ਲਾਹੌਰ, 1 ਫਰਵਰੀ 2019 - ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਦੇ ਪਾਕ ਹੈਰੀਟੇਜ ਹੋਟਲ ਵਿਚ ਵਿਸ਼ਵ ਅਮਨ ਲਹਿਰ ਤੇ ਪੰਜਾਬੀ ਵਿਸ਼ੇ ਤੇ ਉੱਗੇ ਲੇਖਤ ਤੇ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਜਬਾਬ ਫਖ਼ਰ ਜਮਾਂ ਦੇ ਸੱਦੇ ਤੇ ਦੇਸ਼ ਵਿਦੇਸ਼ ਤੋਂ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਹਸਨ ਸ਼ਾਹ ਨੇ ਕਿਹਾ ਕਿ ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਕਾਰ, ਸਿੱਖਿਆ ਸ਼ਾਸਤਰੀ, ਲੋਕ ਲਹਿਰਾਂ ਦੇ ਆਗੂ ਤੇ ਹੋਰ ਖੇਤਰਾਂ ਦੇ ਤਰੱਕੀ ਪਸੰਦ ਲੋਕ ਲਗਾਤਾਰ ਹੰਭਲਾ ਮਾਰਨ। ਇਹ ਸਾਡੇ ਦੱਖਣੀ ਏਸ਼ੀਆ ਖਿੱਤੇ ਦੀ ਜ਼ਰੂਰਤ ਹੈ। ਸ਼ਾਨ ਨੇ ਕਿਹਾ ਕਿ ਦੇਸ਼ ਦੀ ਵੰਡ ਹੋਣ ਮਗਰੋਂ ਤੇ ਹਾਈ ਸਕੂਲ ਪੱਧਰ 'ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਕਾਲਜਾਂ ਯੂਨੀਵਰਸਿਟੀਆਂ 'ਚ ਤਾਂ ਖੋਜ ਕਾਰਜ ਤੇ ਉਚੇਰੀ ਪੜ੍ਹਾਈ ਹੋ ਰਹੀ ਹੈ। ਪਰ ਤਣਾ ਕਮਜ਼ੋਰ ਹੈ। ਉਨ੍ਹਾਂ ਭਾਰਤੀ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸਾਂਝੇ ਯਤਨਾਂ ਲਈ ਪੇਸ਼ਕਸ਼ ਕੀਤੀ।
ਬਾਰਤੀ ਵਫਦ ਦੇ ਆਗੂ ਡਾ. ਦੀਪਕ ਮਨਮੋਹਨ ਸਿੰਘ ਤੇ ਕਨਵੀਨਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਵਿਸ਼ਵ ਪੰਜਾਬੀ ਕਾਂਗਰਸ ਦੀਆਂ ਸਾਹਿਤ ਤੇ ਵਿਸ਼ਵ ਅਮਾਨ ਦੇ ਹਵਾਲੇ ਨਾਲ ਕਾਨਫਰੰਸਾਂ ਨੂੰ ਮੀਲ ਪੱਥਰ ਕਿਹਾ। ਇਸ ਨਾਲ ਦੁਵੱਲੇ ਅਦਾਨ ਪ੍ਰਦਾਨ ਸਦਕਾ ਸਦਭਾਵਨਾ ਦਾ ਮਾਹੌਲ ਉੱਸਰਿਆ ਹੈ।
ਪੰਜਾਬੀ ਸਾਹਿ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ, ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਕੀਰਾਂ ਦੀ ਮਖੀ ਕਰਨ ਦੀ ਥਾਂ ਮਨੁੱਖੀ ਵਿਕਾਸ ਦਾ ਮਾਡਲ ਉਸਾਰੋ। ਦੇਸ਼ ਵੰਡ ਤੋਂ ਪਹਿਲਾਂ ਇਧਰ ਜਾਂ ਉਧਰ ਜਨਮੇ ਲੋਕਾਂ ਨੂੰ ਆਸਾਨ ਵੀਜ਼ਾ ਸਹੂਲਤਾਂ ਅਤੇ ਆਵਾਜਾਈ ਆਸਾਨ ਕਰਨ ਵੱਲ ਤੁਰਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਸ਼ੇਸ਼ ਵੀਜ਼ਾ ਦੀ ਥਾਂ ਪੂਰੇ ਸੂਬੇ ਦੀ ਵੀਜ਼ਾ ਸਹੂਲਤ ਹੋਵੇ। ਵਪਾਰ ਤੇ ਹੋਰ ਸਹੂਲਤਾਂ ਦੇ ਅਦਾਨ ਪ੍ਰਦਾਨ ਨਾਲ ਵਿਸ਼ਵਾਸ ਯੋਗਤਾ ਵਧੇਗੀ ਤੇ ਇਸ ਨਾਲ ਹੀ ਵਿਸ਼ਵ ਅਮਾਨ ਲਈ ਦੱਖਣੀ ਏਸ਼ੀਆ ਖਿੱਤਾ ਵਿਕਾਸ ਦੇ ਰਾਹ ਤੁਰੇਗਾ। ਜੇਕਰ ਸਮਾਜ ਵਿਕਾਸ ਕਰੇਗਾ ਤਾਂ ਅਮਾਨ ਵੀ ਪਰਤੇਗਾ।
ਭਾਰਤੀ ਸਾਹਿਬ ਅਕਾਡਮੀ ਦੀ ਪੰਜਾਬੀ ਕਨਵੀਨਰ ਡਾ. ਵਨੀਤਾ ਦਿੱਲੀ ਨੇ ਕਿਹਾ ਕਿ ਤੋਪਾਂ, ਟੈਂਕਾਂ, ਮੀਜ਼ਾਈਲਾਂ ਨੇ ਹਮੇਸ਼ਾਂ ਅਮਾਨ ਜ਼ਿਬਾ ਕੀਤਾ ਹੈ। ਇਸ ਦੀ ਥਾਂ ਕੋਮਲ ਕਲਾਵਾਂ ਨੇ ਮੁੱਖ ਨੂੰ ਸੰਵੇਦਨਸ਼ੀਲ ਬਣਾਇਆ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲ ਜਨਮ ਉਤਸਵ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਮਨੁੱਖਤਾ ਲਈ ਜੋ ਆਵਾਜ਼ ਨਨਕਾਣਾ ਸਾਹਿਬ ਤੋਂ 550 ਸਾਲ ਪਹਿਲਾਂ ਉੱਠੀ ਸੀ, ਉਸਨੂੰ ਹੁੰਗਾਰਾ ਭਰਨਾ ਹੀ, ਵਿਸ਼ਵ ਅਮਨ ਦੀ ਸਲਾਮਤੀ ਲਈ ਜ਼ਰੂਰੀ ਹੈ।
ਪਾਕਿਸਤਾਨੀ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਇਮਰਾਨ ਮਸੂਦ ਨੇ ਕਿਹਾ ਕਿ ਚੌਧਰੀ ਪ੍ਰਵੇਜ਼ ਇਲਾਹੀ ਜੀ ਦੀ ਸਰਕਾਰ ਵੇਲੇ ਅਸੀਂ ਸੂਬੇ ਦੇ ੬੩ ਹਜ਼ਾਰ ਸਕੂਲਾਂ ਦਾ ਮੂਲ ਢਾਂਚਾ ਤਾਂ ਸੁਧਾਰ ਸਕੇ ਪਰ ਪ੍ਰਾਈਮਰੀ ਤੇ ਹਾਈ ਸਕੂਲ ਪੱਧਰ ਤੇ ਪੰਜਾਬੀ ਨਾ ਪੜ੍ਹਾ ਸਕੇ। ਇਸ ਵੇਲੇ ਯੂਨੀਵਰਸਿਟੀ ਆਫ ਸਾਊਥ ਏਸ਼ੀਆ ਦੇ ਵਾਈਸ ਚਾਂਸਲਰ ਵੱਲੋਂ ਕੰਮ ਕਰਦੇ ਡਾ. ਇਮਰਾਨ ਮਸੂਦ ਨੇ ਵਿਸ਼ਵ ਪੰਜਾਬੀ ਕਾਂਘਰਸ ਨੂੰ ਅਗਲੀ ਕਾਨਫਰੰਸ ਉਨ੍ਹਾਂ ਦੀ ਯੂਨੀਵਰਸਿਟੀ 'ਚ ਕਰਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਵਿਖੇ 100 ਮੁਰੱਬਾ ਜ਼ਮੀਨ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਉਨ੍ਹਾਂ ਵੇਲ ਹੀ ਹੋਇਆ ਜਿਸ 'ਚ ਪੰਜਾਬੀ ਦੀ ਪੜ੍ਹਾਈ ਤੇ ਵਿਕਾਸ ਦੇ ਮੌਕੇ ਰੱਖੇ ਗਏ ਹਨ। ਉਨ੍ਹਾਂ ਦੀ ਸਰਕਾਰ ਵੇਲੇ ਹੀ ਪਿਲਾਕ (ਪੰਕਾਬੀ ਭਾਸ਼ਾ ਖੋਜ ਤੇ ਅਧਿਐਨ ਕੇਂਦਰ) ਵਰਗੀ ਸੰਸਥਾ ਉੱਸਰੀ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਜਨਾਬ ਫਖਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਰਿਸ਼ਤਿਆਂ ਦੀ ਕਸ਼ੀਦਗੀ ਘਟਾਉਣ 'ਚ ਪੰਜਾਬੀ ਅਦੀਬ ਵੱਸ ਹਿੱਸਾ ਪਾ ਰਹੇ ਹਨ ਅਤੇ ਹੋਰ ਪਾਉਣ ਦੀ ਪੂਰੀ ਗੁੰਜਾਇਸ਼ ਹੈ। ਉਨ੍ਹਾਂ 1986 ਤੋਂ ਲਗਾਤਾਰ ਵਿਸ਼ਵ ਪੰਜਾਬੀ ਕਾਂਗਰਸ ਦੇ ਹਵਾਲੇ ਨਾਲ ਡਾ. ਸਤਿੰਦਰ ਸਿੰਘ ਨੂਰ ਤੇ ਸਹਿਯੋਗੀਆਂ ਦੇ ਸਾਥ ਨੂੰ ਵੀ ਚੇਤੇ ਕੀਤਾ। ਪਿਲਾਕ ਦੀ ਡਾਇਰੈਕਟਰ ਜਨਰਲ ਤੇ ਕਵਿੱਤਰੀ ਡਾ. ਸੁਗਰਾ ਸਦਫ਼ ਨੇ ਦੱਸਿਆ ਕਿ ਸੂਫੀ ਕਵੀਆਂ ਦੀ ਰਚਨਾਵਲੀ ਅਨੁਵਾਦ ਰਾਹੀਂ ਵਿਸ਼ਵ ਪੱਧਰ ਤੇ ਪਹੁੰਚਾਈ ਜਾ ਰਹੀ ਹੈ। ਵੱਡ ਅਕਾਰੀ ਡਿਕਸ਼ਨਰੀ ਵੀ ਤਿਆਰ ਕੀਤੀ ਗਈ ਹੈ ਜਿਸ ਨੂੰ ਗੁਰਮੁਖੀ 'ਚ ਵੀ ਨਾਲੋ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਨਿਜ਼ਾਮੁਡੀਨ, ਹਾਲੈਂਡ ਤੋਂ ਆਏ ਡੈਲੀਗੇਟ ਅਸਦ ਮੁਫਤੀ, ਜੰਮੂ ਤੋਂ ਆਏ ਲੇਖਕ ਖਾਲਿਦ ਹੁਸੈਨ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਖਾਲਿਦ ਅਸ਼ਰਫ, ਉੱਘੇ ਲੇਖਕ ਖਾਲਿਦ ਸੁਹੇਲ ਅਸ਼ਰਫ, ਮੁਦੱਸਰ ਬੱਟ, ਮੁੱਖ ਸੰਪਾਦਕ ਭੁਲੇਖਾ, ਪ੍ਰੀਤਲੜੀ ਦੀ ਸੰਪਾਦਕ ਪੂਨਮ ਸਿੰਘ,ਦਿਹਤੇਸ਼ਾਮ ਰੱਬਾਨੀ, ਤਾਰਿਕ ਖੁਰਸ਼ੀਦ ਤੇ ਨੰਦ ਕਿਸ਼ੋਰ ਵਿਕਰਮ ਨੇ ਵੀ ਸੰਬੋਧਨ ਕੀਤਾ।'
ਇਸ ਮੌਕੇ ਗੁਰਭਜਨ ਗਿੱਲ ਦੀ ਗਜ਼ਰ ਸੰਗ੍ਰਹਿ ;ਰਾਵੀ' ਨੂੰ ਲੋਕ ਅਰਪਣ ਕੀਤਾ ਗਿਆ। ਸਹਿਜ਼ਪ੍ਰੀਤ ਸਿੰਘ ਮਾਂਗਟ ਦੇ ਕਾਵਿ ਸੰਗ੍ਰਹਿ ਮੇਰਾ ਯਕੀਨ ਕਰੀਂ ਦਾ ਸ਼ਾਹਮੁਖੀ ਐਡੀਸ਼ਨ ਫਖਰ ਜਮਾਂ ਨੇ ਰਿਲੀਜ਼ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉੱਘੇ ਕਵੀ ਬਾਬਾ ਨਜ਼ਮੀ ਨੇ ਆਪਣੀਆਂ ਇਨਕਲਾਬੀ ਗਜ਼ਲਾਂ ਨਾਲ ਹਲੂਣਿਆ। ਬੁੱਲ੍ਹੇ ਸ਼ਾਹ ਬਾਰੇ ਦਸਤਾਵੇਜ਼ੀ ਫਿਲਮ ਵਿਖਾਈ ਗਈ। ਇਸ ਮੌਕੇ ਅਫਜ਼ਲ ਸਾਹਿਰ, ਤਾਹਿਰਾ ਸਰਾ, ਸਾਬਰ ਅਲੀ ਸਾਬਰ ਇਕਬਾਲ ਕੈਸਰ, ਤਰਲੋਬੀਰ, ਗੁਰਜਤਿੰਦਰ ਸਿੰਘ ਰੰਧਾਵਾ (ਅਮਰੀਕਾ), ਸੁਖਿੰਦਰ (ਕੈਨੇਡਾ), ਮਨਜਿੰਦਰ ਧਨੋਆ, ਡਾ. ਸ਼ਿੰਦਰਪਾਲ ਸਿੰਘ, ਸ.ਸ.ਸ ਸੰਘਾ ਤੇ ਅਨੇਕਾਂ ਡੈਲੀਗੇਟਾਂ ਨੇ ਵਿਚਾਰ ਚਰਚਾ 'ਚ ਭਾਗ ਲਿਆ।