‘ਸੁਲਤਾਨਪੁਰ ਲੋਧੀ ਇਤਿਹਾਸਕ ਗੁਰਧਾਮ’ ਨਾਂਅ ਦੀ ਪੁਸਤਕ ਲੋਕ ਅਰਪਣ
ਬਲਵਿੰਦਰ ਸਿੰਘ ਧਾਲੀਵਾਲ
- ਖੋਜ ਅਧਾਰਿਤ ਇਸ ਪੁਸਤਕ ਦੇ ਲੇਖਕ ਹਨ ਡਾ: ਆਸਾ ਸਿੰਘ ਘੁੰਮਣ
ਸੁਲਤਾਨਪੁਰ ਲੋਧੀ, 20 ਜੁਲਾਈ 2021 - ਬਾਬੇ ਨਾਨਕ ਦੀ ਨਗਰੀ ਦੇ ਤੌਰ ‘ਤੇ ਜਾਣੇ ਜਾਂਦੇ ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਦੇ ਗੁਰਧਾਮਾਂ ਬਾਰੇ ਲਿਖੀ ਕਿਤਾਬ ਅੱਜ ਪਵਿੱਤਰ ਕਾਲੀ ਵੇਈਂ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਲੋਕ ਅਰਪਣ ਕੀਤੀ ਗਈ। ਨਾਮਵਰ ਲੇਖਕ ਡਾ: ਆਸਾ ਸਿੰਘ ਘੁੰਮਣ ਵੱਲੋਂ ਇਹ ਕਿਤਾਬ ਖੋਜ ਅਧਾਰਿਤ ਹੈ। ਸਾਉਣ ਮਹੀਨੇ ਦੌਰਾਨ ਲੱਗੀ ਝੜੀ ਦੌਰਾਨ ‘ਸੁਲਤਾਨਪੁਰ ਲੋਧੀ ਇਤਿਹਾਸਕ ਗੁਰਧਾਮ’ ਨਾਂਅ ਦੀ ਕਿਤਾਬ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ, ਸੰਤ ਭਾਗ ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਧਰਮਵੀਰ ਸਿੰਘ, ਫੈਡਰੇਸ਼ਨ ਆਫ ਪ੍ਰਾਈਵੈਟ ਸਕੂਲਜ਼ ਐਂਡ ਬੀ.ਐੱਡ ਕਾਲਜ਼ਿਜ਼ ਪੰਜਾਬ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਸੁਖਵਿੰਦਰ ਸਿੰਘ ਰੰਧਾਵਾ, ਡਾ. ਕੇ ਐਸ ਬਾਜਵਾ ਰਿਟਾ. ਮੁੱਖੀ ਪੰਜਾਬ ਹਿਸਟੋਰੀਕਲ ਸਟੱਡੀਜ਼ ਪੀ.ਯੂ, ਪ੍ਰੋ: ਸੂਬਾ ਸਿੰਘ, ਸਿਰਜਣਾ ਕੇਂਦਰ ਦੀ ਸਰਪ੍ਰਸਤ ਤੇ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਸ. ਸ਼ੈਲੰਿਦਰਜੀਤ ਸਿੰਘ ਰਾਜਨ ਪ੍ਰਧਾਨ ਸਾਹਿਤ ਸਭਾ ਬਾਬਾ ਬਕਾਲਾ, ਡੀ.ਐਫ.ਐਸ.ਓ ਰਤਨ ਸਿੰਘ ਸੰਧੂ ਚਿੰਤਕ ਮੰਚ ਨਡਾਲਾ, ਸ ਮੱਸਾ ਸਿੰਘ ਪ੍ਰਧਾਨ ਅਲਾਇੰਸ ਕਲੱਬ, ਕਪੂਰਥਲਾ, ਸਵਰਨ ਸਿੰਘ ਤੇ ਹੋਰ ਸਖਸ਼ੀਅਤਾਂ ਨੇ ਸਾਂਝੇ ਤੌਰ ‘ਤੇ ਰਿਲੀਜ਼ ਕੀਤੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਡਾ: ਆਸਾ ਸਿੰਘ ਘੁੰਮਣ ਨੂੰ ਵਧਾਈ ਦਿੱਤੀ ਜਿੰਨ੍ਹਾਂ ਨੇ ਬਹੁਤ ਮਿਹਨਤ ਕਰਕੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮਾਂ ਬਾਰੇ ਬਹੁਤ ਨਵੀਆਂ ਗੱਲਾਂ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਡਾ: ਆਸਾ ਸਿੰਘ ਘੁੰਮਣ ਇਸ ਕਸਬੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 500 ਸਾਲਾਂ ਅਤੇ 550 ਸਾਲਾਂ ਸਮਾਗਮਾਂ ਦੇ ਚਸ਼ਮਦੀਦ ਗਵਾਹ ਹਨ ਜਿੰਨ੍ਹਾਂ ਨੇ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਨੂੰ ਅੱਖੀ ਵਾਪਰਦਿਆ ਦੇਖਿਆ ਹੈ।
ਕਿਤਾਬ ਦੇ ਲੇਖਕ ਡਾ ਆਸਾ ਸਿੰਘ ਘੁੰਮਣ ਨੇ ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜੇ ਵੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਪਹਿਲੂਆਂ ਨੂੰ ਹੋਰ ਖੋਜਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਸੁਲਤਾਨਪੁਰ ਲੋਧੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ ਜਦ ਕਿ ਇਸ ਨਗਰੀ ਵਿੱਚ ਸ੍ਰੀ ਗੁਰੁ ਅਰਜਨ ਦੇਵ ਆਪਣੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਸਮੇਂ ਇੱਥੇ ਰੁਕੇ ਸਨ ਤੇ ਇੱਥੇ ਹੀ ਉਨ੍ਹਾਂ ਦੀ ਸਿਹਰਾ ਬੰਦੀ ਹੋਈ ਸੀ।
ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਤੋਂ ਨਰਿੰਦਰ ਸੋਨੀਆ, ਸਾਹਿਤ ਸਭਾ ਬਾਬਾ ਬਕਾਲਾ ਤੋਂ ਰਘਬੀਰ ਸਿੰਘ, ਸਾਬਕਾ ਪਿੰ੍ਰਸੀਪਲ ਗੁਰਸ਼ਰਨ ਕੌਰ, ਸੰਤ ਸੁਖਜੀਤ ਸਿੰਘ, ਗੁਰੁ ਨਾਨਕ ਖਾਲਸਾ ਕਾਲਜ਼ ਤੋਂ ਪ੍ਰੋ. ਉਪਕਾਰ ਸਿੰਘ, ਪ੍ਰੋ. ਵਿਜੇ ਬੰਸਲ, ਪ੍ਰੋ. ਗੁਰਦੇਵ ਸਹਾਏ, ਮੈਡਮ ਮਨਜੀਤ ਕੌਰ, ਪ੍ਰੋ. ਜਸਬੀਰ ਕੌਰ, ਸੁਪ. ਅਜਮੇਰ ਸਿੰਘ, ਸ. ਸਾਧੂ ਸਿੰਘ, ਪੰਜਾਬੀ ਚਿੰਤਕ ਗਲੋਬਲ ਮੰਚ ਤੋਂ ਪ੍ਰੋ. ਗੁਰਨਾਮ ਸਿੰਘ, ਲੈਕ. ਇੰਦਰਜੀਤ ਸਿੰਘ ਪੱਡਾ, ਡਾ ਮੱਖਣ ਸਿੰਘ, ਦਰਸ਼ਨ ਸਿੰਘ ਖੱਖ, ਬਹਾਦਰ ਸਿੰਘ ਬੱਲ, ਡਾ ਜਸਬੀਰ ਸਿੰਘ, ਗਿਆਨੀ ਕੁਲਵਿੰਦਰ ਸਿੰਘ, ਸਿਰਜਣਾ ਕੇਂਦਰ ਅਤੇ ਅਲਾਇੰਸ਼ ਕਲੱਬ ਕਪੂਰਥਲਾ ਤੋਂ ਸ੍ਰੀ ਕੰਵਰ ਇਕਬਾਲ, ਸ.ਮਹਿੰਦਰ ਸਿੰਘ ਨੂਰਪੁਰੀ, ਸ. ਪਲਵਿੰਦਰ ਸਿੰਘ ਲੱਲ, ਸ.ਨਿਰਮਲਜੀਤ ਸਿੰਘ, ਸ. ਹਰਦੇਵ ਸਿੰਘ, ਵਿੱਦਿਅਕ ਸੰਸਥਾਵਾਂ ਤੋਂ ਸੁਖਦੇਵ ਸਿੰਘ ਜੱਜ, ਸ. ਸਵਰਨ ਸਿੰਘ ਖਾਲਸਾ, ਇੰਜ. ਸਵਰਨ ਸਿੰਘ, ਸ. ਨਿਰਮਲ ਸਿੰਘ, ਸ੍ਰੀ ਪਰਦੀਪ ਕੁਮਾਰ, ਸੁਲਤਾਨਪੁਰ ਲੋਧੀ ਸਾਹਿਤ ਸਭਾ ਤੋਂ ਸ. ਨਰਿੰਦਰ ਸਿੰਘ ਸੋਨੀਆ, ਸ਼ਾਇਰਾ ਕੁਲਵਿੰਦਰ ਕਮਲ, ਸ. ਮੁੱਖਤਿਆਰ ਸਿੰਘ, ਡਾ. ਸਵਰਨ ਸਿੰਘ, ਇਹਨਾਂ ਤੋਂ ਇਲਾਵਾ ਸੁਰਜੀਤ ਸਿੰਘ ਸ਼ੰਟੀ, ਗੱਤਕਾ ਕੋਚ ਗੁਰਵਿੰਦਰ ਕੌਰ, ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਸਟੇਜ ਦਾ ਸੰਚਾਲਨ ਪ੍ਰੋ: ਰਾਮ ਮੂਰਤੀ ਨੇ ਬਾਖੂਬੀ ਕੀਤਾ।