ਪੇਂਡੂ ਸਾਹਿਤ ਸਭਾ ਵੱਲੋਂ ਗਿਆਨੀ ਦਿੱਤ ਸਿੰਘ ਪੁਰਸਕਾਰ ਸਮਾਰੋਹ ਤੇ ਕਵੀ ਦਰਬਾਰ 8 ਸਤੰਬਰ ਨੂੰ
- ਉੱਘੇ ਵਿਦਵਾਨ, ਸ਼ਾਇਰ ਅਤੇ ਆਲੋਚਕ ਡਾ. ਮੀਤ ਖਟੜਾ ਚੰਡੀਗੜ੍ਹ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ ਇਸ ਸਾਲ ਦਾ ਗਿਆਨੀ ਦਿੱਤ ਸਿੰਘ ਪੁਰਸਕਾਰ
- ਸਾਹਿਤ ਪ੍ਰੇਮੀਆਂ ਤੇ ਖਾਸਕਰ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ
ਫ਼ਤਹਿਗੜ੍ਹ ਸਾਹਿਬ 06 ਸਤੰਬਰ 2024:- ਪੇਂਡੂ ਸਾਹਿਤ ਸਭਾ (ਰਜਿ), ਨੰਦਪੁਰ ਕਲੌੜ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ, ਵੱਲੋਂ ਗਿਆਨੀ ਦਿੱਤ ਸਿੰਘ ਪੁਰਸਕਾਰ ਸਮਾਰੋਹ ਤੇ ਕਵੀ ਦਰਬਾਰ 08 ਸਤੰਬਰ ਨੂੰ ਦਿਨ ਐਤਵਾਰ, ਸਮਾਂ ਸਵੇਰੇ 10:00 ਵਜੇ ਕਮਰਸ ਹਾਲ, ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।
ਸ. ਜਗਦੀਪ ਸਿੰਘ ਚੀਮਾ ਸਕੱਤਰ, ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਿਹਗੜ੍ਹ ਸਾਹਿਬ, ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਤੇ ਪ੍ਰਧਾਨਗੀ ਸ. ਮਨਮੋਹਨ ਸਿੰਘ ਦਾਊਂ ਸ਼ਰੋਮਣੀ ਸਾਹਿਤਕਾਰ ਮੋਹਾਲੀ ਕਰਨਗੇ।
ਸਮਾਗਮ ਦੌਰਾਨ ਇਸ ਸਾਲ ਦਾ ਗਿਆਨੀ ਦਿੱਤ ਸਿੰਘ ਪੁਰਸਕਾਰ ਉੱਘੇ ਵਿਦਵਾਨ, ਸ਼ਾਇਰ ਅਤੇ ਆਲੋਚਕ ਡਾ. ਮੀਤ ਖਟੜਾ ਚੰਡੀਗੜ੍ਹ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।
ਸ. ਸਤਨਾਮ ਸਿੰਘ,ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀਮਤੀ ਪਰਮਜੀਤ ਕੌਰ ਸਰਹਿੰਦ ਪ੍ਰਸਿੱਧ ਲੇਖਿਕਾ, ਸ੍ਰੀ ਫ਼ਤਿਹਗੜ੍ਹ ਸਾਹਿਬ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ।
ਸ਼੍ਰੀ ਗੁਰਚਰਨ ਸਿੰਘ ਚੰਨ ਪਟਿਆਲਵੀ, ਸ਼੍ਰੀ ਲਾਲ ਮਿਸਤਰੀ ਚੇਅਰਮੈਨ ਅਤੇ ਸ਼੍ਰੀ ਕੁਲਦੀਪ ਜੋਧਪੁਰੀ ਜਨਰਲ ਸਕੱਤਰ ਨੇ ਸਾਹਿਤ ਪ੍ਰੇਮੀਆਂ ਤੇ ਖਾਸਕਰ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਹੈ।