ਉਰਦੂ ਹੈ ਖ਼ਾਲਿਸ ਹਿੰਦੁਸਤਾਨੀ ਜ਼ੁਬਾਨ , ਵਿਦੇਸ਼ ਕਹਿਣਾ ਸਰਾਸਰ ਸਰਸਰੀ -ਬੀ ਐਨ ਗੋਸਵਾਮੀ ਤੇ ਹੋਰ ਚਿੰਤਕਾਂ ਦੀ ਰਾਏ
ਪੰਚਕੂਲਾ, 8 ਅਕਤੂਬਰ 2019 - " ਉਰਦੂ ਖ਼ਾਲਿਸ ਹਿੰਦੁਸਤਾਨ ਦੀ ਜ਼ੁਬਾਨ ਹੈ ਜੋ ਕਿ ਇੱਥੇ ਹੀ ਪੈਦਾ ਹੋਈ ਅਤੇ ਵਧੀ ਫੁੱਲੀ। ਉਨ੍ਹਾਂ ਕਿਹਾ ਕਿ ਤਮਾਮ ਹਿੰਦੁਸਤਾਨੀਆਂ ਦੇ ਦਿਲਾਂ ਦੀ ਵੀ ਧੜਕਣ ਹੈ। ਇਸ ਜ਼ੁਬਾਨ ਨੂੰ ਗੈਰ ਮੁਲਕੀ ਜ਼ੁਬਾਨ ਕਹਿਣਾ ਉਰਦੂ ਨਾਲ ਬਹੁਤ ਵੱਡੀ ਨਾਇਨਸਾਫ਼ੀ ਹੋਵੇਗੀ।, ਇਹ ਕਥਨ ਹਨ ਨਾਮੀ ਵਿਦਵਾਨ ਅਤੇ ਆਰਟ ਹਿਸਟੋਰੀਅਨ ਡਾ. ਬੀ.ਐਨ. ਗੋਸਵਾਮੀ ਦੇ .
ਬਿਨਾਂ ਨਾ ਲਏ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਉਰਦੂ ਨੂੰ ਵਿਦੇਸ਼ ਭਾਸ਼ਾਵਾਂ ਦੀ ਸੂਚੀ 'ਚ ਸ਼ਾਮਲ ਕਰਨ ਦੇ ਨਿਰਨੇ ਤੇ ਟਿੱਪਣੀ ਕਰਦੇ ਉਨ੍ਹਾਂ ਕਿਹਾ ਕਿ ਉਰਦੂ ਜ਼ੁਬਾਨ ਸਾਡੀਆਂ ਹੋਰ ਭਾਸ਼ਾਵਾਂ ਖ਼ਾਸ ਕਰ ਕੇ ਪੰਜਾਬੀ ਅਤੇ ਹਿੰਦੀ ਅਤੇ ਸਾਡੇ ਰੋਜ਼ਮਰ੍ਹਾ ਦੇ ਬੋਲ ਚਾਲ ਦਾ ਵੀ ਅਹਿਮ ਹਿੱਸਾ ਬਣ ਚੁੱਕੀ ਹੈ . ਡਾ. ਗੋਸਵਾਮੀ ਬੀਤੇ ਦਿਨ ਇੱਥੇ ਹਰਿਆਣਾ ਉਰਦੂ ਅਕਾਦਮੀ ਵੱਲੋਂ ਕਾਇਮ ਕੀਤੀ ਉਰਦੂ ਸ਼ਾਇਰਾਂ ਅਤੇ ਸਾਹਿਤਕਾਰਾਂ ਦੀ ਪੋਰਟਰੇਟ ਗੈਲਰੀ 'ਚ ਇਕੱਠੇ ਹੋਏ ਉਰਦੂ ਤੇ ਹਿੰਦੀ ਦੇ ਸਾਹਿਤਕਾਰਾਂ ਅਤੇ ਹੋਰ ਸਾਹਿਤ ਪ੍ਰੇਮੀਆਂ ਦੀ ਸੋਮਵਾਰ ਨੂੰ ਹੋਈ ਇੱਕ ਮਿਲਣੀ ਮੌਕੇ ਬੋਲ ਰਹੇ ਸਨ .
ਉਨ੍ਹਾਂ ਇਹ ਗੈਲਰੀ ਕਾਇਮ ਕਰਨ ਲਈ ਅਕਾਦਮੀ ਨੂੰ ਵਧਾਈ ਦਿੱਤੀ .ਇਹ ਮਿਲਣੀ ਤੇ ਵਿਚਾਰ ਚਰਚਾ ਮੁੱਕ ਮੰਤਰੀ ਹਰਿਆਣਾ ਦੇ ਪ੍ਰਿੰਸੀਪਲ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ ਲੋਕ ਸੰਪਰਕ ਭਾਸ਼ਾ ਵਿਭਾਗ ਡੀ ਗੈਲਰੀ ਦੀ ਪਹਿਲੀ ਫੇਰੀ ਮੌਕੇ ਕੀਤੀ ਗਈ .
ਖੁੱਲਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਰਦੂ ਬਹੁਤ ਹੀ ਮਿੱਠੀ ਜ਼ੁਬਾਨ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਦੇ ਦੌਰ 'ਚ ਆਪਣੇ ਹੀ ਘਰ 'ਚ ਇਹ ਜ਼ੁਬਾਨ ਅਜਨਬੀ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਨੇ ਸਿੱਖਿਆ ਹੈ ਉਹ ਸਭ ਉਰਦੂ 'ਚ ਹੀ ਸਿੱਖਿਆ ਤੇ ਇਸਦੇ ਨਾਲ ਨਾਲ ਆਪਣੇ ਆਲ਼ੇ ਦੁਆਲੇ ਮਾਹੌਲ ਅਤੇ ਆਪਣੇ ਪਿਤਾ ਦੁਆਰਾ ਸਿੱਖਿਆ ਹੈ ਜਿਨ੍ਹਾਂ ਦੀ ਮਾਂ ਬੋਲੀ ਉਰਦੂ ਸੀ । ਇਸ ਮੌਕੇ ਖੁੱਲਰ ਨੇ ਮੀਰ ਤਕੀ ਮੀਰ ਦੀ ਗ਼ਜ਼ਲ ਵੀ ਪੜ੍ਹ ਕੇ ਸੁਣਾਈ।
ਜ਼ਿਕਰਯੋਗ ਹੈ ਕਿ ਲੰਘੇ ਮਹੀਨੇ ਪੰਜਾਬ ਯੂਨੀਵਰਸਿਟੀ 'ਚ ਉਰਦੂ ਨੂੰ ਵਿਦੇਸ਼ੀ ਭਾਸ਼ਾ ਬਣਾਉਣ ਦੇ ਪ੍ਰਸਤਾਵ 'ਤੇ ਕਾਫ਼ੀ ਵਿਵਾਦ ਪੈਦਾ ਹੋ ਗਿਆ ਸੀ। ਜਿਸ ਤੋਂ ਬਾਅਦ ਉਰਦੂ ਨੂੰ ਪ੍ਰੇਮ ਕਰਨ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਜਤਾਇਆ ਸੀ।
ਇਸ ਮੌਕੇ ਸ਼੍ਰੀਮਤੀ ਧੀਰਾ ਖੰਡੇਲਵਾਲ , ਸ਼੍ਰੀ ਸਮੀਰ ਪਾਲ ਸਰੋ ਤੋਂ ਇਲਾਵਾ ਹਰਿਆਣੇ ਦੀਆਂ ਬਾਕੀ ਅਕਾਦਮੀਆਂ ਦੇ ਅਧਿਕਾਰੀ ਵੀ ਮੌਜੂਦ ਸਨ .
ਇਸ ਮੌਕੇ ਉਰਦੂ ਅਕਾਦਮੀ ਦੇ ਡਾਇਰੈਕਟਰ ਡਾਕਟਰ ਚੰਦਰ ਤਰਿੱਖਾ ਨੇ ਪੋਰਟਰੇਟ ਗੈਲਰੀ ਬਾਰੇ ਅਤੇ ਅਕਾਦਮੀ ਦੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ .ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਉਰਦੂ ਵਿਚ ਲਿਖੀਆਂ ਰਚਨਾਵਾਂ ਨੂੰ ਉਰਦੂ ਅਤੇ ਹਿੰਦੀ ਵਿਚ ਪਰਕਾਸ਼ਿਤ ਕੀਤਾ ਗਿਆ ਹੈ .
ਅਕਾਦਮੀ ਦੇ ਮੀਤ ਪ੍ਰਧਾਨ ਮਾਧਵ ਕੌਸ਼ਿਕ ਨੇ ਧੰਨਵਾਦੀ ਸ਼ਬਦ ਕਹੇ .