ਪ੍ਰਿੰ: ਹਰਬੰਸ ਸਿੰਘ ਘੇਈ ਨੇ ਨਵੀਂ ਪੁਸਤਕ "ਧਰਤੀ ਬੋਲ ਪਈ" ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬੇਰੀ ਲਈ ਭੇਟ ਕੀਤੀ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ 19 ਸਤੰਬਰ 2023 - ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸਲਾਹਕਾਰ ਪ੍ਰਿੰ: ਹਰਬੰਸ ਸਿੰਘ ਘੇਈ ਸਠਿਆਲਾ (ਸਾ: ਐਡੀਸ਼ਨਲ ਐਕਸਾਈਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ) ਨੇ ਆਪਣਾ ਨਵਾਂ ਕਾਵਿ ਸੰਗ੍ਰਹਿ "ਧਰਤੀ ਬੋਲ ਪਈ" ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬਰੇਰੀ ਲਈ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਭੇਟ ਕੀਤਾ ।
ਜਿਕਰਯੋਗ ਹੈ ਕਿ ਪ੍ਰਿੰ: ਘੇਈ ਨੇ ਹੁਣ ਤੱਕ ਕਹਾਣੀਆਂ, ਗੀਤ, ਕਵਿਤਾਵਾਂ ਤੋਂ ਇਲਾਵਾ ਧਾਰਮਿਕ ਸਾਹਿਤ ਪੁਸਤਕਾਂ "ਸ੍ਰੀ ਸੁਖਮਨੀ ਸਾਹਿਬ ਸਟੀਕ" ਅਤੇ "ਜੀਵਨ ਅਤੇ ਬਾਣੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ" ਧਾਰਮਿਕ ਸਾਹਿਤ ਤੋਂ ਇਲਾਵਾ ਆਪਣੀ ਸਵੈ ਜੀਵਨੀ ਦੇ ਦੋ ਭਾਗਾਂ ਸਮੇਤ ਕੁਲ 11 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ । ਉਸਦੇ ਗੀਤ ਨਾਮਵਰ ਗਾਇਕ ਕੁਲਦੀਪ ਮਾਣਕ, ਪਾਲੀ ਦੇਤਵਾਲੀਆ ਅਤੇ ਹੋਰ ਗਾਇਕਾਂ ਨੇ ਰਿਕਾਰਡ ਕਰਵਾਏ ਹਨ ਅਤੇ ਰੇਡੀਉ, ਟੀ.ਵੀ. ਅਤੇ ਸਟੇਜਾਂ ਉਪਰ ਗਾਏ ਹਨ । ਉਸਦੀ ਇਕ ਕਹਾਣੀ 'ਤੇ ਆਧਾਰਿਤ ਨਾਟਕ "ਇਨਕਾਰ" ਵੀ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋ ਚੱਕਾ ਹੈ ।
ਹਾਲ ਈ ਵਿੱਚ ਪ੍ਰਿੰ: ਹਰਬੰਸ ਸਿੰਘ ਘੇਈ ਸਠਿਆਲਾ ਨੇ ਆਪਣਾ ਨਵਾਂ ਕਾਵਿ ਸੰਗ੍ਰਹਿ "ਧਰਤੀ ਬੋਲ ਪਈ" ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬਰੇਰੀ ਲਈ ਭੇਟ ਕੀਤਾ ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਸੁਰਿੰਦਰ ਸਿੰਘ ਸੁੰਨੜ, ਸ਼ਾਇਰ ਮਨਜਿੰਦਰ ਧਨੋਆ, ਮੱਖਣ ਸਿੰਘ ਭੈਣੀਵਾਲਾ, ਡਾ: ਪਰਮਜੀਤ ਸਿੰਘ ਬਾਠ, ਮਾ: ਮਨਜੀਤ ਸਿੰਘ ਵੱਸੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਦੱਸਿਆ ਕਿ ਪ੍ਰਿੰ: ਹਰਬੰਸ ਸਿੰਘ ਘੇਈ ਸਾਡੇ ਇਲਾਕੇ ਦਾ ਮਾਣ ਹੈ ਅਤੇ ਬਹੁਤ ਜਲਦੀ ਉਨ੍ਹਾਂ ਦਾ ਇਹ ਨਵਾਂ ਕਾਵਿ ਸੰਗ੍ਰਹਿ "ਧਰਤੀ ਬੋਲ ਪਈ" ਬਾਬਾ ਬਕਾਲਾ ਸਾਹਿਬ ਵਿਖੇ ਲੋਕ ਅਰਪਿਤ ਕੀਤਾ ਜਾਵੇਗਾ ।