ਕਿਤਾਬ ‘ਦੀ ਗਰਲ ਫਰੋਮ ਕਠੂਆ: ਏ ਸੈਕ੍ਰਿਫਸ਼ਿਅਲ ਵਿਕਟਿਮ ਆਫ ਗਜਵਾ ਏ ਹਿੰਦ’ ਰਿਲੀਜ਼
ਚੰਡੀਗੜ੍ਹ, 29 ਅਪ੍ਰੈਲ 2023 - ਪੌ੍ਰਫੇਸਰ ਮਧੁ ਪੂਰਣਿਮਾ ਕਿਸ਼ਵਰ ਦੂਆਰਾ ਲਿਖੀ ਪੁਸਤਕ ‘ਦੀ ਗਰਲ ਫਰੋਮ ਕਠੂਆ : ਏ ਸੈਕ੍ਰਿਫਸ਼ਿਅਲ ਵਿਕਟਿਮ ਆਫ ਗਜਵਾ ਏ ਹਿੰਦ’ ਦਾ ਵਿਮੋਚਨ ਭਾਰਤ ਦਾ ਸਾਬਕਾ ਸੋਲਿਸਟਰ ਜਨਰਲ ਚੇਤਨ ਮਿੱਤਲ, ਸੀਨਿਅਰ ਸਟੇਂਡਿੰਗ ਕੋਂਸਲ ਫਾਰ ਯੂਟੀ ਅਨਿਲ ਮੇਹਤਾ ਅਤੇ ਗਰੂਣ ਪ੍ਰਕਾਸ਼ਨ ਦੇ ਸੀਈਉ ਸੰਕ੍ਰਾਂਤ ਸਾਨੂ ਨੇ ਚੰਡੀਗੜ੍ਹ ਪ੍ਰੇਸ ਕਲਬ ਵਿਚ ਆਯੌਜਤ ਇਕ ਸਮਾਗਮ ਦੌਰਾਨ ਕੀਤਾ।
ਇਹ ਕਿਤਾਬ ਪਾਕਿਸਤਾਨ ਦੇ ਬਾਰਡਰ ਤੋਂ ਲਗੇ ਕਠੂਆ ਜਿਲੇ ਦੀ ਧਾਰਮਕ ਡੇਮੋਗ੍ਰਾਫੀ ਨੂੰ ਬਦਲਣ ਦੇ ਲਈ ਭਾਰਦ ਦੇ ਹਿੰਦੁਆਂ ਵਿਸ਼ੇਸਕਰ ਜੱਮੂ ਦੇ ਡੋਗਰਾਆਵਾਂ ਦੇ ਖਿਲਾਫ ਮਹਿਬੂਬਾ ਮੁਫਤੀ ਸਰਕਾਰ ਦੁਆਰਾ 2018 ਵਿਚ ਫੈਲਾਈ ਗਈ ਨਕਲੀ ਕਹਾਣੀ (ਫੇਕ ਨੈਰੇਟਿਵ) ਦੀ ਤਿੰਨ ਸਾਲ ਦੀ ਜਾਂਚ ਦਾ ਨਿਸ਼ਕਰਸ਼ ਹੈ।
ਜੱਮੂ ਪ੍ਰਾਂਤ ਦੇ ਕਠੂਆ ਜਿਲੇ ਵਿਚ 10 ਜਨਵਰੀ 2018 ਨੂੰ ਮੁਸਲਿਮ ਸਮੁਦਾਏ ਦੀ ਇਕ ਛੋੋਟੀ ਬੱਚੀ ਕਥਿਤ ਤੌਰ ਤੋ ਗਾਇਬ ਹੋ ਗਈ ਸੀ। ਇਕ ਹੱਫਤੇ ਬਾਅਦ ਉਸਦੀ ਲਾਸ਼ ਰਸਾਨਾ ਪਿੰਡ ਦੇ ਪਿੱਛੇ ਹਿੰਦੂ ਡੋਗਰਾਆਵਾਂ ਦੇ ਪਵਿਤਰ ਮੰਦਰ ਬਾਬਾ ਕਾਲੀਵੀਰ ਦੇਵਸਥਾਨ ਤੋਂ ਮਿਲੀ ਸੀ।
ਇਸ ਪੁਸਤਕ ਵਿਚ ਮਾਮਲੇ ਵਿਚ ਦਾਇਰ ਚਾਰਜਸ਼ੀਟ ਵਿਚ ਕਪਟ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਰਮੂਖ ਲੋਕਾਂ ਵਿਸ਼ੇਸ਼ ਕਰ ਪੀਡੀਪੀ ਹੂਰਿਅਤ ਦਾ ਤਾਲਿਬ ਹੂਸੈਨ ਜਿਸਨੇ ਫੇਕ ਨੈਰੇਟਿਵ ਨੂੰ ਸਾਹਮਣੇ ਰਖਿਆ ਸੀ ਅਤੇ ਆਰਐਸਐਸ ਵਿਚਾਰਧਾਰਾ ਦੇ ਹਿੰਦੂਆਂ ਦੁਆਰਾ ਬੱਚੀ ਦਾ ਕਿਡਨੈਪ ਅਤੇ ਹਤਿਆ ਕੀਤੇ ਜਾਣ ਦਾ ਤਿੱਖਾ ਪ੍ਰਚਾਰ ਕੀਤਾ ਸੀ।
ਇਹ ਕਿਤਾਬ ਇਹ ਵਿਸਤ੍ਰਤ ਵਿਵਰਣ ਵੀ ਪੇਸ਼ ਕਰਦੀ ਹੈ ਕਿ ਕਿਵੇਂ ਮੀਡਿਆ ਹਸਤਿਆਂ ਨੇ ਹਿੰਦੂਆਂ ਨੇ ਬਦਨਾਮ ਕਰਣ ਲਈ ਵੈਸ਼ਵਿਕ ਜਹਿਰ ਫੈਲਇਆ ਸੀ ਜਿਸ ਦੀ ਸਾਜਿਸ਼ ਜੇਐਂਡਕੇ ਦੀ ਤਤਕਾਲਿਨ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰਚੀ ਸੀ।
ਕਿਤਾਬ ਤੇਜਵਿੰਦਰ ਸਿੰਘ ਦੂਆਰਾ ਕਾਨੂੰਨ ਦਾ ਦੁਰੳਪਯੋਗ ਦਾ ਵਿਸ਼ਲੇਸ਼ਣ ਵੀ ਕਰਦੀ ਹੈ ਜਿਸਨੂੰ ਹਾਲ ਵਿਚ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਚ ਨੇ ਭ੍ਰਿਸ਼ਾਚਾਰ ਅਤੇ ਅਨੁਚਿਤ ਆਚਰਣ ਦੇ ਆਰੋੋਪ ਵਿਚ ਜਾਂਚ ਦੇ ਦਾਇਰੇ ਵਿਚ ਰੱਖਿਆ ਸੀ।
ਇਸ ਪੁਸਤਕ ਦਾ ਮੰਤਵ ਜੇਲ ਵਿਚ ਸੜ ਰਹੇ ਨਿਰਦੋਸ਼ ਵਿਅਕਤੀਆਂ ਨੂੰ ਇਨਸਾਫ ਦਿਲਾਉਣ ਵਿਚ ਮਦਦ ਕਰਣਾ ਹੈ।
ਚੇਤਨ ਮਿੱਤਲ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਕਿਵੇਂ ਭਾਰਤ ਵਿਰੋਧੀ ਲਾਬਿਆਂ ਦੂਆਰਾ ਫੈਲਾਏ ਜਾ ਰਹੇ ਫੇਕ ਨੇਰੇਟਿਵ ਜੂਡੀਸ਼ਰੀ ਨੂੰ ਪ੍ਰਭਾਵਤ ਕਰ ਰਹੇ ਹਨ। ਇਸ ਪੁਸਤਕ ਨੂੰ ਪ੍ਰਕਾਸ਼ਤ ਕਰਣ ਵਾਲੇ ਗਰੂਣ ਪ੍ਰਕਾਸ਼ਨ ਦੇ ਸੰਸਥਾਪਕ ਅਤੇ ਸੀਈੳ ਸੰਕ੍ਰਾਤ ਸਾਨੂ ਨੇ ਲਖਿਕਾ ਦੂਆਰਾ ਕੀਤੀ ਗਈ ਕੜੀ ਮੇਹਨਤ ਦੀ ਯਾਤਰਾ ਦਾ ਜਿਕਰ ਕੀਤਾ।