ਚਰਚਿਤ ਨੌਜਵਾਨ ਸ਼ਾਇਰ ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ 'ਖ਼ਲਾਅ ਹੁਣ ਵੀ ਹੈ' ਲੋਕ ਅਰਪਣ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 25 ਸਤੰਬਰ 2024- ਬਾਬਾ ਸ਼ੇਖ ਫਰੀਦ ਜੀ ਦੇ 851ਵੇਂ ਪ੍ਰਕਾਸ਼ ਨੂੰ ਸਮਰਪਿਤ ਪੁਸਤਕ ਮੇਲੇ ਦੇ ਪਹਿਲੇ ਦਿਨ ਚਰਚਿਤ ਨੌਜਵਾਨ ਸ਼ਾਇਰ ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ 'ਖ਼ਲਾਅ ਹੁਣ ਵੀ ਹੈ' ਲੋਕ ਅਰਪਣ ਕੀਤਾ ਗਿਆ। ਇਹ ਲੋਕ ਅਰਪਣ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਡਾ ਨਰਿੰਦਰਜੀਤ ਸਿੰਘ ਬਰਾੜ ਮੁਖੀ ਪੰਜਾਬੀ ਵਿਭਾਗ ਸਰਕਾਰੀ ਬ੍ਰਿਜਿੰਦਰਾ ਕਾਲਜ ਨੇ ਕੀਤਾ। ਗੁਰਮੀਤ ਕੜਿਆਲਵੀ ਅਤੇ ਡਾ ਨਰਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿਚ ਸ਼ਾਇਰ ਵਲੋਂ ਦੋ ਦਹਾਕਿਆਂ ਦੌਰਾਨ ਲਿਖੀਆਂ ਅਤੇ ਵੱਖ ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪੀਆਂ ਕਵਿਤਾਵਾਂ ਹਨ, ਜੋ ਅਜੋਕੇ ਸਮੇਂ ਦੀਆਂ ਰਾਜਨੀਤਿਕ ਅਤੇ ਸਮਾਜਿਕ ਕੁਰੀਤੀਆਂ ਤੇ ਕਟਾਖਸ਼ ਕਰਦੀਆਂ ਹਨ। ਇਸ ਮੌਕੇ ਪ੍ਰਸਿੱਧ ਪੱਤਰਕਾਰ ਕਰਨ ਭੀਖੀ, ਪ੍ਰੋ ਜੋਤਮਨਿੰਦਰ ਸਿੰਘ, ਪ੍ਰੋ ਨਵਦੀਪ ਸਿੰਘ, ਨੌਜਵਾਨ ਸ਼ਾਇਰ ਗੁਰਜੰਟ ਰਾਜਿਆਣਾ, ਬਲਵਿੰਦਰ ਮਾਖਾ, ਪ੍ਰੀਤ ਕੈਂਥ, ਜੋਬਨ ਭੈਰੋਂ ਭੱਟੀ, ਬਰਕਤ ਕੰਡਿਆਰਾ, ਉਦੈ ਹਰੀ ਨੌ ਆਦਿ ਹਾਜ਼ਰ ਸਨ।