ਸਰੀ, 12 ਅਕਤੂਬਰ, 2016 (ਕਵਿੰਦਰ ਚਾਂਦ) : ਸਾਹਿਤ ਸਭਾ ਮੁੱਢਲੀ ਅੈਬਸਫੋਰਡ ਵੱਲੋ' ਦੋ ਨਾਮਵਰ ਕਵੀਅਾਂ ਸ: ਮਹਿਮਾ ਸਿੰਘ ਤੂਰ ਦੀ" ਸੋਨੇ ਦੇ ਪੱਤਰੇ "ਅਤੇ ਸੀ੍ ਹਰੀ ਸਿੰਘ ਤਾਤਲਾ ਦੀ "ਦਰਵਾਜ਼ਾ ਖੁੱਲਾ ਹੈ " ਕਾਵਿ ਪੁਸਤਕਾਂ 9 ਅਕਤੂਬਰ ਨੂੰ ਪੰਜਾਬ ਭਵਨ( ਸੁੱਖੀ ਬਾਠ ਮੋਟਰਜ਼) ਵਿੱਚ ਰਿਲੀਜ਼ ਕੀਤੀਅਾਂ ਗੲੀਅਾਂ । ਪ੍ਧਾਨਗੀ ਮੰਡਲ ਵਿੱਚ ਪੋ੍: ਗੁਰਭਜਨ ਗਿੱਲ, ਪੋ੍: ਹਰਜਿੰਦਰ ਵਾਲੀਅਾ, ਸੀ੍: ਸੁੱਖੀ ਬਾਠ, ਪੋ੍: ਗੁਰਵਿੰਦਰ ਧਾਲੀਵਾਲ ਅਤੇ ਦੋਨੋ' ਲੇਖਕ ਸ਼ਾਮਿਲ ਹੋੲੇ । ਸੀ੍: ਸੁੱਖੀ ਬਾਠ ਨੇ ਪੰਜਾਬ ਭਵਨ ਵੱਲੋ' ਸਭ ਨੂੰ ਜੀ ਅਾੲਿਅਾਂ ਅਾਖਿਅਾ ਅਤੇ ਨਾਲ ਹੀ ਕੁਝ ਦਿਨ ਪਹਿਲਾਂ ਹੋੲੇ ੲਿਸ ਦੇ ੳੁਦਘਾਟਨੀ ਸਮਾਰੋਹ ਵਿੱਚ ਦੇਸ਼ ਵਿਦੇਸ਼ ਦੇ ਮੀਡੀਅਾ, ਸਾਹਿਤਕਾਰਾਂ ਤੇ ਹੋਰ ਸਭ ਲੋਕਾਂ ਦੇ ਭਰਵੇ' ਹੁੰਗਾਰੇ ਦੀ ਸ਼ਲਾਘਾ ਕੀਤੀ।
ਕਿਤਾਬਾਂ ਦੇ ਰਿਲੀਜ਼ ਸਮਾਰੋਹ ਵਿੱਚ ਪ੍ਧਾਨਗੀ ਮੰਡਲ ਤੋ' ਬਿਨਾਂ ਲਾਹੌੋਰ ਦੇ ਸਾਬਕਾ M.P. ਰਾੲੇ ਅਜ਼ੀਜ਼ ੳੁਲ ਖਾਨ ਅਤੇ ਨਦੀਮ ਪਰਮਾਰ ਵੀ ਸ਼ਾਮਿਲ ਹੋੲੇ । ਕਿਤਾਬਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਪਰਚੇ ਸੀ੍ ਨਦੀਮ ਪਰਮਾਰ, ਸੀ੍ ਕਿ੍ਸ਼ਨ ਭਨੋਟ, ਸ: ਗੁਰਦਰਸ਼ਨ ਬਾਦਲ, ਮੈਡਮ ਸੁਰਿੰਦਰਪਾਲ ਕੌਰ ਬਰਾੜ, ਸੀ੍ ਦਵਿੰਦਰ ਪੂਨੀਅਾਂ ਨੇ ਪੜ੍ੇ । ਦੋਨੋ' ਸ਼ਾੲਿਰਾਂ ਨੇ ਅਾਪੋ ਅਾਪਣੇ' ਲੇਖਨ ਕਾਰਜ ਬਾਰੇ ਜਾਣਕਾਰੀ ਦਿੰਦਿਅਾਂ ਨਵੀਅਾਂ ਕਿਤਾਬਾਂ ਵਿੱਚੋ' ਰਚਨਾਵਾਂ ਪੜੀਅਾਂ । ਅਮਰੀਕਾ ਤੋ' ਅਾੲੀ ਸ਼ਾੲਿਰਾ ਗੁਲਸ਼ਨ ਦਿਅਾਲ ਜੀ ਦੀ ਹਾਜ਼ਰੀ ਜ਼ਿਕਰਯੋਗ ਸੀ । ੲਿਸ ਪੋ੍ਗਰਾਮ ਦੇ ਸੰਯੋਜਿਕ ਗੁਰਮੰਦਰ ਸਿੰਘ ਭਗਤਾ ਭਾੲੀ ਕਾ ਸਨ। ਪੋ੍: ਗੁਰਵਿੰਦਰ ਧਾਲੀਵਾਲ ਵੱਲੋ' ਸੁਚੱਜੇ ਸਟੇਜ ਸੰਚਾਲਨ ਦੇ ਨਾਲ ਨਾਲ ਅਨੇਕ ਵਿਸ਼ਿਅਾਂ ਤੇ ਰੌਚਕ ਜਾਣਕਾਰੀ ਵੀ ਦਿੱਤੀ ਜਾਂਦੀ ਰਹੀ । ਸਮਾਗਮ ਦੇ ਅੰਤ ਵਿੱਚ ਕਵਿੰਦਰ ਚਾਂਦ ਵੱਲੋ' ਸਾਰਿਅਾਂ ਦਾ ਧੰਨਵਾਦ ਕੀਤਾ ਗਿਅਾ ।