ਸੁਖਜੀਤ ਦੇ ਕਹਾਣੀ ਸੰਗ੍ਰਹਿ ਮੈਂ ਇਨਜੁਆਏ ਕਰਦੀ ਹਾਂ ਦਾ ਅੰਗਰੇਜ਼ੀ ਅਨੁਵਾਦ ਬਰਮਿੰਘਮ ਵਿੱਚ ਲੋਕ ਅਰਪਣ
ਲੁਧਿਆਣਾਃ 9 ਜੂਨ 2022 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ ਮਾਛੀਵਾੜਾ ਵੱਸਦੇ ਪੰਜਾਬੀ ਕਹਾਣੀਕਾਰ ਸੁਖਜੀਤ ਦੇ ਚਰਚਿਤ ਕਹਾਣੀ ਸੰਗ੍ਰਹਿ ਮੈਂ ਇੰਜੁਆਏ ਕਰਦੀ ਹਾਂ ਦਾ ਅੰਗਰੇਜ਼ੀ ਅਨੁਵਾਦ ਬੀਤੇ ਦਿਨ ਬਰਮਿੰਘਮ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਮੋਤਾ ਸਿੰਘ ਸਰਾਏ (ਸੰਚਾਲਕ ਯੂਰਪੀ ਪੰਜਾਬੀ ਸੱਥ ਯੂਕੇ) ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਲੋਕ ਅਰਪਨ ਕੀਤਾ ਗਿਆ। ਇਸ ਪੁਸਤਕ ਨੂੰ ਭਾਰਤ ਦੇ ਪ੍ਰਮੁੱਖ ਪ੍ਰਕਾਸ਼ਨ ਘਰ ਹਰ ਆਨੰਦ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਸਾਹਿਤਕ ਸਮਾਗਮ ਪ੍ਰਸਿੱਧ ਲੇਖਕ ਤੇ ਅਨੁਵਾਦਕ ਸੁਭਾਸ਼ ਭਾਸਕਰ ਤੇ ਆਸਟਰੇਲੀਆ ਵੱਸਦੇ ਲੇਖਕ ਤੇ ਟੀ ਵੀ ਪੇਸ਼ਕਾਰ ਦਲਵੀਰ ਸੁੰਮਨ ਹਲਵਾਰਵੀ ਦਾ ਵੀ ਰੂਬਰੂ ਕਰਵਾਇਆ ਗਿਆ।
ਸਮਾਗਮ ਵਿੱਚ ਵਿੱਚ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਜਿਹਨਾਂ ਨੇ ਸਾਹਿਤ ਸਭਾ ਸਮਰਾਲਾ, ਲੋਕ ਵਿਰਾਸਤ ਅਕਾਦਮੀ ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਭੇਜਿਆ ਸੁਨੇਹਾ ਪੜ ਕੇ ਸਭ ਨਾਲ ਸਾਂਝਾ ਕੀਤਾ। ਉੱਘੇ ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ ਨੇ ਸੰਖੇਪ ਵਿੱਚ ਇਸ ਕਹਾਣੀ ਸੰਗ੍ਰਹਿ ਤੇ ਚਾਨਣਾ ਪਾਇਆ।
ਉਪਰੋਕਤ ਸਖਸ਼ੀਅਤਾਂ ਤੋਂ ਇਲਾਵਾ ਇਸ ਸਮੇਂ ਜਸਵਿੰਦਰ ਰੱਤੀਆ, ਸ਼ਾਇਰ ਰਜਿੰਦਰਜੀਤ, ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਨਿਰਮਲ ਸਿੰਘ ਕੰਧਾਲਵੀ,, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਗੀਤਕਾਰ ਹਰਜਿੰਦਰ ਮੱਲ, ਮਨਮੋਹਨ ਸਿੰਘ ਮਹੇੜੂ, ਗ਼ਜ਼ਲਗੋ ਭੁਪਿੰਦਰ ਸੱਗੂ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ।