ਪਰਵਾਸੀ ਜੀਵਨ ਤੇ ਸਾਹਿਤ ਨੂੰ ਪੇਸ਼ ਕਰਨ 'ਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਯੋਗਦਾਨ ਹੈ ਵਡਮੁੱਲਾ- ਪ੍ਰਿੰਃ ਗਿੱਲ
ਲੁਧਿਆਣਾਃ 18 ਜਨਵਰੀ 2022 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਤ੍ਰੈਮਾਸਿਕ ਪੱਤ੍ਰਿਕਾ ‘ਪਰਵਾਸ’ ਦਾ ਸੋਲਵਾਂ ਅੰਕ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਵਿਚ ਡਾ ਐੱਸ ਪੀ ਸਿੰਘ ਜੀ ਪ੍ਰਧਾਨ ਗੁੱਜਰਾਂਵਾਲਾ ਐਜੂਕੇਸ਼ਨ ਕੌਂਸਲ, ਪ੍ਰੋਫ਼ੈਸਰ ਜਗਜੀਤ ਕੌਰ ਸ ਅਰਵਿੰਦਰ ਸਿੰਘ ਜਨਰਲ ਸਕੱਤਰ ਗੁੱਜਰਾਂਵਾਲਾ ਐਜੂਕੇਸ਼ਨਲ ਕੌਂਸਲ ,ਕੌਂਸਲ ਮੈਂਬਰ ਸਰਦਾਰ ਹਰਸ਼ਰਨ ਸਿੰਘ ਨਰੂਲਾ , ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਸਿਡਨੀ (ਆਸਟਰੇਲੀਆ)ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਸਮੂਹ ਪੰਜਾਬੀ ਵਿਭਾਗ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਡਾ ਐੱਸ ਪੀ ਸਿੰਘ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਜਿੱਥੇ ਹਰ ਤਿੰਨ ਮਹੀਨੇ ਬਾਅਦ ਪਰਵਾਸ ਦਾ ਅੰਕ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਉੱਥੇ ਹੁਣ ਤੱਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਵਿਸ਼ੇਸ਼ ਅੰਕ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਵਿਸ਼ੇਸ਼ ਅੰਕ, ਦੋ ਕਿਸਾਨੀ ਵਿਸ਼ੇਸ਼ ਅੰਕ ਅਤੇ ਦੋ ਕਰੋਨਾ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਗਏ ਹਨ। ਆਸਟਰੇਲੀਆ ਤੋਂ ਆਏ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਇਸ ਮੌਕੇ ਪ੍ਰਵਾਸੀ ਕੇਂਦਰ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਉਹ ਪਿਛਲੇ ਇਕ ਦਹਾਕੇ ਤੋਂ ਆਸਟ੍ਰੇਲੀਆ ਵਿਖੇ ਪਰਵਾਸੀ ਜੀਵਨ ਹੰਢਾ ਰਹੇ ਹਨ ਆਸਟਰੇਲੀਆ ਵਿਖੇ ਰਹਿ ਰਹੇ ਪੰਜਾਬੀ ਲੇਖਕਾਂ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ ।
ਡਾ: ਭੁਪਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ‘ਪਰਵਾਸ’ ਮੈਗਜ਼ੀਨ ਨੇ ਅੱਜ ਵਿਸ਼ਵ ਭਰ ਵਿਚ ਆਪਣੀ ਇਕ ਅਲੱਗ ਪਛਾਣ ਕਾਇਮ ਕੀਤੀ ਹੈ। ਅਨੇਕਾਂ ਹੀ ਅਣਪ੍ਰਕਾਸ਼ਿਤ ਤੇ ਅਣਪਛਾਤੇ ਲੇਖਕਾਂ ਨੂੰ ਇਕ ਮੰਚ ਮੁਹੱਈਆ ਕਰਵਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਸ ਅੰਕ ਵਿਚ ਵੱਖ-ਵੱਖ ਮੁਲਕਾਂ ਵਿਚ ਵੱਸਦੇ 17 ਕਵੀਆਂ ਇੰਦਰਜੀਤ ਕੌਰ ਸਿੱਧੂ (ਕੈਨੇਡਾ), ਕੁਲਵੰਤ ਕੌਰ ਢਿੱਲੋਂ (ਯੂ. ਕੇ.), ਤਰਨਦੀਪ ਬਿਲਾਸਪੁਰ (ਨਿਊਜ਼ੀਲੈਂਡ), ਡਾ. ਲਖਵਿੰਦਰ ਸਿੰਘ ਗਿੱਲ (ਕੈਨੇਡਾ), ਗੁਰਸ਼ਰਨ ਸਿੰਘ ਅਜੀਬ, (ਯੂ . ਕੇ.), ਹੈਪੀ ਅਸ਼ੋਕ ਚੌਧਰੀ (ਕੈਨੇਡਾ), ਕਰਨ ਅਜਾਇਬ ਸਿੰਘ ਸੰਘਾ, (ਕੈਨੇਡਾ), ਸੰਤੋਖ ਸਿੰਘ ਭੁੱਲਰ (ਯੂ. ਕੇ.), ਬਿਕਰਮ ਸੋਹੀ (ਅਮਰੀਕਾ), ਤਾਰਾ ਸਿੰਘ ‘ਤਾਰਾ’ (ਯੂ. ਕੇ.), ਗੁਰਮੇਲ ਕੌਰ ਸੰਘਾ (ਥਿੰਦ) (ਯੂ. ਕੇ.), ਜੀ. ਐਸ. ਰੁਪਾਣਾ (ਆਸਟਰੇਲੀਆ), ਬਲਜੀਤ ਖ਼ਾਨ (ਕੈਨੇਡਾ), ਕਰਮ ਸਿੰਘ ‘ਕਰਮ’, (ਯੂ. ਕੇ.), ਰਾਜਪਾਲ ਬੋਪਾਰਾਏ (ਕੈਨੇਡਾ), ਗੁਰਿੰਦਰ ਕੌਰ ਗਿੱਲ (ਮਲੇਸ਼ੀਆ), ਦਿਲਬਾਗ ਸਿੰਘ ਖਹਿਰਾ (ਇਟਲੀ) ਦੀਆਂ ਕਵਿਤਾਵਾਂ ਇਸ ਅੰਕ ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਦੋ ਕਹਾਣੀਆਂ ਸੁਰਜੀਤ ਸਿੰਘ (ਆਸਟਰੇਲੀਆ), ਅੰਜੂਜੀਤ (ਜਰਮਨੀ) ਅਤੇ ਇਕ ਹਾਸ ਵਿਅੰਗ ਮੰਗਤ ਕੁਲਜਿੰਦ (ਸਿਆਟਲ) ਇਸ ਅੰਕ ਦਾ ਹਿੱਸਾ ਬਣੇ ਹਨ।
ਇਸ ਦੇ ਨਾਲ ਹੀ ਵੱਖ^ਵੱਖ ਆਲੋਚਕਾਂ ਵੱਲੋਂ ਭਾਰਤੀ ਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਆਧਾਰ ਬਣਾ ਕੇ ਕੀਤੀ ਗਈ ਆਲੋਚਨਾ ਨੂੰ ਪੁਸਤਕ ਚਰਚਾ, ਪੁਸਤਕ ਰੀਵਿਊ ਤੇ ਭਾਰਤੀ ਪੰਜਾਬੀ ਸਾਹਿਤ ਜਾਣ-ਪਛਾਣ ਸਿਰਲੇਖ ਅਧੀਨ ਰੱਖਿਆ ਗਿਆ ਹੈ। ਪ੍ਰੋ. ਸਰਬਜੀਤ ਸਿੰਘ (ਕੈਨੇਡਾ) ਵੱਲੋਂ ਸਜਣ ਮੇਰੇ ਰੰਗੁਲੇ ਸਿਰਲੇਖ ਅਧੀਨ ਪਰਵਾਸੀ ਪੰਜਾਬੀ ਲੇਖਕ ਸ਼ਿਵਚਰਨ ਗਿੱਲ ਦੀ ਸਾਹਿਤਕ ਦੇਣ ਸਬੰਧੀ ਮੁੱਲਵਾਨ ਲੇਖ ਲਿਿਖਆ ਗਿਆ ਹੈ।
ਪ੍ਰੋ. ਸ਼ਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਡਾ. ਸ. ਪ. ਸਿੰਘ ਜੀ ਦੀ ਸੁਯੋਗ ਅਗਵਾਈ ਅਧੀਨ ਅਸੀਂ ਵਿਸ਼ਵ ਭਰ ਵਿਚ ਵੱਸਦੇ ਪੰਜਾਬੀ ਲੇਖਕਾਂ ਨਾਲ ਰਾਬਤਾ ਕਾਇਮ ਕਰਨ ਲਈ ਯਤਨਸ਼ੀਲ ਰਹਿੰਦੇ ਹਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਪਰਵਾਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਕਰ ਰਹੇ ਹਾਂ।
ਪ੍ਰੋਗਰਾਮ ਦੇ ਅਖੀਰ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰੋ ਜਗਜੀਤ ਕੌਰ ਜੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਗੁਰਪ੍ਰੀਤ ਸਿੰਘ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਡਾ. ਹਰਪ੍ਰੀਤ ਸਿੰਘ ਦੂਆ, ਡਾ. ਦਲੀਪ ਸਿੰਘ, ਡਾ. ਸ਼ੁਸਮਿੰਦਰਜੀਤ ਕੌਰ, , ਡਾ. ਮਨਦੀਪ ਕੌਰ ਰੰਧਾਵਾ, ਪ੍ਰੋ. ਜਸਮੀਤ ਕੌਰ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ।