ਚੌੜ ਸਿਧਵਾਂ, 29 ਮਾਰਚ, 2017 : ਆਲ ਇੰਡੀਆ ਸਿੱਖ ਸਟੂਡੈਂਟਸ ਖ਼ੈਡਰੇਸ਼ਨ ਨੇ ਸ਼ਹੀਦ ਭਾਈ ਜਸਪਾਲ ਸਿੰਘ ਸੈਕਾਲਰਸ਼ਿਪ ਐਵਾਰਡ 4 ਵਿਦਿਆਰਥੀਆਂ ਨੂੰ ਅੱਜ ਚੌੜ ਸਿਧਵਾਂ ਵਿਖੇ ਸ਼ਹੀਦ ਭਾਈ ਜਸਪਾਲ ਸਿੰਘ ਦੀ ਪੰਜਵੀ ਬਰਸੀ ਮੌਕੇ ਦਿੱਤਾ ਗਿਆ। ਇਹ ਐਵਾਰਡ ਸੰਗਤਾਂ ਦੇ ਭਾਰੀ ਇਕੱਠ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਖ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਸਰਬੱਤ ਖਾਲਸਾ ਵੱਲੋਂ ਨਿਯੁਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਸ਼ਹੀਦ ਜਸਪਾਲ ਸਿੰਘ ਦੇ ਦਾਦਾ ਸ੍ਰ ਗਿਆਨ ਸਿੰਘ, ਪਿਤਾ ਗੁਰਚਰਨਜੀਤ ਸਿੰਘ, ਮਾਤਾ ਬੀਬੀ ਮਨਜੀਤ ਕੌਰ, ਖ਼ੈਡਰੇਸ਼ਨ ਦੇ ਸੀਨੀਅਰ ਆਗੂ ਸ੍ਰ ਕਾਰਜ ਸਿੰਘ ਧਰਮ ਸਿੰਘ ਵਾਲਾ, ਸ੍ਰ ਕਰਮ ਸਿੰਘ ਪੁਆਰ ਲੋਹਚੱਕ, ਸ੍ਰ ਪਰਮਜੀਤ ਸਿੰਘ ਬੋਪਾਰਾਏ, ਸ੍ਰ ਗੁਰਮੁੱਖ ਸਿੰਘ ਸੰਧੂ, ਸ੍ਰ ਸੁਖਵਿੰਦਰ ਸਿੰਘ ਦੀਨਾਨਗਰ, ਸ੍ਰ ਸੁਖਵਿੰਦਰ ਸਿੰਘ ਕਾਹਨੂੰਵਾਲ, ਸ੍ਰ ਦੀਦਾਰ ਸਿੰਘ ਜੌੜ ਸਿੰਘਾ ਵਿਸ਼ੇਸ ਤੌਰ ਤੇ ਹਾਜਰ ਸਨ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਖ਼ੈਡਰੇਸ਼ਨ ਦੇ ਸੀਨੀਅਰ ਆਗੂ ਸ੍ਰ ਗਗਨਦੀਪ ਸਿੰਘ ਰਿਆੜ ਨੇ ਦੱਸਿਆ ਇਸ ਵਾਰ ਸਿੱਖ ਸਟੂਡੈਂਟਸ ਖ਼ੈਡਰੇਸ਼ਨ ਵੱਲੋਂ ਬੇਅੰਤ ਇੰਜਨੀਰਿੰਗ ਕਾਲਜ ਦੀ ਵਿਦਿਆਰਥਣ ਸਵੇਤਾ, ਦੇਵ ਸਮਾਜ ਕਾਲਜ ਫਿਰੋਜਪੁਰ ਦੀ ਵਿਦਿਆਰਥਣ ਗੁਰਮੀਤ ਕੌਰ,ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਪ੍ਰਭਜੋਬਨ
ਕੌਰ, ਰਮਨਦੀਪ ਸਿੰਘ, ਸੁਕਤੰਲ ਕੌਰ ਸੀਨੀਅਰ ਸੈਕਡਰੀ ਸਕੂਲ ਵਰਸੋਲਾ ਨੂੰ ਗਿਆਰਾ-ਗਿਆਰਾ ਹਜਾਰ ਰੁਪਏ ਦੇ ਕੇ ਸਨਮਾਨਿਤ ਕੀਤਾ। ਖ਼ੈਡਰੇਸ਼ਨ ਆਗੂ ਨੇ ਕਿਹਾ ਕਿ ਪੰਜਾਬ ਅੰਦਰ ਸ਼ਹੀਦ ਭਾਈ ਸਕਾਲਰਸ਼ਿਪ ਐਵਾਰਡ ਦਾ ਵਿਸਥਾਰ ਕਰਕੇ ਇਸ ਦਾ ਘੇਰਾ ਵੀ ਵਧਾਇਆ ਜਾਵੇਗਾ ਤਾ ਜੋ ਆਰਥਿਕ ਤੌਰ ਤੇ ਟੁੱਟੇ ਪਰਿਵਾਰਾ ਦੇ ਹੋਣਹਾਰ ਵਿਦਿਆਰਥੀਆ ਨੂੰ ਇਸ ਐਵਾਰਡ ਦਾ ਵੱਧ ਤੋ ਵੱਧ ਫਾਇਦਾ ਦਿੱਤਾ ਜਾ ਸਕੇ।
ਗਗਨਦੀਪ ਸਿੰਘ ਰਿਆੜ
ਜਨਰਲ ਸਕੱਤਰ