ਰੰਗ ਮੰਚ ਦੀ ਖਿੜਕੀ ਰਾਹੀਂ ਸਮਾਜ ਵੱਲ ਝਾਤੀ ਮਾਰਨ ਦੀ ਲੋੜ: ਡਾ. ਸਾਹਿਬ ਸਿੰਘ
ਚੰਡੀਗੜ੍ਹ: 06 ਅਪ੍ਰੈਲ 2024 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਉੱਘੇ ਰੰਗਕਰਮੀ ਡਾ. ਸਾਹਿਬ ਸਿੰਘ ਦੀਆਂ ਦੋ ਕਿਤਾਬਾਂ 'ਰਾਸ ਰੰਗ' ਅਤੇ 'ਰੰਗ ਮੰਚ ਵੱਲ ਖੁਲ੍ਹਦੀ ਖਿੜਕੀ' ਲੋਕ ਅਰਪਿਤ ਹੋਈਆਂ ਅਤੇ ਇਹਨਾਂ ਤੇ ਵਿਚਾਰ ਚਰਚਾ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤੀ।
ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਹ ਦੋਵੇਂ ਕਿਤਾਬਾਂ ਪਿਛਲੇ ਸਮਿਆਂ 'ਚ ਹੋਏ ਲੋਕ ਸੰਘਰਸ਼ਾਂ ਦੌਰਾਨ ਰੰਗ ਮੰਚ ਦੀ ਭੂਮਿਕਾ ਬਾਰੇ ਤਬਸਰਾ ਕਰਦੀਆਂ ਹਨ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਡਾ. ਸਾਹਿਬ ਸਿੰਘ ਦਾ ਹਰੇਕ ਨਾਟਕ ਦਰਸ਼ਕ ਤੇ ਰੰਗਮੰਚ ਨੂੰ ਇਕਮਿਕ ਕਰ ਦਿੰਦਾ ਹੈ।
ਪੁਸਤਕਾਂ ਦੇ ਲੋਕ-ਅਰਪਣ ਸਮਾਗਮ ਵਿਚ ਡਾ. ਸਾਹਿਬ ਸਿੰਘ ਤੋਂ ਇਲਾਵਾ ਡਾ. ਸਤੀਸ਼ ਕੁਮਾਰ ਵਰਮਾ, ਡਾ. ਕੁਲਦੀਪ ਸਿੰਘ ਦੀਪ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸਰਬਜੀਤ ਸਿੰਘ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਰਜਿੰਦਰ ਰੋਜ਼ੀ ਅਤੇ ਮਲਿਕਾ ਸਿੰਘ ਨੇ ਹਿੱਸਾ ਲਿਆ।
ਪਹਿਲੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਪ੍ਰਸਿੱਧ ਲੇਖਿਕਾ, ਆਲੋਚਕ ਅਤੇ ਅਧਿਆਪਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਸਾਹਿਬ ਸਿੰਘ ਦੇ ਨਾਟਕ ਨੂੰ ਸੰਘਰਸ਼ੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੰਚ ਪ੍ਰਦਾਨ ਕਰਨ ਦੇ ਕਾਬਿਲ ਦੱਸਿਆ।
ਉੱਘੇ ਆਲੋਚਕ ਤੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਦੂਜੇ ਮੁੱਖ ਬੁਲਾਰੇ ਦੇ ਤੌਰ ਤੇ ਕਿਹਾ ਕਿ ਸਿਧਾਂਤ, ਇਤਿਹਾਸ, ਬਿਰਤਾਂਤ ਅਤੇ ਸੁਪਨਸਾਜ਼ੀ ਸਾਹਿਬ ਸਿੰਘ ਦੇ ਨਾਟਕਾਂ ਦਾ ਹਾਸਿਲ ਹੈ।
ਉੱਘੇ ਨਾਟਕਕਾਰ ਦਵਿੰਦਰ ਦਮਨ ਨੇ ਮੁਬਾਰਕਬਾਦ ਦੇਂਦਿਆਂ ਕਿਹਾ ਕਿ ਸਾਹਿਬ ਸਿੰਘ ਰੰਗ ਮੰਚ ਨੂੰ ਜਿਊਂਦਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਆਖਿਆ ਕਿ ਸਾਹਿਬ ਸਿੰਘ ਨੇ ਆਪਣੇ ਆਪ ਨੂੰ ਇਕ ਵਿਲੱਖਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਦੇ ਤੌਰ ਤੇ ਸਥਾਪਤ ਕੀਤਾ ਹੈ।
ਰਜਿੰਦਰ ਰੋਜ਼ੀ ਨੇ ਕਿਹਾ ਕਿ ਸਾਹਿਬ ਸਿੰਘ ਰੋਜ਼-ਮੱਰਾ ਦੇ ਮਸਲਿਆਂ ਚੋਂ ਰੰਗਮੰਚ ਰਾਹੀਂ ਹੱਲ ਲੱਭਦਾ ਹੈ।
ਹਰਜਾਪ ਸਿੰਘ ਔਜਲਾ ਨੇ ਕਿਹਾ ਕਿ ਭਾਸ਼ਾ ਤੇ ਚੰਗੀ ਪਕੜ ਕਿਸੇ ਵੀ ਵਿਧਾ ਵਿਚ ਪੇਸ਼ਕਾਰੀ ਦਾ ਮਿਆਰ ਉੱਚਾ ਕਰਦੀ ਹੈ।
ਥਿਏਟਰ ਅਤੇ ਫ਼ਿਲਮ ਅਦਾਕਾਰ ਬਨਿੰਦਰਜੀਤ ਬਨੀ ਨੇ ਕਿਹਾ ਕਿ ਸਾਹਿਬ ਸਿੰਘ ਵਰਗਾ ਪੱਥ ਪ੍ਰਦਰਸ਼ਕ ਹੋਣਾ ਵੱਡੀ ਪ੍ਰਾਪਤੀ ਹੈ।
'ਰਾਸ ਰੰਗ' ਅਤੇ 'ਰੰਗ ਮੰਚ ਵੱਲ ਖੁਲ੍ਹਦੀ ਖਿੜਕੀ' ਦੇ ਲੇਖਕ ਡਾ. ਸਾਹਿਬ ਸਿੰਘ ਨੇ ਕਿਹਾ ਕਿ ਨਾਟਕ ਸੁਆਲ ਕਰਦਾ ਹੈ। ਵਿਚਾਰਧਾਰਕ ਗੱਲਾਂ ਬੌਧਿਕ ਪੱਧਰ ਇੱਕੋ ਜਿਹਾ ਹੋਵੇ ਤਾਂ ਹੀ ਮੁਮਕਿਨ ਹਨ।
ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਡਾ. ਸਾਹਿਬ ਸਿੰਘ ਨੂੰ ਬਹੁਪੱਖੀ ਕਲਾ ਦਾ ਧਨੀ ਦੱਸਦਿਆਂ ਕਿਹਾ ਕਿ ਉਹ ਸੱਚੇ ਸੰਘਰਸ਼ੀ ਰਾਹ ਦਾ ਪਾਂਧੀ ਹੈ।
ਧੰਨਵਾਦੀ ਸ਼ਬਦਾਂ ਵਿੱਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸਾਹਿਬ ਸਿੰਘ ਦੀ ਨਾਟ ਰੂਪੀ ਕਲਮ ਸੰਭਾਵਨਾਵਾਂ ਨਾਲ ਭਰੀ ਹੋਈ ਹੈ।
ਸਭਾ ਵਿੱਚ ਹਾਜ਼ਰ ਲੇਖਕਾਂ, ਬੁੱਧੀਜੀਵੀਆਂ, ਨਾਟਕਕਾਰਾਂ ਵਿੱਚ ਸ਼ਾਇਰ ਭੱਟੀ, ਪ੍ਰਵੀਨ ਕੌਰ, ਊਸ਼ਾ ਕੰਵਰ, ਗੁਰਨਾਮ ਕੰਵਰ, ਸੰਗੀਤਾ ਗੁਪਤਾ, ਡਾ਼ ਮਨਜੀਤ ਸਿੰਘ ਬੱਲ, ਦਲਵਿੰਦਰ, ਗੁਰਲੀਨ ਸਿੰਘ, ਰਾਜਪਾਲ ਕੌਰ, ਸਰਦਾਰਾ ਸਿੰਘ ਚੀਮਾ, ਸਿਮਰਜੀਤ ਕੌਰ ਗਰੇਵਾਲ, ਬਬੀਤਾ ਸਾਗਰ, ਹਰਸ਼ਿੰਦਰ ਬਾਂਸਲ, ਸੰਜੀਵਨ ਸਿੰਘ, ਰਾਜੇਸ਼ ਕੁਮਾਰ, ਪਰਮਿੰਦਰ ਸਿੰਘ ਮਦਾਨ, ਵਿਜੇ ਕੁਮਾਰ, ਐਸ.ਕੇ. ਸ਼ਰਮਾ, ਦੀਪਕ ਸ਼ਰਮਾ ਚਨਾਰਥਲ, ਜਗਤਾਰ ਸਿੰਘ ਜੋਗ, ਜਸਪਾਲ ਸਿੰਘ ਕੰਵਲ, ਸ਼ਬਦੀਸ਼, ਅਨੀਤਾ ਸ਼ਬਦੀਸ਼, ਨਵਦੀਪ, ਸੁਨੈਨੀ ਸ਼ਰਮਾ, ਜਗਜੀਤ ਸਰੀਨ, ਧਿਆਨ ਸਿੰਘ ਕਾਹਲੋ, ਬਲਜੀਤ ਸਿੰਘ, ਨਵਜੋਤ ਸਿੰਘ, ਖੁਸ਼ਦੀਪ ਸ਼ਰਮਾ, ਰਾਜਕਰਨ, ਭਰਤਿੰਦਰ ਸਿੰਘ, ਪਰਮਜੀਤ ਪਰਮ, ਰਾਜਿੰਦਰ ਕੌਰ, ਜੰਗ ਬਹਾਦਰ ਗੋਇਲ, ਬਾਬੂ ਰਾਮ ਦੀਵਾਨਾ, ਮਿੰਨੀ ਸਰਕਾਰੀਆ, ਗੁਰਮੇਜ ਭੱਟੀ, ਰਾਜ ਰਾਣੀ, ਡਾ.ਸੁਨੀਤ ਮਦਾਨ , ਰੋਹਨ ਸ਼ਰਮਾ, ਪ੍ਰੀਤਮ ਸਿੰਘ ਰੁਪਾਲ, ਚਰਨਜੀਤ ਸਿੰਘ ਕਲੇਰ, ਸੁਖਦੇਵ ਸਿੰਘ, ਰਜਤ ਸੱਚਦੇਵਾ, ਜਤਿਨ ਹਸਰਤ, ਦਿਲਬਾਗ ਸਿੰਘ, ਡਾ.ਦਵਿੰਦਰ ਸਿੰਘ ਬੋਹਾ, ਵਰਿੰਦਰ ਸਿੰਘ ਚੱਠਾ , ਹਰਦੀਪ ਸਿੰਘ, ਚੰਦਰ ਮੋਹਨ ਅਹੁਜਾ, ਆਦਰਸ਼ ਕੁਮਾਰ, ਅਜਮੇਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਪਾਲ ਅਜਨਬੀ, ਹਰਮਿੰਦਰ ਕਾਲੜਾ, ਆਰ.ਐਸ. ਲਿਬਰੇਟ, ਰਮਾ ਕਾਂਤ, ਗੁਰਮੇਲ ਸਿੰਘ, ਮਨਦੀਪ ਕੌਰ, ਸੁਖਵਿੰਦਰ ਸਿੰਘ ਪਠਾਨੀਆਂ, ਬਲਦੇਵ ਸਿੰਘ ਸਪਤਰਿਸ਼ੀ, ਅਜਾਇਬ ਔਜਲਾ, ਏਕਤਾ, ਨੀਰਜ ਪਾਂਡੇ, ਆਸ਼ਾ ਸਕਲਾਨੀ, ਮਹਿਕ ਸ਼ਰਮਾ ਤੇ ਹੋਰ ਸਹਿਤਕ ਸ਼ਖ਼ਸੀਅਤਾਂ ਸ਼ਾਮਲ ਸਨ।