25000 ਹਜ਼ਾਰ ਡਾਲਰ ਦਾ ਢਾਹਾਂ ਇਨਾਮ ਹਰਿਆਣੇ ਦੇ ਕਹਾਣੀਕਾਰ ਨੂੰ , ਦੂਜਾ ਇਨਾਮ ਹਰਕੀਰਤ ਕੌਰ ਚਾਹਲ ਤੇ ਜ਼ੁਬੈਰ ਅਹਿਮਦ ਨੂੰ
ਵੈਨਕੂਵਰ, 6 ਅਕਤੂਬਰ , 2020: ਇਸ ਸਾਲ 2020 ਦਾ 25 ਹਜ਼ਾਰ ਡਾਲਰ ਦਾ ਧਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਵਾਰਡ ਹਰਿਆਣੇ ਦੇ ਲੇਖਕ ਕੇਸਰਾ ਰਾਮ ਦੇ ਕਹਾਣੀ ਸੰਗ੍ਰਹਿ "ਜ਼ਨਾਨੀ ਪੌਦ " ਨੇ ਜਿੱਤਿਆ ਹੈ . ਸਿਰਸੇ ਦੇ ਪਿੰਡ ਤਲਵਾੜਾ ਖ਼ੁਰਦ ਦੇ ਜੰਮਪਲ ਕੇਸਰਾ ਰਾਮ ਇਸ ਵੇਲੇ ਹਿਸਾਰ ਦੇ ਵਾਸੀ ਹਨ . ਦਿਲਚਸਪ ਗੱਲ ਇਹ ਹੈ ਕਿ ਉਸ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਪਰ ਉਹ ਫਿਰ ਵੀ ਉਹ ਪੰਜਾਬੀ ਦਾ ਸਿਰਮੌਰ ਲੇਖਕ ਮੰਨਿਆ ਗਿਆ ਹੈ.
2014 'ਚ ਸ਼ੁਰੂ ਕੀਤੇ ਗਏ ਢਾਹਾਂ ਅਵਾਰਡ ਦੇ ਇੱਥੇ ਹੋਏ ਸਮਾਗਮ ਵਿਚ ਇਹ ਐਲਾਨ ਕੀਤਾ ਗਿਆ .
ਇਸ ਸਾਲ ਦਾ 10 ਹਜ਼ਾਰ ਡਾਲਰ ਦਾ ਦੂਜਾ ਇਨਾਮ ਕੈਨੇਡਾ ਦੀ ਲਿਖਾਰੀ ਹਰਕੀਰਤ ਕੌਰ ਚਾਹਲ ਦੇ ਨਾਵਲ 'ਆਦਮ ਗ੍ਰਹਿਣ' ਅਤੇ ਸ਼ਾਹਮੁਖੀ ਲੇਖਕ ਜ਼ੁਬੈਰ ਅਹਿਮਦ ਦੀ ਕਹਾਣੀ ਸੰਗ੍ਰਹਿ 'ਪਾਣੀ ਦੀ ਕੰਧ' ਨੂੰ ਐਲਾਨਿਆ ਗਿਆ .
ਇਹ ਐਲਾਨ ਢਾਹਾਂ ਇਨਾਮ ਦੇ ਬਾਨੀ ਬਾਰਜ ਢਾਹਾਂ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਜੂਰੀ ਮੈਂਬਰਾਂ ਵੱਲੋਂ ਐਲਾਨੇ ਗਏ .
ਪਹਿਲੀ ਵਾਰ ਇਹ ਇਨਾਮ ਕਿਸੇ ਔਰਤ ਲਿਖਾਰੀ ਨੂੰ ਮਿਲਿਆ ਹੈ .
ਹੋਰ ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1qC3TFE95TT-W35DEFNpSaFWD-YODdQ4c/view?usp=sharing