ਮਹੰਤ ਹਰਪਾਲ ਦਾਸ ਦੀ ਕਿਤਾਬ 'ਹਰਫ਼ਾਂ ਦਾ ਨੂਰ' ਲੋਕ ਅਰਪਣ
- ਪ੍ਰਸਿੱਧ ਗ਼ਜ਼ਲਗੋ ਗੁਰਦੁਆਲ ਰੋਸ਼ਨ ਨੂੰ ਕੀਤਾ "ਡਾ ਸਾਧੂ ਸਿੰਘ ਹਮਦਰਦ ਯਾਦਗਾਰੀ" ਐਵਾਰਡ ਨਾਲ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 28 ਮਈ 2022 - ਸੁਆਮੀ ਸ਼ੰਕਰਾਨੰਦ ਜੀ ਦੀ ਸਲਾਨਾਂ ਬਰਸੀਂ ਸਮਾਗਮ ਮੌਕੇ ਮਹੰਤ ਹਰਪਾਲ ਦਾਸ ਜੀ ਦੀ ਯੋਗ ਅਗਵਾਈ ਹੇਠ ਡੇਰਾ ਇਮਾਮਗੜ ਵਿਖੇ ਸਾਲਾਨਾ ਕਵੀ ਸਤਿਸੰਗ ਕਰਵਾਇਆ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਤੇ ਉੱਘੇ ਵਿਦਵਾਨ ਮਹੰਤ ਹਰਪਾਲ ਦਾਸ ਜੀ ਨੇ ਕਿਹਾ ਕਿ
ਕਵੀ ਸਤਿਸੰਗ ਦੌਰਾਨ ਪੰਜਾਬ ਤੋਂ ਉੱਚ ਕੋਟੀ ਦੇ ਵਿਦਵਾਨ ਕਵੀ ਤੇ ਸਾਹਿਤਕਾਰਾਂ ਨੇ ਭਾਗ ਲਿਆ ਤੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਕਵੀ ਸਤਿਸੰਗ ਦੌਰਾਨ ਉੱਘੇ ਵਾਤਾਵਰਣ ਪ੍ਰੇਮੀ ਬਾਪੂ ਇੰਦਰਜੀਤ ਸਿੰਘ ਮੁੰਡੇ, ਉੱਘੇ ਸਹਿਤਕਾਰ ਸ.ਸੁਖਵਿੰਦਰ ਸਿੰਘ ਫੁੱਲ,ਬਾਬਾ ਅਮਰੀਕ ਸਿੰਘ ਪੁੜੈਣ, ਗੁਰਦਿਆਲ ਰੌਸ਼ਨ, ਦਰਸ਼ਨ ਸਿੰਘ ਬੁੱਟਰ,ਪਵਨ ਹਰਚੰਦਪੁਰੀ,ਕਰਮ ਸਿੰਘ ਜ਼ਖ਼ਮੀ,ਡਾ.ਦਵਿੰਦਰ ਸੈਫੀ, ਪ੍ਰੋਫੈਸਰ ਮੁਹੰਮਦ ਰਫ਼ੀ ਨੇ ਪ੍ਰਧਾਨਗੀ ਮੰਡਲ ਹਜ਼ਾਰ ਲਗਵਾਈ ਨਾਲ ਹੀ ਉੱਘੇ ਗਜਲ ਗੋ ਗੁਰਦਿਆਲ ਰੌਸ਼ਨ ਨੂੰ ਡਾ ਸਾਧੂ ਸਿੰਘ ਹਮਦਰਦ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਹੰਤ ਹਰਪਾਲ ਦਾਸ ਜੀ ਵੱਲੋਂ ਲਿਖੀ ਕਿਤਾਬ ਹਰਫ਼ਾਂ ਦਾ ਨੂਰ ਲੋਕ ਅਰਪਣ ਕੀਤੀ ਗਈ।ਇਸ ਮੌਕੇ ਪਹੁੰਚੇ 51 ਕਵੀਆਂ ਤੇ ਸਮੂਹ ਸ਼ਖ਼ਸੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮਿੰਦਰ ਸਾਹੀ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ.ਮਨਦੀਪ ਸਿੰਘ ਖੁਰਦ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।