ਅਸ਼ੋਕ ਚਟਾਨੀ ਦੀ ਪੁਸਤਕ "ਸੀਰੀ" ਤੇ ਗੋਸ਼ਟੀ ਤੇ ਕਵੀ ਦਰਬਾਰ
ਮੋਗਾ 7 ਅਪ੍ਰੈਲ 2023 - ਕੁਦਰਤਵਾਦੀ ਸਰਬਸਾਂਝਾ ਮੰਚ ਮੋਗਾ ਵਲੋੰ ਕਹਾਣੀਕਾਰ ਸ੍ਰੀ ਅਸੋਕ ਚਟਾਨੀ ਦੇ ਕਹਾਣੀ ਸੰਗਰਿਹ "ਸੀਰੀ" ਤੇ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਉਘੇ ਸਾਹਿਤਕਾਰ ਡਾ ਸੁਰਜੀਤ ਬਰਾੜ, ਸ੍ਰੀ ਅਸੋਕ ਚਟਾਨੀ, ਕਹਾਣੀ ਲੇਖਕ ਤੇ ਅਲੋਚਕ ਜਸਵੀਰ ਕਲਸੀ ਧਰਮਕੋਟ ਅਤੇ ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਸ ਗੁਰਚਰਨ ਸਿੰਘ ਸੰਘਾ ਸਾਮਲ ਸਨ। ਪ੍ਰੋਗਰਾਮ ਦਾ ਆਰੰਭ ਨਰਿੰਦਰ ਰੋਹੀ ਦੀ ਗਜ਼ਲ, ਗੁਰਦੇਵ ਦਰਦੀ ਅਤੇ ਮਾਸਟਰ ਪ੍ਰੇਮ ਦੇ ਗੀਤਾਂ ਨਾਲ ਹੋਇਆ।
ਕਹਾਣੀ ਸੰਗਰਿਹ 'ਸੀਰੀ' ਬਾਰੇ ਵਿਚਾਰ ਚਰਚਾ ਵਿਚ ਉਘੇ ਕਹਾਣੀਕਾਰ ਜਸਵੀਰ ਕਲਸੀ ਧਰਮਕੋਟ ਨੇ ਮਿੰਨੀ ਕਹਾਣੀ ਦੀ ਪ੍ਰੀਭਾਸ਼ਾ ਬਾਰੇ ਵਿਸਤਾਰ ਸਾਹਿਤ ਵਿਚਾਰ ਪੇਸ ਕਰਦਿਆਂ ਕਹਾਣੀ ਦੇ ਤੱਥਾਂ, ਵਾਤਾਵਰਣ ਅਤੇ ਕਥਾਨਕ ਸੰਦਰਭ ਵਿਚ ਕਹਾਣੀ ਸੰਗਰਿਹ "ਸੀਰੀ" ਦੀਆਂ ਕਹਾਣੀਆਂ ਦੀ ਪੜਚੋਲ ਕਰਕੇ ਗੁਣਵੱਤਾ ਬਿਆਨ ਕੀਤੀ। ਉਘੇ ਮਾਰਕਸਵਾਦੀ ਅਲੋਚਕ ਡਾ ਸੁਰਜੀਤ ਬਰਾੜ ਨੇ ਬਹਿਸ ਵਿਚ ਹਿੱਸਾ ਲੈਦਿਆਂ ਚਟਾਨੀ ਦੀਆਂ ਕਹਾਣੀਆਂ ਨੂੰ ਅਜੋਕੇ ਸਮੇ ਅਤੇ ਹਾਲਾਤਾਂ ਦੀ ਤਰਜਮਾਨੀ ਕਰਨ ਵਾਲੀਆਂ ਬਿਆਨਿਆ ਤੇ ਸਲਾਘਾ ਕੀਤੀ।
ਗੁਰਚਰਨ ਸਿੰਘ ਸੰਘਾ, ਗੁਰਦੇਵ ਸਿੰਘ ਦਰਦੀ ਅਤੇ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਕਿਹਾ ਕਿ ਅਸੋਕ ਚਟਾਨੀ ਨੇ ਸੀਰੀ ਕਹਾਣੀ ਸੰਗਰਿਹ ਵਿਚ ਵੱਖ ਵੱਖ ਵਿਸ਼ੇ ਛੋਹਦਿਆਂ ਮੰਨੋਰੰਜਨ ਭਰਭੂਰ ਬਣਾਇਆ। ਬਲਦੇਵ ਸਿੰਘ ਸੜਕਨਾਮਾ ਨੇ "ਸੀਰੀ" ਕਹਾਣੀ ਸੰਗਰਿਹ ਤੇ ਕੇਂਦਰਿਤ ਹੁੰਦਿਆਂ ਕਿਹਾ ਕਿ ਚਟਾਨੀ ਦੀ ਮਿੰਨੀ ਕਹਾਣੀ ਵਿਸ਼ੇ ਤੇ ਚੰਗੀ ਪਕੜ ਬਣਾ ਲਈ ਹੈ ਤੇ ਭਵਿੱਖ ਵਿੱਚ ਵੱਡੀਆਂ ਕਹਾਣੀਆਂ ਦੀ ਉਮੀਦ ਕੀਤੀ ਜਾ ਸਕਦੀ।ਭੁਪਿੰਦਰ ਸਿੰਘ ਜੋਗੇਵਾਲਾ, ਗੁਰਦੀਪ ਸਿੰਘ ਚੀਮਾ, ਕੈਪਟਨ ਜਸਵੰਤ ਸਿੰਘ ਧਰਮਕੋਟ ਅਤੇ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਅੰਤ ਵਿਚ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਤਰਸੇਮ ਗਗੜਾ, ਬੂਟਾ ਸਿੰਘ ਮੋਗਾ, ਗੁਰਬਖਸ਼ ਕੋਟੀਆ, ਪਰਮਜੀਤ ਕੜਿਆਲ, ਡਾ ਸਰਬਜੀਤ ਕੌਰ ਬਰਾੜ , ਹਰਭਜਨ ਨਾਗਰਾ, ਦਿਲਬਾਗ ਬੁੱਕਣਵਾਲਾ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਸਮਾਗਮ ਵਿੱਚ ਦਰਸ਼ਨ ਸਿੰਘ ਤੁੂਰ ਤੇ ਪਰਵਿੰਦਰ ਪਵੀ ਵੀ ਸਾਮਲ ਸਨ।