ਐਡੀਲੇਡ, 27 ਫਰਵਰੀ, 2017 : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਪ੍ਰੀਮੀਅਰ ਮਾਨਯੋਗ ਜੇ ਵੈਦਰਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਸਟੇਟ ਗੌਰਮਿੰਟ ਵੱਲੋਂ ਟੂਰਿਜ਼ਮ ਮਨਿਸਟਰ ਲਿਓਨ ਬਿਗਨੇਲ, ਮਲਟੀ ਕਲਚਰ ਮਨਿਸਟਰ ਜੋਏ ਬੈਟੀਸਨ, ਪੁਲਿਸ ਮਨਿਸਟਰ ਪੀਟਰ ਮਾਲਿਨਾਸਕੁਸ, ਟਰਾਂਸਪੋਰਟ ਮਨਿਸਟਰ ਸਟੀਫਨ ਮੁਲੀਗਨ, ਐਡੀਲੇਡ ਸਿਟੀ ਦੇ ਲਾਰਡ ਮੇਅਰ ਮਾਰਟਿਨ ਹੀਜ਼, ਅੱਪਰ ਹਾਊਸ ਦੇ ਸਪੀਕਰ ਰੱਸਲ ਵਾਟਲੇ, ਮੈਂਬਰ ਪਾਰਲੀਮੈਂਟ ਡਾਇਨਾ ਵਾਟਲੇ ਅਤੇ ਮੋਨਿਕਾ ਬੁੱਧੀਰਾਜਾ ਨੇ ਸ਼ਿਰਕਤ ਕੀਤੀ । ਪੋਸਟਰ ਰਿਲੀਜ਼ ਦੇ ਇਸ ਸਮਾਰੋਹ ‘ਚ ਹਾਜ਼ਰ ਮਨਿਸਟਰਾਂ ਤੇ ਅਹੁਦੇਦਾਰਾਂ ਨੇ ਮੀਡੀਆ ਨਾਲ਼ ਗੱਲਬਾਤ ਕਰਦਿਆਂ, ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ 'ਚੋਂ ਆਉਣ ਦੇ ਚਾਹਵਾਨ ਸਮੂਹ ਵਾਸੀਆਂ ਨੂੰ ਖੇਡਾਂ ‘ਚ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਤੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਕਾਰਜ ‘ਚ ਭਾਈਚਾਰੇ ਦੇ ਨਾਲ਼ ਹੈ ਤੇ ਆਪਣਾ ਬਣਦਾ ਯੋਗਦਾਨ ਪਾਏਗੀ। ਇਸ ਮੌਕੇ ਤੇ ਬੋਲਦਿਆਂ ਸੂਬੇ ਦੇ ਮੁਖੀ ਨੇ ਸਿੱਖਾਂ ਦੇ ਆਸਟ੍ਰੇਲੀਆ 'ਚ ਯੋਗਦਾਨ ਦੀ ਸੱਲਾਂਗਾ ਕੀਤੀ ਅਤੇ ਸਿੱਖ ਭਾਈਚਾਰੇ ਨੂੰ ਸੂਬੇ ਦਾ ਅਹਿਮ ਅੰਗ ਦੱਸਿਆ। ਇਸ ਮੌਕੇ ‘ਤੇ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ; ਬਲਵੰਤ ਸਿੰਘ, ਭੁਪਿੰਦਰ ਸਿੰਘ ਤੱਖੜ, ਅਮਰੀਕ ਸਿੰਘ ਥਾਂਦੀ, ਗੈਰੀ ਪੱਡਾ, ਸਰੂਪ ਸਿੰਘ ਜੌਹਲ, ਗਿਆਨੀ ਰਵਿੰਦਰ ਸਿੰਘ, ਬਲਕਾਰ ਸਿੰਘ ਮੱਲ੍ਹੀ, ਤ੍ਰਿਮਾਨ ਗਿੱਲ, ਭਰਤ ਕੈਂਥ, ਅਮਰਜੀਤ ਗਰੇਵਾਲ, ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਐਮ ਐਲ ਏ ਜਨਾਬ ਸੋਮ ਪ੍ਰਕਾਸ਼ ਜੀ, ਸੁਰਿੰਦਰ ਕੁਮਾਰ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਤੇ ਅਮਨ ਸਿੰਘ ਮੁਹਾਲੀ ਹਾਜ਼ਰ ਸਨ। ਮੀਡੀਆ ਵੱਲੋਂ ਗੁਰਮੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਜੱਸਲ, ਤੇ ਮਨਜਿੰਦਰ ਸਿੰਘ ਕੁਲਾਰ ਅਤੇ ਰਿਸ਼ੀ ਗੁਲ੍ਹਾਟੀ ਨੇ ਆਪਣੀ ਹਾਜ਼ਰੀ ਲਗਵਾਈ। 30ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਾਊਥ ਆਸਟ੍ਰੇਲੀਆ ਦੀ ਕਮੇਟੀ ਵੱਲੋਂ ਮੋਹਣ ਸਿੰਘ ਨਾਗਰਾ ਪ੍ਰਧਾਨ, ਪ੍ਰਾਜੈਕਟ ਮੈਨੇਜਰ ਤੇ ਖਜਾਂਚੀ ਪ੍ਰਦੀਪ ਸਿੰਘ ਪਾਂਗਲੀ, ਵਾਈਸ ਪ੍ਰਧਾਨ ਗੁਰਮੀਤ ਸਿੰਘ ਢਿੱਲੋਂ ਤੇ ਰੁਪਿੰਦਰ ਸਿੰਘ, ਮਿੰਟੂ ਬਰਾੜ ਸਕੱਤਰ, ਸਹਾਇਕ ਸਕੱਤਰ ਬੌਬੀ ਸੈਂਭੀ, ਸਹਾਇਕ ਖਜਾਂਚੀ ਮਨਿੰਦਰਜੀਤ ਸਿੰਘ ਢਿੱਲੋਂ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਖੇਡ ਕਮੇਟੀ ਦੇ ਸਕੱਤਰ ਮਿੰਟੂ ਬਰਾੜ ਨੇ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸਟੇਟ ਦੀ ਸਰਕਾਰ ਸਿੱਖ ਖੇਡਾਂ ਦੀ ਮੁੱਖ ਸਪਾਂਸਰ ਦੇ ਤੌਰ ‘ਤੇ ਜੁੜੀ ਹੈ। ਅਖੀਰ ਵਿਚ ਪ੍ਰਧਾਨ ਮੋਹਨ ਸਿੰਘ ਨਾਗਰਾ ਵੱਲੋਂ ਸਾਊਥ ਆਸਟ੍ਰੇਲੀਆ ਸਰਕਾਰ, ਐਡੀਲੇਡ ਸਿਟੀ ਕੌਂਸਲ ਅਤੇ ਆਇਆ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਤੇ ਉਨ੍ਹਾਂ ਆਸ ਪ੍ਰਗਟਾਈ ਕਿ ਆਪ ਸਭ ਦੇ ਸਹਿਯੋਗ ਨਾਲ ਅਪ੍ਰੈਲ ‘ਚ ਈਸਟਰ ਵੀਕ ਐਂਡ ‘ਤੇ ਹੋਣ ਜਾ ਰਹੀਆਂ ਇਹ ਖੇਡਾਂ ਕਾਮਯਾਬ ਸਾਬਤ ਹੋਣਗੀਆਂ।
ਮੀਡੀਆ ਰੀਲੀਜ਼
ਮਿੰਟੂ ਬਰਾੜ(ਸਕੱਤਰ)
30th ਆਸਟ੍ਰੇਲੀਅਨ ਸਿੱਖ ਖੇਡਾਂ 2017
ਐਡੀਲੇਡ, ਸਾਊਥ ਆਸਟ੍ਰੇਲੀਆ