਂਸਲਰ ਧਰਮਜੀਤ ਸਿੰਘ , ਉੱਘੇ ਸਿੱਖ - ਵਿਦਵਾਨ ਡਾ : ਕੁਲਵਿੰਦਰ ਸਿੰਘ ਬਾਜਵਾ , ਪਰਮਜੀਤ ਸਿੰਘ ਮਾਨਸਾ ਅਤੇ ਪ੍ਰੋ : ਸੂਬਾ ਸਿੰਘ , ਉੱਘੇ ਸਿੱਖਿਆ - ਕਾਰੋਬਾਰੀ ਅਤੇ ਵਿਦਿਅਕ ਲੀਡਰ ਜਗਜੀਤ ਸਿੰਘ ਧੂਰੀ , ਸ਼ੈਲਿੰਦਰਜੀਤ ਸਿੰਘ ਰਾਜਨ , ਡੀ.ਐੱਫ.ਐੱਸ.ਓ. ਰਤਨ ਸਿੰਘ ਸੰਧੂ , ਐਲੀ ਮੱਸਾ ਸਿੰਘ , ਮੈਡਮ ਪ੍ਰੋਮਿਲਾ ਅਰੋੜਾ , ਪ੍ਰੋ : ਗੁਰਨਾਮ ਸਿੰਘ , ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਡਾਕਟਰ ਸਵਰਨ ਸਿੰਘ, ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਅਤੇ ਸਮੂਹ ਮੈਂਬਰ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਹੋਰ ਕਈ ਅਦਬੀ ਸ਼ਖ਼ਸੀਅਤਾਂ ਹਾਜ਼ਰ ਹੋ ਰਹੀਆਂ ਹਨ । ਡਾ: ਘੁੰਮਣ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਮੌਕੇ ਤੇ ਸ:ਜੋਗਿੰਦਰ ਸਿੰਘ ਮਾਨ ਸਾਬਕਾ ਐਮ ਐਲ ਏ ਫਗਵਾੜਾ, ਸ: ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਤੇ ਬੀਬੀ ਗੁਰਪ੍ਰੀਤ ਕੌਰ ਐਸ ਜੀ ਪੀ ਸੀ ਮੈਂਬਰ ਨੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ ਹਨ।