ਜਗਤਾਰ ਸਿੰਘ ਭੁੱਲਰ ਦੀ ਪੁਸਤਕ "ਖ਼ਾਕੀ, ਖਾੜਕੂ ਤੇ ਕਲਮ" ਦਾ ਲੋਕ ਅਰਪਿਤ ਅਤੇ ਵਿਚਾਰ ਚਰਚਾ ਸਮਾਗਮ
ਬਲਰਾਜ ਰਾਜਾ, ਤੇਜਿੰਦਰ ਯੋਧ
ਬਿਆਸ 11 ਜੂਨ 2023 -ਅੱਜ ਇੱਥੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਉੱਘੇ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ 1984 ਦੇ ਕਾਲੇ ਦੌਰ ਦੀ ਦਾਸਤਾਨ ਨੂੰ ਪੇਸ਼ ਕਰਦੀ ਪੁਸਤਕ 'ਖ਼ਾਕੀ, ਖਾੜਕੂ ਤੇ ਕਲਮ' ਦਾ ਲੋਕ ਅਰਪਿਤ ਅਤੇ ਵਿਚਾਰ ਚਰਚਾ ਸਮਾਗਮ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ।
ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਗਰੁਵਿੰਦਰ ਸਿੰਘ ਦੇਵੀਦਾਸਪੁਰਾ, ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਹਰਜੀਪ੍ਰੀਤ ਸਿੰਘ ਕੰਗ (ਸੂਬਾ ਪ੍ਰਧਾਨ ਫੀਲਡ ਪੱਤਰਕਾਰ ਐਸੋਸੀਏਸ਼ਨ), ਕਵੀ ਵਿਸ਼ਾਲ (ਸੰਪਾਦਕ 'ਅੱਖਰ'), ਲੇਖਕ ਜਗਤਾਰ ਸਿੰਘ ਭੁੱਲਰ, ਅਤਰ ਸਿੰਘ ਤਰਸਿੱਕਾ (ਸਰਪ੍ਰਸਤ ਪੰਜਾਬੀ ਸਾਹਿਤ ਸਭਾ ਤਰਸਿੱਕਾ), ਹਰਜੀਤ ਸਿੰਘ ਸੰਧੂ (ਰਾਬਤਾ ਮੁਕਾਲਮਾ ਕਾਵਿ ਮੰਚ, ਅੰਮ੍ਰਿਤਸਰ), ਪ੍ਰਵਾਸੀ ਸ਼ਾਇਰ ਹਰਕੰਵਲਜੀਤ ਸਾਹਿਲ (ਸੰਪਾਦਕ 7 ਰਿਵਰ ਟਾਈਮਜ਼), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ ।
ਇਸ ਮੌਕੇ ਡਾ: ਮੋਹਣ ਬੇਗੋਵਾਲ (ਸਾਬਕਾ ਪ੍ਰੋਫੈਸਰ ਅਤੇ ਮੁਖੀ ਮੈਡੀਕਲ ਕਾਲਜ ਅੰਮ੍ਰਿਤਸਰ) ਨੇ ਪੁਸਤਕ 'ਖ਼ਾਕੀ, ਖਾੜਕੂ ਤੇ ਕਲਮ' ਉਪਰ ਵਿਦਵਤਾ ਭਰਪੂਰ ਪੇਪਰ ਪੜਿਅ੍ਹਾ, ਜਿਸ ਉਪਰ ਦੀਪ ਦਵਿੰਦਰ ਸਿੰਘ, ਸੁਖਦੇਵ ਸਿੰਘ ਭੁੱਲਰ, ਮਾ: ਮਨਜੀਤ ਸਿੰਘ ਵੱਸੀ, ਦਵਿੰਦਰ ਸਿੰਘ ਭੋਲਾ, ਵਿਸ਼ਾਲ, ਗੁਰਮੀਤ ਸਿੰਘ ਡੇਹਰੀਵਾਲ, ਹਰਕੰਵਲਜੀਤ ਸਾਹਿਲ ਆਦਿ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ।
ਮੰਚ ਸੰਚਾਲਨ ਦੇ ਫਰਜ਼ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਦੌਰਾਨ ਹੀ ਹੋਏ ਕਵੀ ਦਰਬਾਰ ਵਿੱਚ ਮੱਖਣ ਭੈਣੀਵਾਲਾ, ਗੁਰਮੇਜ ਸਿੰਘ ਸਹੋਤਾ, ਬਖਤੌਰ ਧਾਰੀਵਾਲ, ਜਸਪਾਲ ਸਿੰਘ ਧੂਲ਼ਕਾ, ਨਵਦੀਪ ਸਿੰਘ ਬਦੇਸ਼ਾ, ਸਤਨਾਮ ਸਿੰਘ ਸੱਤਾ ਜਸਪਾਲ, ਅਰਜਿੰਦਰ ਬੁਤਾਲਵੀ, ਜਗਦੀਸ਼ ਸਿੰਘ ਬਮਰਾਹ, ਸਕੱਤਰ ਸਿੰਘ ਪੁਰੇਵਾਲ, ਸੁਰਿੰਦਰ ਖਿਲਚੀਆਂ, ਸੁਖਦੇਵ ਸਿੰਘ ਗੰਢਵਾਂ, ਜਸਮੇਲ ਸਿੰਘ ਜੋਧੇ, ਸਤਰਾਜ ਜਲਾਲਾਂਬਾਦੀ, ਜਗੀਰ ਸਿੰਘ ਸਫਰੀ, ਸਰਬਜੀਤ ਸਿੰਘ ਪੱਡਾ, ਬਲਬੀਰ ਸਿੰਘ ਬੀਰ, ਲਖਵੰਤ ਸਿੰਘ ਹਨੇਰੀ, ਅਜੈਬ ਸਿੰਘ ਬੋਦੇਵਾਲ, ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਮੋਹਣ ਸਿੰਘ ਕੰਗ ਸਾ: ਐਡੀਸ਼ਨਲ ਮੈਨੇਜਰ, ਸੁਖਵਿੰਦਰ ਸਿੰਘ ਬੁਤਾਲਾ, ਧਰਮਿੰਦਰ ਸਿੰਘ ਭੰਮਰਾ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਕੈਪਟਨ ਸਿੰਘ ਮਹਿਤਾ, ਨਿਰਮਲ ਸਿੰਘ ਸੰਘਾ, ਬਲਵਿੰਦਰ ਸਿੰਘ ਅਠੌਲਾ, ਸਤਨਾਮ ਸਿੰਘ ਨੌਰੰਗਪੁਰੀ, ਰਣਜੀਤ ਸਿੰਘ ਸੰਧੂ, ਯਾਦਵਿੰਦਰ ਸਿੰਘ ਸਾਹਬੀ, ਲੱਖਾ ਸਿੰਘ ਅਜ਼ਾਦ, ਗੁਰਮੁੱਖ ਸਿੰਘ ਪੱਡਾ, ਅਮਰਜੀਤ ਸਿੰਘ ਬੱੁਟਰ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ, ਮਨਦੀਪ ਸਿੰਘ ਅਤੇ ਹੋਰ ਹਾਜ਼ਰ ਸਨ ।